ਗੁਰਦਾਸਪੁਰ/ਲਾਹੌਰ (ਜ. ਬ.)-ਸ਼ਹਿਜ਼ਾਦ ਮਸੀਹ ਨਿਵਾਸੀ ਲਾਹੌਰ ਜੋ ਸਿਵਲ ਹਸਪਤਾਲ ਲਾਹੌਰ ’ਚ ਨੌਕਰੀ ਕਰਦਾ ਹੈ, ਨੇ ਅਦਾਲਤ ’ਚ ਦਿੱਤੇ ਬਿਆਨ ’ਚ ਦੋਸ਼ ਲਾਇਆ ਕਿ 22 ਜੂਨ ਨੂੰ ਜਦੋਂ ਉਹ ਡਿਊਟੀ ਕਰ ਕੇ ਘਰ ਗਿਆ ਤਾਂ ਉਸ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ (8 ਸਾਲ), ਜੋ ਸਨਜਾਨ ਨਗਰ ਟਰੱਸਟ ਸਕੂਲ ਲਾਹੌਰ ’ਚ ਤੀਸਰੀ ਜਮਾਤ ਦੀ ਵਿਦਿਆਰਥਣ ਹੈ, ਸਕੂਲ ਤੋਂ ਘਰ ਵਾਪਸ ਆਈ ਤਾਂ ਉਸ ਦੀ ਸਕੂਲ ਵਰਦੀ ਖੂਨ ਨਾਲ ਲੱਥਪਥ ਸੀ ਅਤੇ ਉਹ ਦਰਦ ਨਾਲ ਤੜਫ ਰਹੀ ਸੀ।
ਇਹ ਵੀ ਪੜ੍ਹੋ : ਰੂਸ : 17 ਲੋਕਾਂ ਨੂੰ ਲੈ ਕੇ ਉੱਡਿਆ ਜਹਾਜ਼ ਸਾਈਬੇਰੀਆ ’ਚ ਲਾਪਤਾ
ਲੜਕੀ ਨੂੰ ਪੁੱਛਣ ’ਤੇ ਉਸ ਨੇ ਦੱਸਿਆ ਕਿ ਸਕੂਲ ’ਚ ਅਧਿਆਪਕ ਤਹਿਮੀਨ ਰਾਣਾ ਨੇ ਉਸ ਨਾਲ ਗਲਤ ਕੰਮ ਕੀਤਾ ਹੈ। ਜਦੋਂ ਉਹ ਸ਼ਿਕਾਇਤ ਲੈ ਕੇ ਸਕੂਲ ’ਚ ਗਿਆ ਤਾਂ ਪ੍ਰਿੰਸੀਪਲ ਸ਼ਿਕਾਇਤ ਸੁਣਨ ਤੋਂ ਹੀ ਇਨਕਾਰ ਕਰ ਦਿੱਤਾ। ਇਸ ਸ਼ਿਕਾਇਤ ਨੂੰ ਲੈ ਕੇ ਜਦੋਂ ਉਹ ਪੁਲਸ ਸਟੇਸ਼ਨ ਗਿਆ ਤਾਂ ਪੁਲਸ ਨੇ ਸ਼ਿਕਾਇਤ ਲਿਖਣ ਦੀ ਬਜਾਏ ਸਮਝੌਤਾ ਕਰਨ ਅਤੇ ਬਾਅਦ ’ਚ ਕਿਸੇ 7ਵੀਂ ਜਮਾਤ ਦੇ ਕ੍ਰਿਸ਼ਚੀਅਨ ਵਿਦਿਆਰਥੀ ਵਿਰੁੱਧ ਕੇਸ ਦਰਜ ਕਰਨ ਲਈ ਦਬਾਅ ਪਾਇਆ। ਸੈਸ਼ਨ ਜੱਜ ਨੇ ਕੇਸ ਦੀ ਸੁਣਵਾਈ ਕਰ ਕੇ ਪੁਲਸ ਨੂੰ ਤੁਰੰਤ ਦੋਸ਼ੀ ਅਧਿਆਪਕ ਤਹਿਮੀਨ ਰਾਣਾ ਖਿਲਾਫ ਕੇਸ ਦਰਜ ਕਰ ਕੇ ਤਿੰਨ ਦਿਨ (17 ਜੁਲਾਈ ਤੱਕ) ਜਾਂਚ ਰਿਪੋਰਟ ਅਦਾਲਤ ’ਚ ਪੇਸ਼ ਕਰਨ ਦਾ ਹੁਕਮ ਦਿੱਤਾ।
ਇਹ ਵੀ ਪੜ੍ਹੋ : ਇਟਲੀ : ਪਰਿਵਾਰ ਨੂੰ ਵਿਦੇਸ਼ ਘੁਮਾਉਣ ਦੇ ਸੁਫ਼ਨੇ ਰਹਿ ਗਏ ਅਧੂਰੇ, ਸੜਕ ਹਾਦਸੇ ’ਚ ਪੰਜਾਬੀ ਵਿਅਕਤੀ ਦੀ ਮੌਤ
ਕੈਨੇਡਾ 'ਚ ਸਿੱਖ ਸੁਰੱਖਿਆ ਗਾਰਡ 'ਤੇ ਨਸਲੀ ਹਮਲਾ, ਵੀਡੀਓ ਵਾਇਰਲ
NEXT STORY