ਨਵੀਂ ਦਿੱਲੀ — ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਅਤੇ ਸੂਬੇ ਦੇ ਪੁਨਰਗਠਨ ਦੇ ਬਾਅਦ ਘਬਰਾਏ ਪਾਕਿਸਤਾਨ ਨੇ ਭਾਰਤ ਦੇ ਨਾਲ ਦੁਵੱਲੇ ਵਪਾਰ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੇ ਇਹ ਫੈਸਲਾ ਅਜਿਹੇ ਸਮੇਂ 'ਚ ਲਿਆ ਹੈ ਜਦੋਂ ਭਾਰਤ ਵਲੋਂ ਪੁਲਵਾਮਾ ਹਮਲੇ ਦੇ ਬਾਅਦ ਮੋਸਟ ਫੇਵਰਡ ਨੇਸ਼ਨ(MFN) ਦਾ ਦਰਜਾ ਵਾਪਸ ਲੈਣ ਕਾਰਨ ਭਾਰਤ ਨਾਲ ਉਸਦਾ ਵਪਾਰ ਬਹੁਤ ਸੀਮਤ ਹੋ ਚੁੱਕਾ ਹੈ। ਅਸਲ 'ਚ ਭਾਰਤ ਨਾਲ ਉਸਦਾ ਵਪਾਰ ਪਹਿਲਾਂ ਹੀ ਘਾਟੇ 'ਚ ਸੀ ਪਰ ਹੁਣ ਇਹ ਫਰਕ ਬਹੁਤ ਵਧ ਜਾਵੇਗਾ। ਪਾਕਿਸਤਾਨ ਦੇ ਇਸ ਫੈਸਲਾ ਦਾ ਅਸਰ ਸਭ ਤੋਂ ਜ਼ਿਆਦਾ ਪਾਕਿਸਤਾਨ ਨੂੰ ਹੀ ਹੋਵੇਗਾ।
ਪਾਕਿਸਤਾਨ ਨੂੰ ਭਾਰਤ ਵਲੋਂ ਭੇਜਿਆ ਜਾਣ ਵਾਲਾ ਸਮਾਨ ਭਾਰਤ ਨੂੰ ਪਾਕਿਸਤਾਨ ਵਲੋਂ ਭੇਜਿਆ ਜਾਣ ਵਾਲਾ ਸਮਾਨ
ਜੈਵਿਕ ਰਸਾਇਣ ਤਾਜ਼ੇ ਫਲ
ਕਪਾਹ ਸੀਮੈਂਟ
ਪਲਾਸਟਿਕ ਉਤਪਾਦ ਖਣਿਜ ਅਤੇ ਧਾਤੂ
ਅਨਾਜ ਤਿਆਰ ਚਮੜਾ
ਖੰਡ ਪ੍ਰੋਸੈਸਡ ਫੂਡ
ਕੌਫੀ ਅਕਾਰਬਨਿਕ ਰਸਾਇਣ
ਚਾਹ ਕੱਚੀ ਸੂਤੀ
ਲੋਹਾ ਅਤੇ ਸਟੀਲ ਦਾ ਸਮਾਨ ਮਸਾਲੇ
ਦਵਾਈ ਉੱਨ
ਤਾਂਬਾ ਰਬੜ ਦੇ ਉਤਪਾਦ
ਪੀਣ ਵਾਲੀ ਅਲਕੋਹਲ
ਮੈਡੀਕਲ ਸਾਜ਼ੋ ਸਮਾਨ
ਸਮੁੰਦਰੀ ਸਮਾਨ
ਪਲਾਸਟਿਕ
ਡਾਈ(ਰੰਗਣ ਵਾਲਾ ਸਮਾਨ)
ਖੇਡਾਂ ਦਾ ਸਮਾਨ
ਭਾਰਤ-ਪਾਕਿਸਤਾਨ ਦੇ ਆਪਸੀ ਕਾਰੋਬਾਰ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਇਸ ਫੈਸਲੇ ਨਾਲ ਦੋਵਾਂ ਹੀ ਦੇਸ਼ਾਂ 'ਤੇ ਕੋਈ ਖਾਸ ਫਰਕ ਨਹੀਂ ਪਵੇਗਾ। ਭਾਰਤ ਅਤੇ ਪਾਕਿਸਤਾਨ ਵਿਚਕਾਰ 2017-18 'ਚ ਸਿਰਫ 2.4 ਅਰਬ ਡਾਲਰ ਦਾ ਵਪਾਰ ਹੋਇਆ ਸੀ ਜਿਹੜਾ ਕਿ ਦੁਨੀਆ ਦੇ ਕੁੱਲ ਵਪਾਰ ਦਾ ਸਿਰਫ 0.31 ਫੀਸਦੀ ਹੈ ਅਤੇ ਪਾਕਿਸਤਾਨ ਦੇ ਗਲੋਬਲ ਟ੍ਰੇਡ ਦਾ 3.2 ਫੀਸਦੀ। ਕੁੱਲ ਦੁਵੱਲੇ ਵਪਾਰ 'ਚ ਕਰੀਬ 80 ਫੀਸਦੀ ਹਿੱਸਾ ਪਾਕਿਸਤਾਨ ਵਿਚ ਭਾਰਤੀ ਨਿਰਯਾਤ ਦਾ ਹੈ।
ਪੁਲਵਾਮਾ ਦੇ ਬਾਅਦ ਭਾਰਤ ਨੇ ਵਧਾ ਦਿੱਤਾ ਸੀ ਟੈਕਸ
ਪੁਲਵਾਮਾ ਦੇ ਬਾਅਦ 200 ਫੀਸਦੀ ਕਸਟਮ ਡਿਊਟੀ ਲਗਾਏ ਜਾਣ ਦੇ ਬਾਅਦ ਆਯਾਤ ਵਿਚ ਕਮੀ ਆਈ ਹੈ। ਅੱਤਵਾਦੀ ਹਮਲੇ ਦੇ ਬਾਅਦ 16 ਫਰਵਰੀ ਨੂੰ ਪਾਕਿਸਤਾਨ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਭਾਰਤ ਨੇ ਗੁਆਂਢੀ ਦੇਸ਼ ਕੋਲੋਂ ਆਯਾਤ ਹੋਣ ਵਾਲੀਆਂ ਸਾਰੀਆਂ ਵਸਤੂਆਂ 'ਤੇ ਕਸਟਮ ਡਿਊਟੀ ਵਧਾ ਕੇ 200 ਫੀਸਦੀ ਕਰ ਦਿੱਤੀ ਸੀ।
US ਤੇ ਆਸਟ੍ਰੇਲੀਆ ਨੇ ਹਾਂਗਕਾਂਗ ਜਾਣ ਵਾਲੇ ਆਪਣੇ ਨਾਗਰਿਕਾਂ ਨੂੰ ਕੀਤਾ ਅਲਰਟ
NEXT STORY