ਇਸਲਾਮਾਬਾਦ- ਪਾਕਿਸਤਾਨ ਅਤੇ ਅਫਗਾਨਿਸਤਾਨ ਨੇ ਦੋਵੇਂ ਦੇਸ਼ ਵੰਡਣ ਵਾਲੀ ਕੰਟਰੋਲ ਲਾਈਨ ਡੂਰੰਡ ਲਾਈਨ ਨੂੰ ਲੈ ਕੇ ਇਕ ਸੀਕ੍ਰੇਟ ਡੀਲ ਕਰ ਲਈ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨੀ ਫੌਜ ਨੇ ਤਾਲਿਬਾਨ 'ਤੇ ਦਬਾਅ ਬਣਾ ਕੇ ਉਸ ਨੂੰ ਆਪਣੇ ਦਾਅਵੇ ਤੋਂ ਪਿੱਛੇ ਹੱਟਣ ਲਈ ਮਜਬੂਰ ਕੀਤਾ। ਇਸ ਤੋਂ ਪਹਿਲੇ ਅਫਗਾਨਿਸਤਾਨ ਦੇ ਅੰਤਰਿਮ ਤਾਲਿਬਾਨ ਸਰਕਾਰ ਨੇ ਡੂਰੰਡ ਲਾਈਨ ਨੂੰ ਸਵੀਕਾਰ ਨਾ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਚੱਲਦੇ ਤਾਲਿਬਾਨ ਨੇ ਦਸੰਬਰ 'ਚ ਪਾਕਿਸਤਾਨੀ ਫੌਜ ਦੀ ਦੇਖ-ਰੇਖ 'ਚ ਡੂਰੰਡ ਲਾਈਨ 'ਤੇ ਲੱਗ ਰਹੀ ਤਾਰ ਬਾਡ ਉਖਾੜ ਸੁੱਟੀ ਅਤੇ ਮੌਕੇ ਤੋਂ ਤਾਰ ਜ਼ਬਤ ਕਰ ਲਈ ਸੀ।
ਅਪੁਸ਼ਟ ਸੂਤਰਾਂ ਮੁਤਾਬਕ ਉਸ ਸਮੇਂ ਦੋਵਾਂ ਪੱਖਾਂ 'ਚ ਅੱਧੇ ਘੰਟੇ ਤੱਕ ਫਾਇਰਿੰਗ ਵੀ ਹੋਈ ਸੀ। ਇਸ ਘਟਨਾ ਤੋਂ ਬਾਅਦ ਤਾਲਿਬਾਨ 'ਤੇ ਦਬਾਅ ਵਧਾਉਣ ਲਈ ਪਾਕਿਸਤਾਨੀ ਫੌਜ ਨੇ ਅਫਗਾਨਿਸਤਾਨ ਨਾਲ ਲੱਗਣ ਵਾਲਾ ਚਮਨ ਬਾਰਡਰ ਬੰਦ ਕਰ ਦਿੱਤਾ। ਇਸ ਮਾਰਗ ਤੋਂ ਰੋਜ਼ ਸੈਂਕੜਾਂ ਟਰੱਕ ਇਕ-ਦੂਜੇ ਦੇ ਦੇਸ਼ 'ਚ ਮਾਲ ਲੈ ਕੇ ਜਾਂਦੇ-ਆਉਂਦੇ ਹਨ। ਨਾਲ ਹੀ ਹਜ਼ਾਰਾਂ ਲੋਕ ਵੀ ਆਉਂਦੇ-ਜਾਂਦੇ ਹਨ। ਇਸ ਦੇ ਨਾਲ ਪਾਕਿਸਤਾਨ ਨੇ ਤੋਰਖਮ ਬਾਰਡਰ ਵੀ ਬੰਦ ਕਰ ਦਿੱਤਾ ਅਤੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ ਦੀ ਕਾਬੁਲ ਦੀ ਨਿਯਮਿਤ ਹਵਾਈ ਸੇਵਾ ਵੀ ਰੋਕ ਦਿੱਤੀ। ਇਸ ਸਭ ਤੋਂ ਜ਼ਰੂਰੀ ਸਾਮਾਨ ਅਤੇ ਪੈਸੇ ਦੀ ਘਾਟ ਝੱਲ ਰਿਹਾ ਤਾਲਿਬਾਨ ਪ੍ਰਸ਼ਾਸਨ ਦਬਾਅ 'ਚ ਆ ਗਿਆ।
ਇਸ ਤੋਂ ਬਾਅਦ ਪਾਕਿਸਤਾਨ ਫੌਜ ਦੇ ਜਨਰਲਾਂ ਅਤੇ ਤਾਲਿਬਾਨ ਪ੍ਰਸ਼ਾਸਨ ਦੀ ਮੀਟਿੰਗ 'ਚ ਤਾਰ ਬਾਡ ਲਗਾਉਣ ਦਾ ਬਾਕੀ ਕੰਮ ਪੂਰਾ ਕਰਨ 'ਤੇ ਸਹਿਮਤੀ ਬਣ ਗਈ। ਤਾਲਿਬਾਨ ਨੇ ਪਿਛਲੇ ਸ਼ਾਸਨ 'ਚ ਵੀ ਪਾਕਿਸਤਾਨ ਨੇ ਅਫਗਾਨਿਸਤਾਨ 'ਚ ਕਰੀਬ ਡੇਢ ਕਿਲੋਮੀਟਰ ਅੰਦਰ ਤਾਰ ਬਾਡ ਲਗਾ ਦਿੱਤੀ ਸੀ ਜਿਸ ਦੇ ਚੱਲਦੇ ਤਾਲਿਬਾਨ ਤੋਂ ਬਾਅਦ ਆਈ ਕਰਜਈ ਅਤੇ ਗਨੀ ਸਰਕਾਰਾਂ ਤੋਂ ਪਾਕਿਸਤਾਨ ਦੀ ਤੜਕਾ-ਭੜਕੀ ਚੱਲਦੀ ਰਹੀ। ਚਮਨ ਬਾਰਡਰ ਦੇ ਕਰੀਬ ਤਾਰ ਬਾਡ ਨੂੰ ਵੀ ਪਾਕਿਸਤਾਨ ਨੇ ਅਫਗਾਨ ਇਲਾਕੇ 'ਚ ਇਕ ਕਿਲੋਮੀਟਰ ਅੰਦਰ ਲਗਾਇਆ ਹੈ। ਮੁਸ਼ਕਿਲ 'ਚ ਫਸਿਆ ਅਤੇ ਸਮਰਥਨ ਦੇ ਅਹਿਸਾਨ ਤੋਂ ਦਬਿਆ ਤਾਲਿਬਾਨ ਇਸ 'ਤੇ ਪਾਕਿਸਤਾਨ ਨੂੰ ਕੁਝ ਨਹੀਂ ਕਹਿ ਪਾ ਰਿਹਾ ਹੈ।
ਪਾਕਿਸਤਾਨ : ਰੇਲ ਹਾਦਸੇ 'ਚ 3 ਲੋਕਾਂ ਦੀ ਮੌਤ
NEXT STORY