ਇਸਲਾਮਾਬਾਦ (ਬਿਊਰੋ): ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਕੋਰੋਨਾਵਾਇਰਸ ਪੂਰੀ ਦੁਨੀਆ ਵਿਚ ਤਬਾਹੀ ਮਚਾ ਰਿਹਾ ਹੈ। ਇਸ ਵਾਇਰਸ ਦੇ ਫੈਲਣ ਦਾ ਇਕ ਕਾਰਨ ਚਮਗਾਦੜਾਂ ਨੂੰ ਵੀ ਮੰਨਿਆ ਜਾ ਰਿਹਾ ਹੈ।ਇਸ ਦੇ ਬਾਵਜੂਦ ਪਾਕਿਸਤਾਨ ਵਿਚ ਲੋਕ ਹਾਲੇ ਵੀ ਜਾਨਵਰਾਂ ਤੇ ਪੰਛੀਆਂ ਦਾ ਸ਼ਿਕਾਰ ਕਰਨ ਤੋਂ ਬਾਜ਼ ਨਹੀਂ ਆ ਰਹੇ। ਉਹ ਹਾਲੇ ਵੀ ਇਹਨਾਂ ਦਾ ਸ਼ਿਕਾਰ ਕਰ ਕੇ ਉਹਨਾਂ ਨੂੰ ਖਾ ਰਹੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਹਨਾਂ ਵਿਚ ਇਕ ਸ਼ਖਸ ਨੇ ਸੈਂਕੜੇ ਦੀ ਗਿਣਤੀ ਵਿਚ ਗੌਰੈਯਾ ਮਤਲਬ ਚਿੜੀ ਦਾ ਸ਼ਿਕਾਰ ਕੀਤਾ ਅਤੇ ਉਹਨਾਂ ਦਾ ਮਾਂਸ ਪਕਾ ਕੇ ਖਾਧਾ।
ਪਾਕਿਸਤਾਨ ਦੀ ਅੰਗਰੇਜ਼ੀ ਨਿਊਜ਼ ਵੈਬਸਾਈਟ PARHLO ਦੀ ਰਿਪੋਰਟ ਦੇ ਮੁਤਾਬਕ ਸਾਜਿਦ ਨਾਮ ਦੇ ਸ਼ਖਸ ਨੇ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਦੇ ਕੁਲਾਚੀ ਤਹਿਸੀਲ ਵਿਚ ਸੈਂਕੜੇ ਚਿੜੀਆਂ ਦਾ ਸ਼ਿਕਾਰ ਕੀਤਾ। ਉਂਝ ਪਾਕਿਸਤਾਨ ਵਿਚ ਪੰਛੀਆਂ ਦਾ ਸ਼ਿਕਾਰ ਕਰਨਾ ਪਾਬੰਦੀਸ਼ੁਦਾ ਹੈ ਅਤੇ ਅਜਿਹਾ ਕਰਨਾ ਅਪਰਾਧ ਦੀ ਸ਼੍ਰੇਣੀ ਵਿਚ ਆਉਂਦਾ ਹੈ।
ਨਿਊਜ਼ ਰਿਪੋਰਟ ਦੇ ਮੁਤਾਬਕ ਜਦੋਂ ਸਾਜਿਦ ਅਤੇ ਉਸ ਦੇ ਸਾਥੀਆਂ ਨੂੰ ਸ਼ਿਕਾਰ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਪਾਰਟੀ ਕਰਨ ਲਈ ਅਜਿਹਾ ਕੀਤਾ ਕਿਉਂਕਿ ਲਾਕਡਾਊਨ ਦੌਰਾਨ ਸ਼ਿਕਾਰ ਕਰਨਾ ਉਸ ਦੇ ਸ਼ੌਂਕ ਵਿਚ ਸ਼ਾਮਲ ਹੈ। ਸਾਜਿਦ ਨੇ ਕਿਹਾ,''ਸ਼ਿਕਾਰ ਪ੍ਰਵਾਸੀ ਪੰਛੀਆਂ ਦਾ ਕੀਤਾ ਗਿਆ ਹੈ ਜੋ ਮੂਲ ਤੌਰ 'ਤੇ ਇਸੇ ਦੇਸ਼ ਦੇ ਹਨ।'' ਪਾਕਿਸਤਾਨ ਵਿਚ ਜਾਨਵਰਾਂ ਅਤੇ ਪੰਛੀਆਂ ਦੇ ਹਿੱਤਾਂ ਦੀ ਰੱਖਿਆ ਲਈ ਕੰਮ ਕਰਨ ਵਾਲੇ ਸੰਗਠਨ 'ਸੇਵ ਦੀ ਲਾਈਫ' ਨੇ ਟਵੀਟ ਕਰ ਕੇ ਕਿਹਾ,''ਸੈਂਕੜੇ ਚਿੜੀਆਂ ਦਾ ਇਸ ਸਾਜਿਦ ਅਤੇ ਉਸ ਦੇ ਦੋਸਤਾਂ ਨੇ ਸਿਰਫ ਪਾਰਟੀ ਦੇ ਨਾਮ 'ਤੇ ਸ਼ਿਕਾਰ ਕਰ ਲਿਆ।''
ਸੰਗਠਨ ਨੇ ਨੌਜਵਾਨ ਦੀ ਸ਼ਿਕਾਇਤ ਜੰਗਲਾਤ ਵਿਭਾਗ ਨੂੰ ਕੀਤੀ ਹੈ ਅਤੇ ਆਸ ਜ਼ਾਹਰ ਕੀਤੀ ਹੈ ਕਿ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬਾਅਦ ਵਿਚ ਇਹ ਪੁਸ਼ਟੀ ਕੀਤੀ ਗਈ ਕਿ ਡੀ.ਆਈ. ਖਾਨ ਜੰਗਲੀ ਜੀਵ ਵਿਭਾਗ ਨੇ ਗੈਰ ਕਾਨੂੰਨੀ ਢੰਗ ਨਾਲ ਚਿੜੀਆਂ ਦਾ ਸ਼ਿਕਾਰ ਕਰਨ ਦੇ ਦੋਸ਼ ਵਿਚ ਸਾਜਿਦ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ 'ਤੇ 1.15 ਲੱਖ ਰੁਪਏ ਪੀ.ਕੇ.ਆਰ. ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਸਥਾਨਕ ਅਧਿਕਾਰੀਆਂ ਵੱਲੋਂ ਸਾਜਿਦ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਣ ਕਾਰਨ ਲੋਕ ਕਾਫੀ ਖੁਸ਼ ਹਨ।
ਇਟਲੀ ਨੂੰ ਪਿਆਰ ਕਰਦੇ ਹੋ ਤਾਂ ਕੋਵਿਡ-19 ਦੇ ਨਿਯਮਾਂ ਦੀ ਕਰੋ ਪਾਲਣਾ : ਪੀ.ਐੱਮ.
NEXT STORY