ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਔਰਤਾਂ ਦੀ ਸਥਿਤੀ ਬਦਤਰ ਹੋ ਚੁੱਕੀ ਹੈ। ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਇਕੱਲੇ 2021 ਵਿੱਚ ਆਨਰ ਕਿਲਿੰਗ ਜਿਹੀਆਂ 450 ਤੋਂ ਵੱਧ ਘਟਨਾਵਾਂ ਦਰਜ ਕੀਤੀਆਂ ਗਈਆਂ। ਪਾਕਿਸਤਾਨ ਵਿੱਚ 2004 ਤੋਂ 2016 ਦਰਮਿਆਨ 15,222 ਕਤਲ ਹੋਏ। ਯਾਨੀ ਹਰ ਸਾਲ 1170 ਅਤੇ ਹਰ ਹਫ਼ਤੇ 22 ਕਤਲ ਹੋ ਰਹੇ ਹਨ। ਇਹ ਦੁਨੀਆਂ ਵਿੱਚ ਸਭ ਤੋਂ ਵੱਧ ਹਨ।ਹਾਲ ਹੀ ਵਿੱਚ ਪਾਕਿਸਤਾਨੀ ਮੂਲ ਦੀਆਂ ਦੋ ਸਪੈਨਿਸ਼ ਭੈਣਾਂ ਉਰੁਜ਼ ਅੱਬਾਸ (21) ਅਤੇ ਅਨੀਸਾ ਅੱਬਾਸ (23) ਦਾ ਕਤਲ ਮਾਮਲਾ ਪਾਕਿਸਤਾਨ ਵਿੱਚ ਸੁਰਖੀਆਂ ਬਣਿਆ ਰਿਹਾ। ਪੰਜਾਬ ਸੂਬੇ ਦੇ ਗੁਜਰਾਤ ਜ਼ਿਲ੍ਹੇ ਵਿੱਚ ਉਹਨਾਂ ਦੇ ਸਹੁਰਿਆਂ ਵੱਲੋਂ ਇਹਨਾਂ ਭੈਣਾਂ ਦਾ ਕਤਲ ਕਰ ਦਿੱਤਾ ਗਿਆ ਸੀ।
ਪਤੀ ਵੀ ਸਨ ਕਤਲ ਵੀ ਸ਼ਾਮਲ਼
ਮ੍ਰਿਤਕਾਂ ਦਾ ਦੋਸ਼ ਸਿਰਫ਼ ਇਹ ਸੀ ਕਿ ਉਨ੍ਹਾਂ ਨੇ ਜਬਰੀ ਵਿਆਹ ਤੋਂ ਛੁਟਕਾਰਾ ਪਾਉਣ ਲਈ ਪਤੀਆਂ ਤੋਂ ਤਲਾਕ ਮੰਗਿਆ ਸੀ। 2020 ਵਿੱਚ ਪਰਿਵਾਰ ਨੇ ਦੋਵਾਂ ਦਾ ਪਾਕਿਸਤਾਨ ਯਾਤਰਾ ਦੌਰਾਨ ਆਪਣੇ ਚਚੇਰੇ ਭਰਾਵਾਂ ਨਾਲ ਜ਼ਬਰਦਸਤੀ ਵਿਆਹ ਕਰਵਾ ਦਿੱਤਾ ਸੀ। ਵਿਆਹ ਤੋਂ ਬਾਅਦ ਦੋਵੇਂ ਆਪਣੇ ਪਤੀ ਨੂੰ ਛੱਡ ਕੇ ਸਪੇਨ ਚਲੀਆਂ ਗਈਆਂ। ਦੋ ਸਾਲਾਂ ਦੇ ਅੰਦਰ, ਪਤੀ ਪੀੜਤਾਂ ਨੂੰ ਦਸਤਾਵੇਜ਼ਾਂ 'ਤੇ ਦਸਤਖ਼ਤ ਕਰਨ ਲਈ ਮਜ਼ਬੂਰ ਕਰ ਰਹੇ ਸਨ, ਤਾਂ ਜੋ ਉਨ੍ਹਾਂ ਦਾ ਸਪੇਨ ਵਿੱਚ ਰਹਿਣ ਦਾ ਰਾਹ ਪੱਧਰਾ ਹੋ ਸਕੇ। ਪੀੜਤਾਂ 'ਤੇ 19 ਮਈ, 2022 ਨੂੰ ਤਲਾਕ ਦੇ ਦਸਤਾਵੇਜ਼ 'ਤੇ ਦਸਤਖ਼ਤ ਕਰਨ ਲਈ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਪਾਕਿਸਤਾਨ ਪਰਤਣ ਲਈ ਦਬਾਅ ਪਾਇਆ ਗਿਆ। ਉਨ੍ਹਾਂ ਨੂੰ ਤਸੀਹੇ ਦਿੱਤੇ ਗਏ ਅਤੇ ਆਖਰਕਾਰ ਪਤੀਆਂ ਦੁਆਰਾ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਸਾਰੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗੁਜਰਾਤ ਪੁਲਸ ਦੇ ਬੁਲਾਰੇ ਨੇ ਕਿਹਾ ਕਿ ਇਹ ਆਨਰ ਕਿਲਿੰਗ ਦੀ ਇੱਕ ਹੋਰ ਘਟਨਾ ਸੀ।
ਪੜ੍ਹੋ ਇਹ ਅਹਿਮ ਖ਼ਬਰ -ਟਰੂਡੋ ਦਾ ਵੱਡਾ ਫ਼ੈਸਲਾ, ਕੈਨੇਡਾ 'ਚ 'ਬੰਦੂਕ' ਦੀ ਖਰੀਦ-ਵਿਕਰੀ 'ਤੇ ਲੱਗੇਗੀ ਪਾਬੰਦੀ
ਕਾਨੂੰਨ ਬਣਨ ਦੇ ਬਾਵਜੂਦ ਹਾਲਾਤ ਬਦਤਰ
2016 ਵਿਚ ਆਨਰ ਕਿਲਿੰਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਲਿਆਂਦਾ ਗਿਆ ਸੀ। ਇਹ ਕਾਨੂੰਨ ਮਸ਼ਹੂਰ ਪਾਕਿਸਤਾਨੀ ਮਾਡਲ ਕੰਦੀਲ ਬਲੋਚ ਦੇ ਕਤਲ ਤੋਂ ਬਾਅਦ ਬਣਾਇਆ ਗਿਆ ਸੀ। ਇਸ ਕਾਨੂੰਨ ਮੁਤਾਬਕ ਆਨਰ ਕਿਲਿੰਗ ਦੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਦਾ ਪ੍ਰਬੰਧ ਹੈ ਪਰ ਸਾਰੀਆਂ ਸੋਧਾਂ ਤੋਂ ਬਾਅਦ ਇਹ ਕਾਨੂੰਨ ਕਮਜ਼ੋਰ ਹੋ ਗਿਆ ਹੈ।ਦਸੰਬਰ 2021 ਵਿੱਚ 2019 ਵਿੱਚ ਪੰਜਾਬ ਸੂਬੇ ਵਿੱਚ ਅਣਖ ਲਈ ਕਤਲ ਦੇ 197 ਮਾਮਲੇ ਸਾਹਮਣੇ ਆਏ, ਜਦੋਂ ਕਿ 2020 ਵਿੱਚ 237 ਤੋਂ ਵੱਧ ਮਾਮਲੇ ਦਰਜ ਕੀਤੇ ਗਏ।
ਜਿਰਗਾ ਪ੍ਰਣਾਲੀ ਦੀ ਵੱਡੀ ਭੂਮਿਕਾ
ਕਤਲਾਂ ਵਿਚ ਪੰਚਾਇਤਾਂ ਦੀ ਭੂਮਿਕਾ ਹੈ। ਇੱਕ ਐਨ.ਜੀ.ਓ. ਦੀ ਚੇਅਰਪਰਸਨ ਤਾਹਿਰਾ ਗੁਲ ਦਾ ਕਹਿਣਾ ਹੈ ਕਿ ਕੁਝ ਮਾਮਲਿਆਂ ਵਿੱਚ ਸਥਾਨਕ ਜਿਰਗਾ ਪ੍ਰਣਾਲੀ ਔਰਤਾਂ ਵਿਰੁੱਧ ਅਪਰਾਧ ਨੂੰ ਉਤਸ਼ਾਹਿਤ ਕਰਦੀ ਹੈ। ਜੂਨ 2002 ਵਿੱਚ ਪਾਕਿਸਤਾਨ ਦੇ ਦੱਖਣੀ ਪੰਜਾਬ ਜ਼ਿਲ੍ਹੇ ਵਿੱਚ ਮੁਜ਼ੱਫਰਗੜ੍ਹ ਦੇ ਇੱਕ ਸਥਾਨਕ ਜਿਰਗਾ ਨੇ ਮੁਖਤਾਰਨ ਮਾਈ ਨਾਲ ਸਮੂਹਿਕ ਬਲਾਤਕਾਰ ਦਾ ਹੁਕਮ ਦਿੱਤਾ ਸੀ। ਸਰਕਾਰੀ ਸਹਾਇਤਾ ਪ੍ਰਾਪਤ ਜਿਰਗਾ ਦੇ ਫ਼ਰਮਾਨ ਔਰਤਾਂ ਦੇ ਕਤਲਾਂ ਨੂੰ ਉਤਸ਼ਾਹਿਤ ਕਰਦੇ ਹਨ।
World No Tobacco day: ਆਸਟ੍ਰੇਲੀਆਈ ਰਾਜ ਨੇ ਸਿਗਰਟਨੋਸ਼ੀ 'ਚ ਗਿਰਾਵਟ ਕੀਤੀ ਦਰਜ
NEXT STORY