ਲਾਹੌਰ-ਪਾਕਿਸਤਾਨ ਦੀ ਇਕ ਸਥਾਨਕ ਅਦਾਲਤ ਨੇ ਲਾਹੌਰ ਦੀ ਇਕ ਇਤਿਹਾਸਕ ਮਸਜਿਦ 'ਤੇ ਡਾਂਸ ਦੀ ਵੀਡੀਓ ਸ਼ੂਟ ਕਰਨ ਦੇ ਦੋਸ਼ 'ਚ 'ਹਿੰਦੀ ਮੀਡੀਅਮ' ਫਿਲਮ ਦੀ ਅਦਾਕਾਰਾ ਸਬਾ ਕਮਰ 'ਤੇ ਦਰਜ ਇਕ ਮਾਮਲੇ ਦੇ ਸੰਬੰਧ 'ਚ ਬੁੱਧਵਾਰ ਨੂੰ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ। ਲਾਹੌਰ ਦੀ ਮੈਜਿਸਟ੍ਰੇਟ ਅਦਾਲਤ ਨੇ ਕਮਰ ਅਤੇ ਬਿਲਾਲ ਸਈਦ ਵਿਰੁੱਧ ਜ਼ਮਾਨਤੀ ਵਾਰੰਟੀ ਜਾਰੀ ਕੀਤੇ ਜੋ ਲਗਾਤਾਰ ਅਦਾਲਤ ਦੀ ਸੁਣਵਾਈ 'ਚ ਪੇਸ਼ ਹੋਣ ਤੋਂ ਬਚ ਰਹੇ ਸਨ। ਇਸ ਦੇ ਨਾਲ ਹੀ ਅਦਾਲਤ ਨੇ ਅਗਲੀ ਸੁਣਵਾਈ ਲਈ 6 ਅਕਤੂਬਰ ਦੀ ਤਰੀਕ ਤੈਅ ਕੀਤੀ।
ਇਹ ਵੀ ਪੜ੍ਹੋ : ਹੁਣ ਤਾਲਿਬਾਨ ਦਾ ਕੀ ਕਰੀਏ, ਸਮਝਣ ’ਚ ਅਸਮਰੱਥ ਚੀਨ, ਪਾਕਿਸਤਾਨ ’ਤੇ ਰੂਸ : ਬਾਈਡੇਨ
ਪਿਛਲੇ ਸਾਲ ਲਾਹੌਰ ਪੁਲਸ ਨੇ ਮਸਜਿਦ ਵਜ਼ੀਰ ਖਾਨ ਨੂੰ 'ਅਪਵਿੱਤਰ' ਕਰਨ ਦੇ ਦੋਸ਼ 'ਚ ਕਮਰ ਅਤੇ ਸਈਦ ਵਿਰੁੱਧ ਕਾਨੂੰਨ ਦੀਆਂ ਧਾਰਾਵਾਂ 'ਚ ਮਾਮਲਾ ਦਰਜ ਕੀਤਾ ਸੀ। ਐੱਫ.ਆਈ.ਆਰ. ਮੁਤਾਬਕ ਦੋਵਾਂ ਨੇ ਮਸਜਿਦ ਦੇ ਸਾਹਮਣੇ ਡਾਂਸ ਦੀ ਇਕ ਵੀਡੀਓ ਸ਼ੂਟ ਕੀਤੀ ਸੀ। ਇਸ ਘਟਨਾ 'ਤੇ ਪਾਕਿਸਤਾਨ ਦੇ ਲੋਕਾਂ ਨੇ ਵੀ ਨਾਰਾਜ਼ਗੀ ਜਤਾਈ ਸੀ। ਪੰਜਾਬ ਸੂਬੇ ਦੀ ਸਰਕਾਰ ਨੇ ਇਸ ਸਿਲਸਿਲੇ 'ਚ ਦੋ ਸੀਨੀਅਰ ਅਧਿਕਾਰੀਆਂ ਨੂੰ ਵੀ ਮੁਅੱਤਲ ਕਰ ਦਿੱਤਾ ਸੀ। ਸੋਸ਼ਲ ਮੀਡੀਆ 'ਤੇ ਆਲੋਚਨਾ ਦਾ ਸ਼ਿਕਾਰ ਹੋਣ ਤੋਂ ਬਾਅਦ ਕਮਰ ਅਤੇ ਸਈਦ ਨੇ ਮੁਆਫ਼ੀ ਵੀ ਮੰਗੀ ਸੀ।
ਇਹ ਵੀ ਪੜ੍ਹੋ : ਰੂਸ ਦੇ ਐਮਰਜੈਂਸੀ ਮਾਮਲਿਆਂ ਦੇ ਮੰਤਰੀ ਦੀ ਇਕ ਸਿਖਲਾਈ ਅਭਿਆਸ ਦੌਰਾਨ ਮੌਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
2015 ਦੇ ਪੈਰਿਸ ਹਮਲਾ ਮਾਮਲੇ 'ਚ 20 ਦੋਸ਼ੀਆਂ ਵਿਰੁੱਧ ਸੁਣਵਾਈ ਸ਼ੁਰੂ
NEXT STORY