ਨਵੀਂ ਦਿੱਲੀ- ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਰਾਸ਼ਟਰੀ ਜਨਰਲ ਸਕੱਤਰ ਦੱਤਾਤ੍ਰੇਅ ਹੋਸਬਾਲੇ ਨੇ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਨਾਲ ਗੱਲਬਾਤ ਦੇ ਦਰਵਾਜ਼ੇ ਪੂਰੀ ਤਰ੍ਹਾਂ ਬੰਦ ਨਹੀਂ ਕਰਨੇ ਚਾਹੀਦੇ। ਦੋਵਾਂ ਦੇਸ਼ਾਂ ਨੂੰ ਇਕ-ਦੂਜੇ ਨੂੰ ਵੀਜ਼ਾ ਵੀ ਦੇਣਾ ਚਾਹੀਦਾ ਹੈ। ਖੇਡਾਂ ਅਤੇ ਵਪਾਰ ਵੀ ਹੋਣਾ ਚਾਹੀਦਾ ਹੈ ਪਰ ਪੁਲਵਾਮਾ ਵਰਗੇ ਹਮਲੇ ਦਾ ਜਵਾਬ ਵੀ ਮਜ਼ਬੂਤੀ ਨਾਲ ਦੇਣਾ ਹੋਵੇਗਾ। ਹੋਸਬਾਲੇ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੱਭਿਆਚਾਰਕ ਸਬੰਧ ਪੁਰਾਣੇ ਹਨ ਅਤੇ ਅਸੀਂ ਇਕ ਹੀ ਰਾਸ਼ਟਰ ਰਹੇ ਹਾਂ। ਸਿਆਸੀ ਅਤੇ ਫੌਜੀ ਲੀਡਰਸ਼ਿਪ ’ਤੇ ਭਰੋਸਾ ਘੱਟ ਹੋਣ ਕਾਰਨ ਪਾਕਿਸਤਾਨ ਦੇ ਖਿਡਾਰੀਆਂ, ਵਿਗਿਆਨੀਆਂ ਅਤੇ ਸਿਵਲ ਸੋਸਾਇਟੀ ਨੂੰ ਅੱਗੇ ਆਉਣਾ ਚਾਹੀਦਾ ਹੈ।
ਦੱਤਾਤ੍ਰੇਅ ਹੋਸਬਾਲੇ ਨੇ ਕਿਹਾ ਕਿ ਪੱਛਮੀ ਏਸ਼ੀਆ ਵਿਚ ਹੋ ਰਹੀ ਜੰਗ ਸੱਭਿਅਤਾਵਾਂ ਦਾ ਸੰਘਰਸ਼ ਨਹੀਂ ਹੈ ਸਗੋਂ ਇਸ ਦੀ ਵਜ੍ਹਾ ਤੇਲ ਹੈ। ਉਨ੍ਹਾਂ ਕਿਹਾ ਕਿ ਭਾਰਤ ਰਾਸ਼ਟਰਾਂ ਅਤੇ ਨੇਤਾਵਾਂ ਦੀ ਸਦਬੁੱਧੀ ਜਗਾਉਣ ਵਿਚ ਭੂਮਿਕਾ ਨਿਭਾਅ ਸਕਦਾ ਹੈ। ਹੋਸਬਾਲੇ ਨੇ ਕਿਹਾ ਕਿ ਜੰਗਾਂ ਆਮ ਤੌਰ ’ਤੇ ਭ੍ਰਿਸ਼ਟ ਮਾਨਸਿਕਤਾ ਜਾਂ ਰਾਸ਼ਟਰਾਂ ਅਤੇ ਵਿਅਕਤੀਆਂ ਦੇ ਲਾਲਚ ਤੇ ਹੰਕਾਰ ਦਾ ਨਤੀਜਾ ਹੁੰਦੀਆਂ ਹਨ। ਜਦੋਂ ਹੋਸਬਾਲੇ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਦਾ ਇਸ਼ਾਰਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲ ਹੈ, ਤਾਂ ਉਨ੍ਹਾਂ ਨੇ ‘ਨਾਂਹ’ ਵਿਚ ਜਵਾਬ ਦਿੱਤਾ। ਆਰ. ਐੱਸ. ਐੱਸ. ਜਨਰਲ ਸਕੱਤਰ ਨੇ ਕਿਹਾ, ‘‘ਮੈਂ ਅਜਿਹਾ ਨਹੀਂ ਕਿਹਾ। ਮੈਂ ਕਿਸੇ ਦਾ ਨਾਂ ਨਹੀਂ ਲਿਆ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਜੀਤ ਪਵਾਰ ਦੇ ਪਲੇਨ ਕ੍ਰੈਸ਼ ਵਰਗਾ ਇਕ ਹੋਰ ਹਾਦਸਾ ! ਉਸੇ ਇਲਾਕੇ 'ਚ ਜਾ ਡਿੱਗਾ ਜਹਾਜ਼
NEXT STORY