ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਵਿਚ ਗਿਲਗਿਤ-ਬਾਲਟੀਸਤਾਨ ਦੇ ਡਾਇਮਰ ਜ਼ਿਲੇ ਵਿਚ ਇਕ ਸਰਕਾਰੀ ਕੰਨਿਆ ਪ੍ਰਾਇਮਰੀ ਸਕੂਲ ਵਿਚ ਐਤਵਾਰ ਨੂੰ ਰਹੱਸਮਈ ਤਰੀਕੇ ਨਾਲ ਅੱਗ ਲੱਗ ਗਈ। ਪੁਲਸ ਨੇ ਸੋਮਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਜਿੱਥੇ ਅੱਗ ਲੱਗਣ ਦੇ ਕਾਰਨਾਂ ਦਾ ਸਪੱਸ਼ਟ ਪਤਾ ਨਹੀਂ ਚੱਲ ਪਾਇਆ ਹੈ। ਉੱਥੇ ਇਕ ਪੁਲਸ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਕੁਝ ਬਦਮਾਸ਼ਾਂ ਨੇ ਸਕੂਲ ਵਿਚ ਫਰਨੀਚਰ ਅਤੇ ਕਿਤਾਬਾਂ ਨੂੰ ਅੱਗ ਲੱਗਾ ਦਿੱਤੀ ਸੀ।
ਸਥਾਨਕ ਖਬਰਾਂ ਮੁਤਾਬਕ ਇੱਥੇ ਸਿਰਫ ਕੁੜੀਆਂ ਦੀਆਂ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਕ ਸਾਲ ਦੇ ਅੰਦਰ ਅਜਿਹੀਆਂ ਕਈ ਹੋਰ ਘਟਨਾਵਾਂ ਵਾਪਰ ਚੁੱਕੀਆਂ ਹਨ। ਡਾਇਮਰ ਜ਼ਿਲੇ ਵਿਚ ਬਦਮਾਸ਼ 14 ਸੰਸਥਾਵਾਂ ਨੂੰ ਨਿਸ਼ਾਨਾ ਬਣਾ ਚੁੱਕੇ ਹਨ। ਇਕ ਸਥਾਨਕ ਪੱਤਰਕਾਰ ਨੇ ਕਿਹਾ ਕਿ ਜਿਸ ਸਕੂਲ ਵਿਚ ਪਿਛਲੇ ਹਫਤੇ ਦੇ ਅਖੀਰ ਵਿਚ ਅੱਗ ਲੱਗੀ, ਉਹ ਉਨ੍ਹਾਂ 14 ਸਕੂਲਾਂ ਵਿਚੋਂ ਇਕ ਸੀ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਅੱਗ ਲੱਗਣ ਦਾ ਕਾਰਨ ਸ਼ੌਰਟ ਸਰਕਿਟ ਜਾਂ ਕਿਸੇ ਹਾਦਸੇ ਦਾ ਕੋਈ ਸੁਰਾਗ ਜਾਂ ਸੰਕੇਤ ਨਹੀਂ ਮਿਲਿਆ। ਭਾਵੇਂਕਿ ਧਮਾਕੇ ਦੇ ਕਾਰਨ ਪਤਾ ਲਗਾਉਣ ਲਈ ਜਾਂਚ ਜਾਰੀ ਹੈ।
ਸਕੂਲ ਕਮੇਟੀ ਦੇ ਪ੍ਰਧਾਨ ਮੇਰਾਜ ਨੇ ਇਸ ਘਟਨਾ ਵਿਰੁੱਧ ਮਾਮਲਾ ਦਰਜ ਕਰਨ ਲਈ ਪੁਲਸ ਨਾਲ ਸੰਪਰਕ ਕੀਤਾ ਸੀ ਪਰ ਸੋਮਵਾਰ ਸ਼ਾਮ ਤੱਕ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। ਉਨ੍ਹਾਂ ਨੇ ਆਪਣੀ ਐਪਲੀਕੇਸ਼ਨ ਵਿਚ ਕਿਹਾ ਕਿ ਸਿੱਖਿਆ ਵਿਰੋਧੀ ਤੱਤ ਸਕੂਲਾਂ ਨੂੰ ਹੀ ਬਾਰ-ਬਾਰ ਨਿਸ਼ਾਨਾ ਬਣਾਉਂਦੇ ਹਨ। ਇਸ ਲਈ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਮਲੇਸ਼ੀਆ 'ਚ ਜ਼ਾਕਿਰ ਨਾਈਕ ਦੀ 'ਬੋਲਤੀ ਬੰਦ', ਧਾਰਮਿਕ ਭਾਸ਼ਣ ਦੇਣ 'ਤੇ ਬੈਨ
NEXT STORY