ਵਾਸ਼ਿੰਗਟਨ- ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਸਭ ਤੋਂ ਅੱਗੇ ਚੱਲ ਰਹੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡੇਨ ਨੇ ਪਾਪੁਲਰ ਵੋਟਾਂ ਦੇ ਮਾਮਲੇ ਵਿਚ ਆਪਣੀ ਹੀ ਪਾਰਟੀ ਦੇ ਨੇਤਾ ਬਰਾਕ ਓਬਾਮਾ ਨੂੰ ਪਿੱਛੇ ਛੱਡ ਕੇ ਇਤਿਹਾਸ ਕਾਇਮ ਕੀਤਾ ਹੈ। ਬਾਈਡੇਨ ਹੁਣ ਸਭ ਤੋਂ ਜ਼ਿਆਦਾ ਪਾਪੁਲਰ ਵੋਟ ਪਾਉਣ ਵਾਲੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣ ਗਏ ਹਨ। ਮਜ਼ੇਦਾਰ ਗੱਲ ਇਹ ਹੈ ਕਿ ਓਬਾਮਾ ਦੇ ਸਮੇਂ ਵਿਚ ਹੀ ਜੋਅ ਬਾਈਡੇਨ ਉਪ ਰਾਸ਼ਟਰਪਤੀ ਰਹਿ ਚੁੱਕੇ ਹਨ।
ਏ. ਪੀ. ਦੀ ਰਿਪੋਰਟ ਮੁਤਾਬਕ ਬੁੱਧਵਾਰ ਸਵੇਰ ਤੱਕ ਬਾਈਡੇਨ ਨੂੰ 6,97,68,858 ਵੋਟਾਂ ਮਿਲੀਆਂ ਸਨ ਅਤੇ ਉਨ੍ਹਾਂ ਨੇ ਓਬਾਮਾ ਦੇ ਰਿਕਾਰਡ ਨੂੰ ਬਹੁਤ ਆਸਾਨੀ ਨਾਲ ਤੋੜ ਦਿੱਤਾ। ਇਸ ਤੋਂ ਪਹਿਲਾਂ ਓਬਾਮਾ ਨੂੰ 6,94,98,516 ਵੋਟਾਂ ਮਿਲੀਆਂ ਸਨ। ਓਧਰ, ਡੋਨਾਲਡ ਟਰੰਪ ਬਾਈਡੇਨ ਤੋਂ ਪਿੱਛੇ ਚੱਲ ਰਹੇ ਹਨ ਅਤੇ 6,71,62,702 ਵੋਟਾਂ ਹਾਸਲ ਕਰ ਸਕੇ ਹਨ। ਹਾਲਾਂਕਿ ਟਰੰਪ ਨੇ ਆਪਣੇ ਪਿਛਲੇ ਸਾਲ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਸਾਲ 2016 ਵਿਚ ਟਰੰਪ ਨੂੰ 6,29,84,828 ਵੋਟਾਂ ਮਿਲੀਆਂ ਸਨ।
ਇਹ ਵੀ ਪੜ੍ਹੋ- ਓਂਟਾਰੀਓ 'ਚ ਕੋਰੋਨਾ ਦੇ 987 ਨਵੇਂ ਮਾਮਲੇ ਦਰਜ, 16 ਲੋਕਾਂ ਦੀ ਮੌਤ
ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਬਾਈਡੇਨ ਜਿੱਤ ਤੋਂ ਕੁਝ ਕਦਮ ਦੀ ਦੂਰੀ 'ਤੇ ਹਨ। ਅਜਿਹੇ ਵਿਚ ਟਰੰਪ ਦਾ ਦੋਸ਼ ਹੈ ਕਿ ਚੋਣਾਂ ਵਿਚ ਘੁਟਾਲਾ ਹੋ ਰਿਹਾ ਹੈ। ਜਾਰਜੀਆ ਵਿਚ ਟਰੰਪ ਦੀ ਟੀਮ ਨੇ ਦੋਸ਼ ਲਾਇਆ ਕਿ ਦੇਰ ਰਾਤ ਆਉਣ ਵਾਲੇ 53 ਵੋਟਰਾਂ ਨੂੰ ਵੀ ਵੋਟ ਪਾਉਣ ਦਿੱਤੀ ਗਈ ਸੀ। ਇਸ ਲਈ ਟਰੰਪ ਨੇ ਮੰਗ ਕੀਤੀ ਕਿ ਇੱਥੇ ਵੋਟਾਂ ਦੀ ਗਿਣਤੀ ਰੋਕੀ ਜਾਣੀ ਚਾਹੀਦੀ ਹੈ। ਉਨ੍ਹਾਂ ਅਦਾਲਤ ਵਿਚ ਵੀ ਇਸ ਦੀ ਅਪੀਲ ਕੀਤੀ ਹੈ।
ਪਾਕਿਸਤਾਨ, ਬੰਗਲਾਦੇਸ਼ ਅਤੇ ਨੇਪਾਲ 'ਚ ਭਾਰਤ ਨਾਲੋਂ ਸਸਤੇ 'ਚ ਮਿਲ ਰਿਹੈ ਆਲੂ-ਪਿਆਜ਼
NEXT STORY