ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਦੀਆਂ 2 ਮੁੱਖ ਵਿਰੋਧੀ ਪਾਰਟੀਆਂ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਪੀ. ਪੀ.) ਵਿਰੁੱਧ ਵਿਦੇਸ਼ੀ ਨਾਗਰਿਕਾਂ ਅਤੇ ਕੰਪਨੀਆਂ ਤੋਂ ਹਾਸਲ ਧੰਨ ਨੂੰ ਲੁਕਾਉਣ 'ਤੇ ਸੁਪਰੀਮ ਕੋਰਟ (ਐੱਸ.ਸੀ.) ਅਤੇ ਪਾਕਿਸਤਾਨ ਦੇ ਚੋਣ ਕਮਿਸ਼ਨ (ਈ.ਸੀ.ਪੀ.) ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। 'ਡਾਨ ਨਿਊਜ਼' ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਕਜ਼ਾਕਿਸਤਾਨ 'ਚ ਤੇਲ ਦੀਆਂ ਕੀਮਤਾਂ ਵਧਣ ਨਾਲ ਭੜਕੀ ਹਿੰਸਾ ਤੋਂ ਬਾਅਦ ਐਮਰਜੈਂਸੀ ਲਾਗੂ, ਡਿੱਗੀ ਸਰਕਾਰ
ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪੀ.ਟੀ.ਆਈ. 'ਤੇ ਕਈ ਬੈਂਕ ਖਾਤਿਆਂ ਨੂੰ ਲੁਕਾਉਣ ਅਤੇ 2009 ਤੋਂ 2013 ਦਰਮਿਆਨ 4 ਸਾਲ ਦੀ ਮਿਆਦ ਦੌਰਾਨ ਵਿਦੇਸ਼ਾਂ ਤੋਂ ਮਿਲੇ 31 ਕਰੋੜ 20 ਲੱਖ ਰੁਪਏ ਦੀ ਸੂਚਨਾ ਨੂੰ ਲੁਕਾਉਣ ਦਾ ਦੋਸ਼ ਹੈ। ਪੀ.ਪੀ.ਪੀ. ਦੇ ਪ੍ਰਧਾਨ ਬਿਲਾਵਲ ਭੁੱਟੋ-ਜ਼ਰਦਾਰੀ ਨੇ ਟਵੀਟ ਕੀਤਾ, 'ਪੀ.ਟੀ.ਆਈ. ਨੂੰ ਵਿਦੇਸ਼ੀ ਫੰਡਿੰਗ ਨੂੰ ਸਾਬਤ ਕਰਨ ਵਾਲੀ ਈ.ਸੀ.ਪੀ. ਰਿਪੋਰਟ ਵਿਚ ਨਾ ਸਿਰਫ਼ ਪਾਰਟੀ 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਹੈ, ਸਗੋਂ ਉਨ੍ਹਾਂ ਦੇ ਪਾਖੰਡ ਨੂੰ ਵੀ ਉਜਾਗਰ ਕਰਦੀ ਹੈ। ਨਾਲ ਹੀ, ਟੈਕਸ ਰਿਕਾਰਡ ਦਰਸਾਉਂਦੇ ਹਨ ਕਿ ਖਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਪੀ.ਟੀ.ਆਈ. ਦੀ ਆਮਦਨ 50 ਗੁਣਾ ਤੋਂ ਵੱਧ ਵਧੀ ਹੈ। ਪਾਕਿਸਤਾਨ ਦੇ ਲੋਕ ਗਰੀਬ ਹੁੰਦੇ ਗਏ ਪਰ ਖਾਨ ਦਿਨੋ ਦਿਨ ਅਮੀਰ ਹੁੰਦੇ ਗਏ ਹਨ।'
ਇਹ ਵੀ ਪੜ੍ਹੋ: FTA ਤਹਿਤ ਭਾਰਤੀਆਂ ਲਈ ਵੀਜ਼ਾ ਨਿਯਮਾਂ ’ਚ ਢਿੱਲ ਦੇਣ ਦੀਆਂ ਅਟਕਲਾਂ ਨੂੰ ਬ੍ਰਿਟੇਨ ਦੇ PM ਨੇ ਕੀਤਾ ਖਾਰਜ
ਪੀ.ਐੱਮ.ਐੱਲ.-ਐੱਲ. ਦੇ ਪ੍ਰਧਾਨ ਅਤੇ ਨੈਸ਼ਨਲ ਅਸੈਂਬਲੀ 'ਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਨੇ ਟਵੀਟ ਕੀਤਾ, 'ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਪੀ.ਟੀ.ਆਈ. ਪਿਛਲੇ 7 ਸਾਲਾਂ ਤੋਂ ਵਿਦੇਸ਼ੀ ਫੰਡਿੰਗ ਦੇ ਮਾਮਲੇ ਸਾਹਮਣੇ ਆਉਣ ਤੋਂ ਕਿਉਂ ਭੱਜ ਰਹੀ ਹੈ। ਜਾਂਚ ਕਮੇਟੀ ਦੀ ਰਿਪੋਰਟ ਨੇ ਇਮਰਾਨ ਖਾਨ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਸਾਦਿਕ ਅਤੇ ਅਮੀਨ ਦੇ ਨਕਾਬ ਦਾ ਰਾਜ਼ ਬੇਨਕਾਬ ਹੋ ਗਿਆ ਹੈ।' ਦੋਵੇਂ ਵਿਰੋਧੀ ਪਾਰਟੀਆਂ ਨੇ ਈ.ਸੀ.ਪੀ. ਤੋਂ ਅਗਲੀਆਂ ਚੋਣਾਂ ਤੋਂ ਪਹਿਲਾਂ ਪੀ.ਟੀ.ਆਈ. 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸੁਪਰੀਮ ਕੋਰਟ ਨੂੰ ਇਸ ਮਾਮਲੇ ਦਾ ਖੁਦ ਨੋਟਿਸ ਲੈਣਾ ਚਾਹੀਦਾ ਹੈ ਅਤੇ ਪੀ.ਪੀ.ਪੀ. ਦਾ ਮੰਨਣਾ ਹੈ ਕਿ ਸੱਤਾਧਾਰੀ ਪਾਰਟੀ 'ਤੇ ਪਾਬੰਦੀਆਂ ਲਗਾਉਣਾ ਮੁੱਖ ਤੌਰ 'ਤੇ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ 'ਸਿੱਖ' ਦੀ ਬੱਲੇ-ਬੱਲੇ, ਦੂਜੀ ਵਾਰ ਮੇਅਰ ਚੁਣੇ ਗਏ ਰਵੀ ਭੱਲਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਤਾਲਿਬਾਨ ਦਾ ਨਵਾਂ ਨਿਰਦੇਸ਼, ਔਰਤਾਂ ਦੀਆਂ ਖੇਡ ਗਤੀਵਿਧੀਆਂ 'ਤੇ ਲਾਈ ਪਾਬੰਦੀ
NEXT STORY