ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ 5 ਹਜ਼ਾਰ ਤੋਂ ਵੱਧ ਅੱਤਵਾਦੀ ਅਫਗਾਨਿਸਤਾਨ ਵਿਚ ਮੌਜੂਦ ਹਨ। ਇਸ ਤੋਂ ਇਕ ਦਿਨ ਪਹਿਲਾਂ ਅਫਗਾਨਿਸਤਾਨ ਨੇ ਇਸ ਅੱਤਵਾਦੀ ਸੰਗਠਨ ਦੀ ਮੌਜੂਦਗੀ ਤੋਂ ਇਨਕਾਰ ਕੀਤਾ ਸੀ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜਾਹਿਦ ਹਫੀਜ਼ ਚੌਧਰੀ ਨੇ ਕਿਹਾ,''ਅਫਗਾਨਿਸਤਾਨ ਦਾ ਬਿਆਨ ਜ਼ਮੀਨੀ ਹਕੀਕਤ ਦੇ ਉਲਟ ਹੈ ਅਤੇ ਸੰਯੁਕਤ ਰਾਸ਼ਟਰ ਦੀਆਂ ਵਿਭਿੰਨ ਰਿਪੋਰਟਾਂ ਵੀ ਇਸ ਦੀ ਪੁਸ਼ਟੀ ਕਰਦੀਆਂ ਹਨ ਕਿ 5 ਹਜ਼ਾਰ ਤੋਂ ਵੱਧ ਲੜਾਕਿਆਂ ਵਾਲਾ ਸੰਗਠਨ ਟੀ.ਟੀ.ਪੀ. ਅਫਗਾਨਿਸਤਾਨ ਵਿਚ ਮੌਜੂਦ ਹੈ।''
ਪੜ੍ਹੋ ਇਹ ਅਹਿਮ ਖਬਰ -ਪਾਕਿਸਤਾਨੀ ਬੱਸ ਡਰਾਈਵਰ ਦੇ ਬੇਟੇ ਸਾਜਿਦ ਜਾਵਿਦ ਬਣੇ ਬ੍ਰਿਟੇਨ ਦੇ ਨਵੇਂ ਸਿਹਤ ਮੰਤਰੀ
ਚੌਧਰੀ ਨੇ ਅਫਗਾਨ ਵਿਦੇਸ਼ ਮੰਤਰਾਲੇ ਦੇ ਬਿਆਨ ਦੇ ਬਾਰੇ ਮੀਡੀਆ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਇਹ ਜਾਣਕਾਰੀ ਦਿੱਤੀ। ਅਫਗਾਨ ਵਿਦੇਸ਼ ਮੰਤਰਾਲੇ ਨੇ ਕਿਹਾ ਸੀਕਿ ਟੀ.ਟੀ.ਪੀ. ਦੀ ਸਥਾਪਨਾ ਨਾ ਤਾਂ ਅਫਗਾਨਿਸਤਾਨ ਵਿਚ ਹੋਈ ਸੀ ਅਤੇ ਨਾ ਹੀ ਇਹ ਇੱਥੇ ਸਰਗਰਮ ਹੈ। ਐਤਵਾਰ ਨੂੰ ਅਫਗਾਨ ਵਿਦੇਸ਼ ਮੰਤਰਾਲੇ ਵੱਲੋਂ ਕਿਹਾ ਗਿਆ,''ਹੋਰ ਅੱਤਵਾਦੀ ਸੰਗਠਨਾਂ ਦੇ ਨਾਲ ਹੀ ਇਹ ਸੰਗਠਨ ਵੀ ਅਫਗਨਿਸਤਾਨ ਵਿਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਦਾ ਦੁਸ਼ਮਣ ਹੈ। ਇਸ ਅੱਤਵਾਦੀ ਸੰਗਠਨ ਖ਼ਿਲਾਫ਼ ਅਫਗਾਨ ਸਰਕਾਰ, ਬਿਨਾਂ ਕਿਸੇ ਵਿਤਕਰੇ ਦੇ ਉਸੇ ਤਰ੍ਹਾਂ ਲੜਦੀ ਹੈ ਜਿਵੇਂ ਕਿਸੇ ਹੋਰ ਅੱਤਵਾਦੀ ਸਮੂਹ ਨਾਲ ਮੁਕਾਬਲਾ ਕੀਤਾ ਜਾਂਦਾ ਹੈ।''
ਪੜ੍ਹੋ ਇਹ ਅਹਿਮ ਖਬਰ- ਈਰਾਨ ਨੇ ਡਿਪੋਰਟ ਕੀਤੇ 225 ਪਾਕਿਸਤਾਨੀ ਨਾਗਰਿਕ
ਮੰਤਰਾਲੇ ਨੇ ਕਿਹਾ ਕਿ ਅਫਗਾਨਿਸਤਾਨ ਨੇ ਲਗਾਤਾਰ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਪ੍ਰਸਤਾਵਾਂ ਅਤੇ ਦੋਹਾ ਸਮਝੌਤੇ ਦਾ ਸਮਰਥਨ ਕੀਤਾ ਹੈ ਜਿਸ ਦੇ ਤਹਿਤ ਤਾਲਿਬਾਨ ਨੂੰ ਟੀ.ਟੀ.ਪੀ., ਲਸ਼ਕਰ-ਏ-ਤੋਇਬਾ, ਅਲ ਕਾਇਦਾ ਆਦਿ ਅੱਤਵਾਦੀ ਸੰਗਠਨਾਂ ਨਾਲ ਸੰਬੰਧ ਤੋੜਨ ਲਈ ਕਿਹਾ ਗਿਆ ਹੈ। ਅਫਗਾਨਿਸਤਾਨ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਚੌਧਰੀ ਨੇ ਸੋਮਵਾਰ ਨੂੰ ਕਿਹਾ ਕਿ ਪਿਛਲੇ ਕਈ ਸਾਲਾਂ ਵਿਚ ਟੀ.ਟੀ.ਪੀ. ਨੇ ਅਫਗਾਨਿਸਤਾਨ ਦੀ ਜ਼ਮੀਨ ਤੋਂ ਪਾਕਿਸਤਾਨ ਵਿਚ ਕਈ ਅੱਤਵਾਦੀ ਹਮਲਿਆਂ ਨੂੰ ਅੰਜਾਮ ਦਿੱਤਾ ਹੈ।
ਪਾਕਿਸਤਾਨੀ ਬੱਸ ਡਰਾਈਵਰ ਦੇ ਬੇਟੇ ਸਾਜਿਦ ਜਾਵਿਦ ਬਣੇ ਬ੍ਰਿਟੇਨ ਦੇ ਨਵੇਂ ਸਿਹਤ ਮੰਤਰੀ
NEXT STORY