ਇਸਲਾਮਾਬਾਦ - ਪਾਕਿਸਤਾਨ ਨੇ 5 ਸਤੰਬਰ ਤੱਕ ਲਈ ਆਪਣੇ ਹਵਾਈ ਖੇਤਰ ਦੇ ਇਸਤੇਮਾਲ 'ਤੇ ਪਾਬੰਦੀ ਲਾ ਦਿੱਤੀ ਹੈ। ਇਹ ਰੋਕ ਸਾਰੀਆਂ ਏਅਰਲਾਈਨਾਂ ਲਈ ਹੈ। ਭਾਰਤ ਦੇ ਕਸ਼ਮੀਰ 'ਚ ਵੱਡੇ ਬਦਲਾਅ ਕਰਨ ਅਤੇ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਇਸ ਸਾਲ ਪਾਕਿਸਤਾਨ ਨੇ ਦੂਜੀ ਵਾਰ ਆਪਣੇ ਹਵਾਈ ਖੇਤਰ ਬੰਦ ਕੀਤਾ ਹੈ। ਇਸ ਤੋਂ ਪਹਿਲਾਂ ਭਾਰਤੀ ਹਵਾਈ ਫੌਜ ਦੇ ਪਾਕਿਸਤਾਨ ਦੇ ਬਾਲਾਕੋਟ 'ਚ ਅੱਤਵਾਦੀ ਟਿਕਾਣਿਆਂ 'ਤੇ ਸਰਜੀਕਲ ਸਟ੍ਰਾਈਕ ਕਰਨ ਤੋਂ ਬਾਅਦ ਵੀ ਏਅਰਸਪੇਸ ਨੂੰ ਬੰਦ ਕਰ ਦਿੱਤਾ ਸੀ। ਇਥੇ ਦੱਸ ਦਈਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਨਾਲ 2-ਪੱਖੀ ਵਪਾਰ ਨਾ ਕਰਨ ਦਾ ਐਲਾਨ ਕੀਤਾ ਹੈ।
ਚੀਨ 'ਚ ਨਜ਼ਰਬੰਦ ਕੈਨੇਡੀਅਨਾਂ ਨੂੰ ਲੈ ਕੇ ਬ੍ਰਿਟੇਨ ਵੀ ਚਿੰਤਾ 'ਚ : ਫ੍ਰੀਲੈਂਡ
NEXT STORY