ਇਸਲਾਮਾਬਾਦ (ਏਜੰਸੀ): ਪੰਜਾਬ ਦੇ ਸਾਹੀਵਾਲ ਵਿੱਚ ਕਥਿਤ ਤੌਰ 'ਤੇ ਜ਼ਹਿਰੀਲਾ ਮਿਲਕਸ਼ੇਕ ਪੀਣ ਨਾਲ 2 ਬੱਚਿਆਂ ਦੀ ਮੌਤ ਹੋ ਗਈ ਅਤੇ 3 ਹੋਰਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪਾਕਿਸਤਾਨ ਸਥਿਤ ਏ.ਆਰ.ਵਾਈ. ਨਿਊਜ਼ ਨੇ ਇਹ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ ਸਾਹੀਵਾਲ ਦੇ ਇੱਕ ਵਿਅਕਤੀ ਨੇ ਆਪਣੇ 5 ਬੱਚਿਆਂ ਲਈ ਮਿਲਕਸ਼ੇਕ ਬਣਾਇਆ, ਜਿਸ ਨੂੰ ਪੀਣ ਤੋਂ ਬਾਅਦ ਪੰਜਾਂ ਬੱਚਿਆਂ ਦੀ ਹਾਲਤ ਵਿਗੜ ਗਈ। ਉਨ੍ਹਾਂ ਨੂੰ ਤੁਰੰਤ ਟੀਚਿੰਗ ਹਸਪਤਾਲ ਲਿਜਾਇਆ ਗਿਆ, ਪਰ 7 ਮਹੀਨਿਆਂ ਦੇ ਅਨਸ ਅਤੇ 3 ਸਾਲ ਦੇ ਹਰਮ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। 13 ਸਾਲਾ ਅਬੀਹਾ, 11 ਸਾਲਾ ਫੈਕਾ ਅਤੇ 6 ਸਾਲਾ ਇਮਾਨ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।
ਇਹ ਵੀ ਪੜ੍ਹੋ: ਕੈਨੇਡਾ ’ਚ ਮੁੜ ਫਿੱਕੀ ਰਹੀ ਰਾਏਸ਼ੁਮਾਰੀ, ਭਾਰਤੀ ਭਾਈਚਾਰਿਆਂ ’ਚ ਤਣਾਅ ਪੈਦਾ ਕਰ ਰਹੇ ਮੁੱਠੀ ਭਰ ਖਾਲਿਸਤਾਨੀ
ARY ਖ਼ਬਰ ਮੁਤਾਬਕ ਇਸ ਤੋਂ ਪਹਿਲਾਂ, ਕਰਾਚੀ ਦੇ ਕੇਮਾਰੀ ਜ਼ਿਲ੍ਹੇ ਦੇ ਮੁਹੰਮਦ ਅਲੀ ਲਾਘਾਰੀ ਗੋਥ ਵਿੱਚ 19 ਲੋਕਾਂ ਵਿੱਚੋਂ ਘੱਟੋ-ਘੱਟ 16 ਬੱਚਿਆਂ ਦੀ ਰਹੱਸਮਈ ਬੁਖਾਰ ਕਾਰਨ ਮੌਤ ਹੋ ਗਈ ਸੀ। ਵੇਰਵਿਆਂ ਅਨੁਸਾਰ ਇਲਾਕੇ ਵਿੱਚ ਇਲਾਜ ਲਈ ਡਿਸਪੈਂਸਰੀਆਂ ਨਾ ਹੋਣ ਕਾਰਨ 30 ਤੋਂ ਵੱਧ ਬੱਚੇ ਅਜੇ ਵੀ ਰਹੱਸਮਈ ਬੁਖਾਰ ਨਾਲ ਬਿਮਾਰ ਹਨ। ਇਸ ਤੋਂ ਇਲਾਵਾ ਨਾਜਾਇਜ਼ ਫੈਕਟਰੀਆਂ ਤੋਂ ਨਿਕਲਣ ਵਾਲੇ ਧੂੰਏਂ ਕਾਰਨ ਮਰੀਜ਼ਾਂ ਦਾ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ।
ਇਹ ਵੀ ਪੜ੍ਹੋ: ਡੌਂਕੀ ਲਗਾ ਕੇ US ਜਾਣ ਦਾ ਗੁਜਰਾਤੀਆਂ ’ਤੇ ਹੈ ਭੂਤ ਸਵਾਰ, ਹੁਣ ਕੈਰੇਬੀਆ ਦੇਸ਼ ’ਚ 9 ਲੋਕਾਂ ਦਾ ਗਰੁੱਪ ਹੋਇਆ ਲਾਪਤਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਹਿਮ ਖ਼ਬਰ : 1952 ਤੋਂ ਬਾਅਦ ਪਹਿਲੀ ਵਾਰ ਯੂਕੇ ਦੇ 'ਪਾਸਪੋਰਟ' 'ਚ ਹੋਈ ਵੱਡੀ ਤਬਦੀਲੀ
NEXT STORY