ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਚੀਨ ਦੀ ਮਦਦ ਨਾਲ ਪਹਿਲੇ ਮੈਟਰੋ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ ਹੈ। ਬਹੁਤ ਭੀੜ ਵਾਲੇ ਲਾਹੌਰ ਸ਼ਹਿਰ ਵਿਚ ਬਣਾਏ ਗਏ 27 ਕਿਲੋਮੀਟਰ ਲੰਬੇ ਓਰੇਂਜ ਲਾਈਨ ਮੈਟਰੋ ਰੂਟ 'ਤੇ ਜਦੋਂ ਤੋਂ ਸੇਵਾ ਸ਼ੁਰੂ ਕੀਤੀ ਗਈ ਉਦੋਂ ਤੋਂ ਉੱਥੋਂ ਦੇ ਲੋਕਾਂ ਨੂੰ ਸੁਵਿਧਾਜਨਕ ਆਵਾਜਾਈ ਦਾ ਨਵਾਂ ਸਾਧਨ ਮਿਲਗਿਆ ਹੈ। ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਮੈਟਰੋ ਦੀ ਸਵਾਰੀ ਕਰ ਰਹੇ ਹਨ। ਇੱਥੇ ਦੱਸ ਦਈਏ ਕਿ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ.ਪੀ.ਈ.ਸੀ.) ਦੇ ਤਹਿਤ ਪਹਿਲੇ ਆਵਾਜਾਈ ਪ੍ਰਾਜੈਕਟ ਦਾ ਉਦਘਾਟਨ ਲਾਹੌਰ ਵਿਚ ਕੀਤਾ ਗਿਆ। ਓਰੇਂਜ ਲਾਈਨ ਮੈਟਰੋ ਟਰੇਨ ਵਿਚ ਯਾਤਰਾ ਦਾ ਅਨੁਭਵ ਲੈਣ ਦੇ ਲਈ ਵੱਡੀ ਗਿਣਤੀ ਵਿਚ ਲੋਕ ਪਹੁੰਚ ਰਹੇ ਹਨ।
ਓਵਰਹੈੱਡ ਲਾਹੌਰ ਓਰੇਂਜ ਲਾਈਨ ਮੈਟਰੋ ਟਰੇਨ 'ਤੇ ਰੋਜ਼ਾਨਾ 250,000 ਲੋਕ ਯਾਤਰਾ ਕਰ ਸਕਣਗੇ। ਮੁੱਖ ਮੰਤਰੀ ਉਸਮਾਨ ਬਜੁਦਾਰ ਅਤੇ ਚੀਨੀ ਅਧਿਕਾਰੀਆਂ ਨੇ ਇਸ ਦੀ ਉਦਘਾਟਨ ਕੀਤਾ, ਜਿਸ ਦੇ ਬਾਅਦ ਇਸ ਨੂੰ ਆਮ ਜਨਤਾ ਦੇ ਲਈ ਖੋਲ੍ਹ ਦਿੱਤਾ ਗਿਆ। ਮੈਟਰੋ ਵਿਚ ਯਾਤਰਾ ਦੇ ਦੌਰਾਨ ਗ੍ਰੈਬ ਹੈਂਡਲ ਦੀ ਵਰਤੋਂ ਕਰਦਿਆਂ ਇਕ ਬੱਚੇ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਜਿਹੀ ਹੀ ਇਕ ਘਟਨਾ ਦਾ ਵੀਡੀਓ ਸ਼ੇਅਰ ਕਰਦਿਆਂ ਪਾਕਿਸਤਾਨ ਦੇ ਸਿਵਲ ਸੇਵਕ ਦਾਨਿਆਲ ਗਿਲਾਨੀ ਨੇ ਲਿਖਿਆ,''ਲਾਹੌਰ ਦੀ ਓਰੇਂਜ ਲਾਈਨ ਮੈਟਰੋ ਜਨਤਾ ਨੂੰ ਮਨੋਰੰਜਨ ਦੇ ਨਵੇਂ ਮੌਕੇ ਪ੍ਰਦਾਨ ਕਰ ਰਹੀ ਹੈ।''
ਭਾਵੇਂਕਿ ਗਿਲਾਨੀ ਦੇ ਟਵੀਟ ਦੀ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਸਖਤ ਆਲੋਚਨਾ ਕੀਤੀ। ਕਈ ਯੂਜ਼ਰਸ ਨੇ ਉਹਨਾਂ ਨੂੰ ਮਨੋਰੰਜਕ ਖੇਤਰਾਂ ਦੀ ਕਮੀ ਦੇ ਬਾਰੇ ਵਿਚ ਯਾਦ ਦਿਵਾਇਆ। ਇਕ ਸ਼ਖਸ ਨੇ ਲਿਖਿਆ ਕਿ ਜਦੋਂ ਬੱਚਿਆਂ ਨੂੰ ਖੇਡਣ ਦਾ ਸਾਧਨ ਨਹੀਂ ਮਿਲੇਗਾ ਤਾਂ ਉਹਨਾਂ ਨੂੰ ਜਿੱਥੇ ਮੌਕਾ ਮਿਲੇਗਾ ਤਾਂ ਉਹ ਉੱਥੇ ਖੇਡਣਗੇ। ਇਸ ਮੈਟਰੋ ਸੇਵਾ ਦੇ ਸ਼ੁਰੂ ਹੋਣ ਦੇ ਬਾਅਦ ਲਾਹੌਰ ਤੋਂ ਜਿਹੜੀਆਂ ਥਾਵਾਂ 'ਤੇ ਜਾਣ ਲਈ ਢਾਈ ਘੰਟੇ ਲੱਗਦੇ ਸਨ ਹੁਣ ਉੱਥੇ ਸਿਰਫ 45 ਮਿੰਟ ਵਿਚ ਪਹੁੰਚਿਆ ਜਾ ਸਕਦਾ ਹੈ। ਅਜਿਹੀ ਹੀ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ।
ਅਮਰੀਕੀ ਚੋਣਾਂ 'ਚ ਬਾਈਡੇਨ ਨੇ ਰਚਿਆ ਇਤਿਹਾਸ, ਓਬਾਮਾ ਤੋਂ ਵੱਧ ਹਾਸਲ ਕੀਤੀਆਂ ਵੋਟਾਂ
NEXT STORY