ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਸਰਕਾਰ ਨੇ ਹਾਲ ਹੀ ਵਿਚ ਗਠਿਤ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ.ਪੀ.ਈ.ਸੀ.) ਅਥਾਰਿਟੀ ਦੇ ਪਹਿਲੇ ਪ੍ਰਧਾਨ ਦੇ ਤੌਰ 'ਤੇ ਲੈਫਨੀਨੈਂਟ ਜਨਰਲ (ਰਿਟਾਇਰਡ) ਅਸੀਮ ਸਲੀਮ ਬਾਜਵਾ ਨੂੰ ਨਿਯੁਕਤ ਕੀਤਾ ਹੈ। ਸੀ.ਪੀ.ਈ.ਸੀ. ਦਾ ਗਠਨ ਇਸ ਉਦੇਸ਼ ਨਾਲ ਕੀਤਾ ਗਿਆ ਹੈ ਕਿ ਅਰਬਾਂ ਡਾਲਰਾਂ ਦੇ ਪ੍ਰਾਜੈਕਟਾਂ ਦਾ ਕੰਮ ਸਮੇਂ 'ਤੇ ਪੂਰਾ ਹੋ ਸਕੇ।
ਸੀ.ਪੀ.ਈ.ਸੀ. ਸੜਕਾਂ, ਰੇਲਵੇ ਅਤੇ ਊਰਜਾ ਪ੍ਰਾਜੈਕਟਾਂ ਦਾ ਯੋਜਨਾਬੱਧ ਨੈੱਟਵਰਕ ਹੈ ਜੋ ਚੀਨ ਦੇ ਸਰੋਤ ਸੰਪੰਨ ਸ਼ਿਨਜਿਆਂਗ ਉਇਗਰ ਖੁਦਮੁਖਤਿਆਰ ਖੇਤਰ ਨੂੰ ਅਰਬ ਸਾਗਰ ਪਾਰ ਪਾਕਿਸਤਾਨ ਦੇ ਰਣਨੀਤਕ ਰੂਪ ਨਾਲ ਮਹੱਤਵਪੂਰਨ ਗਵਾਦਰ ਬੰਦਰਗਾਹ ਨਾਲ ਜੋੜੇਗਾ। ਸੀ.ਪੀ.ਈ.ਸੀ. ਦੀ ਸ਼ੁਰੂਆਤ 2015 ਵਿਚ ਕੀਤੀ ਗਈ ਸੀ ਜਦੋਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਪਾਕਿਸਤਾਨ ਦੀ ਯਾਤਰਾ 'ਤੇ ਆਏ ਸਨ। ਹੁਣ ਇਸ ਵਿਚ ਪਾਕਿਸਤਾਨ ਵਿਚ ਵਿਕਾਸ ਦੇ ਵਿਭਿੰਨ ਪ੍ਰਾਜੈਕਟਾਂ ਵਿਚ 60 ਅਰਬ ਡਾਲਰ ਤੋਂ ਵੱਧ ਦਾ ਨਿਵੇਸ਼ ਕਰਨ ਦੀ ਯੋਜਨਾ ਹੈ।
ਭਾਰਤ ਦੇ ਡਰ ਕਾਰਨ ਬਾਜਵਾ ਨੂੰ ਫੌਜ ਮੁਖੀ ਦੇ ਅਹੁਦੇ ਤੋਂ ਹਟਾਉਣਾ ਨਹੀਂ ਚਾਹੁੰਦੀ ਇਮਰਾਨ ਸਰਕਾਰ
NEXT STORY