ਪੇਸ਼ਾਵਰ— ਪੇਸ਼ਾਵਰ ਹਾਈ ਕੋਰਟ 'ਚ ਪਾਕਿਸਤਾਨ ਮੁਸਲਿਮ ਲੀਗ-ਐੱਨ ਪਾਰਟੀ ਦੇ ਨਾਂ 'ਚੋਂ 'ਐੱਨ' ਸ਼ਬਦ ਨੂੰ ਹਟਾਉਣ ਦੇ ਲਈ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ। 'ਦ ਨਿਊਜ਼' ਦੀ ਰਿਪੋਰਟ ਮੁਤਾਬਕ ਇਕ ਵਕੀਲ ਨੇ ਪਟੀਸ਼ਨ ਦਾਇਰ ਕਰਕੇ ਦਲੀਲ ਦਿੱਤੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਇਕ ਜਵਾਬਦੇਹੀ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾਈ ਹੈ ਤੇ ਉਹ ਸਾਰੀ ਜ਼ਿੰਦਗੀ ਕਿਸੇ ਸਰਕਾਰੀ ਅਹੁਦੇ 'ਤੇ ਰਹਿਣ ਲਈ ਅਯੋਗ ਹਨ, ਲਿਹਾਜ਼ਾ ਪਾਰਟੀ ਦੇ ਨਾਂ 'ਚੋਂ ਨਵਾਜ਼ ਸ਼ਬਦ ਨੂੰ ਹਟਾਇਆ ਜਾਣਾ ਚਾਹੀਦਾ ਹੈ।
ਪਟੀਸ਼ਨਕਰਤਾ ਨੇ ਕਿਹਾ ਕਿ ਨਵਾਜ਼ ਸ਼ਰੀਫ ਦੇ ਨਾਂ 'ਤੇ ਇਕ ਸਿਆਸੀ ਪਾਰਟੀ ਹੋਣ ਦਾ ਕੋਈ ਤੁੱਕ ਨਹੀਂ ਹੈ ਕਿਉਂਕਿ ਜਵਾਬਦੇਹੀ ਅਦਾਲਤ ਨੇ ਉਨ੍ਹਾਂ ਨੂੰ ਵਿੱਤੀ ਅਨਿਯਮਿਤਤਾ ਤੇ ਭ੍ਰਿਸ਼ਟਾਚਾਰ 'ਚ ਸ਼ਾਮਲ ਪਾਇਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿੰਨਾ ਨੇ ਸੁਸ਼ਾਸਨ, ਵਿਕਾਸ ਤੇ ਪਾਕਿਸਤਾਨ ਦੇ ਹਿੱਤ ਦੇ ਲਈ ਆਜ਼ਾਦੀ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ ਦੀ ਅਗਵਾਈ ਕੀਤੀ ਸੀ ਪਰ ਸ਼ਰੀਫ ਨੇ ਪਾਰਟੀ ਨੂੰ ਦੋ ਹਿੱਸਿਆਂ, ਪੀ.ਐੱਮ.ਐੱਲ. ਤੇ ਪੀ.ਐੱਮ.ਐੱਲ.-ਐੱਨ 'ਚ ਵੰਡ ਦਿੱਤਾ।
ਸਾਊਦੀ ਦੀ ਅਗਵਾਈ ਵਾਲੇ ਗਠਜੋੜ 'ਚ ਸ਼ਾਮਲ ਹੋਣ ਤੋਂ ਪਹਿਲਾਂ ਜਨਰਲ ਸ਼ਰੀਫ ਨੇ ਨਹੀਂ ਲਈ ਸੀ ਐੱਨ.ਓ.ਸੀ.
NEXT STORY