ਨਵੀਂ ਦਿੱਲੀ (ਇੰਟ) - ਪਾਕਿਸਤਾਨ ਇਕ ਵਾਰ ਫਿਰ ਮਹਾਦੀਪ ’ਚ ਅੱਤਵਾਦੀਆਂ ਦੀ ਇਕ ਸੁਰੱਖਿਅਤ ਪਨਾਹਗਾਹ ਤੇ ਵੱਡਾ ਅੱਡਾ ਸਾਬਤ ਹੋਇਆ ਹੈ ਅਤੇ ਉਸਦੇ ਨੇੜਲੇ ਗੁਆਂਢੀ ਈਰਾਨ ਨੇ ਬਲੋਚਿਸਤਾਨ ’ਚ ਪਨਾਹ ਲੈ ਰਹੇ ਕਈ ਅੱਤਵਾਦੀ ਸਮੂਹਾਂ ’ਚੋਂ ਇਕ ਨੂੰ ਨਿਸ਼ਾਨਾ ਬਣਾਉਣ ਲਈ ਮਿਜ਼ਾਈਲਾਂ ਅਤੇ ਡਰੋਨਾਂ ਦੀ ਵਰਤੋਂ ਕੀਤੀ ਹੈ।
ਇਹ ਵੀ ਪੜ੍ਹੋ : ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਪੈਟਰਨ ਬਦਲਿਆ ; ਵਿਦਿਆਰਥੀ ਤੇ ਅਧਿਆਪਕ ਪ੍ਰੇਸ਼ਾਨ
ਅੱਤਵਾਦੀਆਂ ਨੂੰ ਪਨਾਹ ਦੇਣ ਦਾ ਦੋਸ਼ ਪਾਕਿਸਤਾਨ ਉਤੇ ਲਗਾਉਣ ਅਤੇ ਨਿਸ਼ਾਨਾ ਬਨਾਉਣ ਵਾਲਾ ਈਰਾਨ ਤੀਸਰਾ ਗੁਆਂਢੀ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੀ ਇਕ ਸਪੱਸ਼ਟ ਟਿੱਪਣੀ ਵਿਚ ਮੰਨਿਆ ਸੀ ਕਿ ਉਨ੍ਹਾਂ ਦੇ ਦੇਸ਼ ਨੇ ਅਲਕਾਇਦਾ ਸਮੇਤ ਘੱਟੋ-ਘੱਟ 30,000 ਅੱਤਵਾਦੀਆਂ ਨੂੰ ਪਨਾਹ ਦਿੱਤੀ ਹੈ।
ਇਹ ਵੀ ਪੜ੍ਹੋ : ਅਡਾਨੀ-ਅੰਬਾਨੀ ਨਹੀਂ ਇਸ 'ਰਾਮ ਭਗਤ' ਨੇ ਦਿੱਤੀ ਮੰਦਿਰ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਦਾਨ ਭੇਟਾ
ਭਾਰਤ ਲੰਬੇ ਸਮੇਂ ਤੋਂ ਪਾਕਿਸਤਾਨ ’ਤੇ ਅੱਤਵਾਦੀ ਸਰਗਰਮੀਆਂ ਦਾ ਸਮਰਥਨ ਕਰਨ ਦਾ ਦੋਸ਼ ਲਾਉਂਦਾ ਰਿਹਾ ਹੈ ਅਤੇ ਰੋਕਥਾਮ ਕਾਰਵਾਈ ਵਜੋਂ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾ ਕੇ ਸਰਜੀਕਲ ਸਟ੍ਰਾਈਕ ਵੀ ਕਰਦਾ ਰਿਹਾ ਹੈ। ਇੱਥੋਂ ਤੱਕ ਕਿ ਅਫਗਾਨਿਸਤਾਨ, ਹੁਣ ਇੱਕ ਅੱਤਵਾਦੀ ਸਮੂਹ ਵੱਲੋਂ ਸ਼ਾਸਿਤ ਹੈ, ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਸਨੂੰ ਆਪਣੇ ਨੇੜਲੇ ਗੁਆਂਢੀ ਦੇ ਖਿਲਾਫ ਆਪਣੀ ਅੱਤਵਾਦੀ ਖੇਡ ਨੂੰ ਬੰਦ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਖਾਲਿਸਤਾਨੀ ਅੱਤਵਾਦੀ ਪੰਨੂ ਦੇ 3 ਸਾਥੀ ਗ੍ਰਿਫਤਾਰ, ਪੰਜਾਬ ਦੇ CM ਨੂੰ ਜਾਨੋਂ ਮਾਰਨ ਦੀ ਦਿੱਤੀ ਸੀ ਧਮਕੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Big Breaking : ਮਾਸਕੋ ਜਾ ਰਿਹਾ ਯਾਤਰੀ ਜਹਾਜ਼ ਅਫਗਾਨਿਸਤਾਨ 'ਚ ਕਰੈਸ਼
NEXT STORY