ਪੇਸ਼ਾਵਰ— ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਪੇਸ਼ਾਵਰ 'ਚ ਫੌਜ ਦਾ ਇਕ ਜਹਾਜ਼ ਤਕਨੀਕੀ ਖਰਾਬੀ ਕਾਰਨ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਪਕਿਸਤਾਨੀ ਫੌਜ ਦੇ ਤਿੰਨ ਸੀਨੀਅਰ ਅਫਸਰ ਜ਼ਖਮੀ ਹੋ ਗਏ।
ਇਕ ਅਧਿਕਾਰਿਤ ਬਿਆਨ 'ਚ ਕਿਹਾ ਗਿਆ ਕਿ 'ਮਸ਼ਕ' ਜਹਾਜ਼ ਵਾਨਾ ਤੋਂ ਉੱਡਾਣ ਭਰਨ ਤੋਂ ਬਾਅਦ ਵਜ਼ੀਰਸਤਾਨ ਦੇ ਵਸਾ ਸਟੇਡੀਅਮ ਨਾਲ ਟਕਰਾ ਗਿਆ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਜਹਾਜ਼ 'ਚ ਆਈ ਤਕਨੀਕੀ ਖਰਾਬੀ ਕਾਰਨ ਵਾਪਰਿਆ ਤੇ ਇਸ ਹਾਦਸੇ 'ਚ ਤਿੰਨ ਅਫਸਰ ਜ਼ਖਮੀ ਹੋਏ ਸਨ, ਜਿਨ੍ਹਾਂ ਦੀ ਹਾਲਤ ਸਥਿਰ ਹੈ।
ਜੇਤਲੀ ਨੇ ਅਮਰੀਕੀ ਅਧਿਕਾਰੀਆਂ ਸਾਹਮਣੇ ਚੁੱਕਿਆ 'H-1B' ਵੀਜ਼ੇ ਦਾ ਮੁੱਦਾ
NEXT STORY