ਇਸਲਾਮਾਬਾਦ (ਏ.ਐੱਨ.ਆਈ.): ਪਾਕਿਸਤਾਨ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਸਭ ਤੋਂ ਲੋੜੀਂਦੇ ਅੱਤਵਾਦੀਆਂ ਦੇ ਨਾਵਾਂ ਦੀ ਸੂਚੀ ਤਾਲਿਬਾਨ ਨੂੰ ਸੌਂਪ ਦਿੱਤੀ ਹੈ। ਇਹ ਉਹੀ ਅੱਤਵਾਦੀ ਹਨ ਜੋ ਪਾਕਿਸਤਾਨ ਖ਼ਿਲਾਫ਼ ਅਫਗਾਨੀ ਜ਼ਮੀਨ ਦੀ ਵਰਤੋਂ ਕਰ ਰਹੇ ਹਨ। ਦੀ ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਕਾਬੁਲ 'ਤੇ ਹਾਲ ਹੀ ਵਿਚ ਕਬਜ਼ਾ ਹੋਣ ਮਗਰੋਂ ਪਾਕਿਸਤਾਨ ਨੇ ਇਹ ਸੂਚੀ ਤਾਲਿਬਾਨ ਦੇ ਪ੍ਰਮੁੱਖ ਹੈਬਤੁੱਲਾਹ ਅਖੁੰਦਜਾਦਾ ਨਾਲ ਸਾਂਝੀ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਅਖੁੰਦਜਾਦਾ ਨੇ ਹਾਲ ਹੀ ਵਿਚ ਤਿੰਨ ਮੈਂਬਰੀ ਕਮਿਸ਼ਨ ਦਾ ਗਠਨ ਕੀਤਾ ਹੈ ਜੋ ਪਾਕਿਸਤਾਨ ਦੇ ਦਾਅਵੇ ਮੁਤਾਬਕ ਅਫਗਾਨਿਸਤਾਨ ਤੋਂ ਸਰਹੱਦ ਪਾਰ ਅੱਤਵਾਦ ਫੈਲਾ ਰਹੇ ਟੀ.ਟੀ.ਪੀ. ਅੱਤਵਾਦੀਆਂ ਦੇ ਮਾਮਲਿਆਂ ਦੀ ਜਾਂਚ ਕਰੇਗਾ।
ਪਾਕਿਸਤਾਨ ਚਾਹੁੰਦਾ ਹੈ ਕਿ ਅਫਗਾਨਿਸਤਾਨ ਟੀ.ਟੀ.ਪੀ. ਖ਼ਿਲਾਫ਼ ਕਾਰਵਾਈ ਕਰੇ ਅਤੇ ਉਸ ਨਾਲ ਸਬੰਧਤ ਸੰਗਠਨਾਂ ਨੇ ਪਹਿਲਾਂ ਹੀ ਅੱਤਵਾਦੀ ਸੰਗਠਨ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਹੈ।ਪਾਕਿਸਤਾਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਸੀਂ ਤਾਲਿਬਾਨ ਦੇ ਸਾਹਮਣੇ ਮਾਮਲੇ ਨੂੰ ਰੱਖਿਆ ਹੈ। ਅਫਗਾਨਿਸਤਾਨ ਤੋਂ ਆਪਰੇਟ ਕਰ ਰਹੇ ਟੀ.ਟੀ.ਪੀ. ਅੱਤਵਾਦੀਆਂ ਦੇ ਨਾਵਾਂ ਦੀ ਸੂਚੀ ਵੀ ਸੌਂਪ ਦਿੱਤੀ ਹੈ।ਉਹ ਆਸ ਕਰਦੇ ਹਨ ਕਿ ਤਾਲਿਬਾਨ ਇਹਨਾਂ ਅੱਤਵਾਦੀਆਂ ਖ਼ਿਲਾਫ਼ ਕਾਰਵਾਈ ਕਰੇਗਾ। ਭਾਵੇਂਕਿ ਅਧਿਕਾਰੀ ਨੇ ਉਸ ਸੂਚੀ ਦੀ ਵੇਰਵਾ ਸਾਂਝਾ ਨਹੀਂ ਕੀਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਤਾਲਿਬਾਨ ਦਾ ਫਰਮਾਨ, ਨੇਲ ਪਾਲਿਸ਼ ਲਗਾਉਣ 'ਤੇ ਬੀਬੀਆਂ ਦੀਆਂ ਕੱਟ ਲੈਣਗੇ 'ਉਂਗਲਾਂ'
ਕਸ਼ਮੀਰ 'ਚ ਤਾਲਿਬਾਨ ਦੀ ਮਦਦ ਲਵੇਗਾ ਪਾਕਿ
ਪਾਕਿਸਤਾਨ ਨੇ ਕਸ਼ਮੀਰ ਵਿਚ ਭਾਰਤੀ ਸੈਨਾ ਦੇ ਮੁਕਾਬਲੇ ਹੁਣ ਤਾਲਿਬਾਨ ਨੂੰ ਖੜ੍ਹਾ ਕਰਨ ਦੀ ਆਪਣੀ ਸਾਜਿਸ਼ ਤੋਂ ਖੁਦ ਹੀ ਪਰਦਾ ਚੁੱਕ ਦਿੱਤਾ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸੱਤਾਧਾਰੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੀ ਇਕ ਨੇਤਾ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਕਸ਼ਮੀਰ ਵਿਚ ਤਾਲਿਬਾਨ ਦੀ ਮਦਦ ਲੈਣ 'ਤੇ ਗੱਲਬਾਤ ਕਰ ਰਹੀ ਹੈ। ਇਕ ਟੀਵੀ ਨਿਊਜ਼ ਡਿਬੇਟ ਵਿਚ ਪੀ.ਟੀ.ਆਈ. ਦੀ ਨੇਤਾ ਨੀਲਮ ਇਰਸ਼ਾਦ ਸ਼ੇਖ ਨੇ ਕਿਹਾ ਕਿ ਤਾਲਿਬਾਨ ਨੇ ਘੋਸ਼ਣਾ ਕੀਤੀ ਹੈ ਕਿ ਉਹ ਕਸ਼ਮੀਰ ਵਿਚ ਪਾਕਿਸਤਾਨ ਨਾਲ ਹੱਥ ਮਿਲਾਏਗਾ। ਉਹਨਾਂ ਨੇ ਪਾਕਿਸਤਾਨ ਵਿਚ ਪ੍ਰਸਾਰਿਤ ਕੀਤੇ ਗਏ ਸ਼ੋਅ ਵਿਚ ਕਿਹਾ ਕਿ ਤਾਲਿਬਾਨ ਦਾ ਕਹਿਣਾ ਹੈ ਕਿ ਉਹ ਸਾਡੇ ਨਾਲ ਹੈ ਅਤੇ ਕਸ਼ਮੀਰ ਵਿਚ ਉਹ ਸਾਡੀ ਮਦਦ ਕਰੇਗਾ। ਭਾਵੇਂਕਿ ਇਸ ਤੋਂ ਪਹਿਲਾਂ ਤਾਲਿਬਾਨ ਨੇ ਕਿਹਾ ਸੀ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਅਤੇ ਦੋ-ਪੱਖੀ ਮੁੱਦਾ ਹੈ।
ਰੂਸ ਕਾਬੁਲ ’ਚੋਂ 500 ਲੋਕਾਂ ਨੂੰ ਕੱਢਣ ਦੀ ਕਰ ਰਿਹਾ ਤਿਆਰੀ
NEXT STORY