ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨ ਦੇ ਸੂਬੇ ਪੰਜਾਬ ਦੇ ਜ਼ਿਲ੍ਹਾ ਸਰਗੋਧਾ ਦੇ ਕਸਬਾ ਘੋਗਿਆਤ ’ਚ ਅੱਜ ਇਕ ਭੀੜ ਨੇ ਅਹਿਮਦੀਆ ਫਿਰਕੇ ਦੇ ਇਕ ਧਾਰਮਿਕ ਸਥਾਨ ’ਤੇ ਹਮਲਾ ਕਰਕੇ ਉਸ ’ਚ ਜਮ ਕੇ ਭੰਨ-ਤੋੜ ਕੀਤੀ। ਅਹਿਮਦੀਆ ਭਾਈਚਾਰੇ ਦੇ ਬੁਲਾਰੇ ਆਮਿਰ ਮਹਿਮੂਦ ਤੇ ਲੋਕਾਂ ਦੇ ਅਨੁਸਾਰ ਮੌਕੇ ’ਤੇ ਸਥਾਨਕ ਪੁਲਸ ਕਰਮਚਾਰੀ ਹਾਜ਼ਰ ਸਨ ਪਰ ਉਨ੍ਹਾਂ ਨੇ ਭੀੜ ਨੂੰ ਰੋਕਣ ਦੀ ਇਕ ਵਾਰ ਵੀ ਕੋਸ਼ਿਸ਼ ਨਹੀਂ ਕੀਤੀ। ਸੂਤਰਾਂ ਅਨੁਸਾਰ ਅਤੇ ਅਹਿਮਦੀਆ ਫਿਰਕੇ ਦੇ ਲੋਕਾਂ ਅਨੁਸਾਰ ਇਹ ਧਾਰਮਿਕ ਸਥਾਨ ਅਸੀਂ ਸਾਲ 1905 ਵਿਚ ਭੇੜਾ ਤਹਿਸੀਲ ਦੇ ਕਸਬਾ ਘੋਗਿਆਤ ਵਿਚ ਬਣਾਇਆ ਸੀ ਅਤੇ ਅੱਜ ਤੱਕ ਕਿਸੇ ਤਰ੍ਹਾਂ ਦੀ ਘਟਨਾ ਨਹੀਂ ਹੋਈ।
ਇਹ ਖ਼ਬਰ ਵੀ ਪੜ੍ਹੋ : ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮਾਂ ਲਈ ਅਹਿਮ ਖ਼ਬਰ, ਮਈ ’ਚ ਮਿਲ ਸਕਦੇ ਨੇ ਸਥਾਈ ਨਿਯੁਕਤੀ ਦੇ ਆਰਡਰ
ਲੋਕਾਂ ਨੇ ਦੋਸ਼ ਲਗਾਇਆ ਕਿ ਅੱਜ ਸਵੇਰੇ ਲੱਗਭਗ 11 ਵਜੇ 200 ਤੋਂ 250 ਲੋਕ ਇਸ ਪੂਜਾ ਸਥਾਨ ’ਤੇ ਪਹੁੰਚੇ ਅਤੇ ਭੀੜ ’ਚ ਸ਼ਾਮਲ ਜ਼ਿਆਦਾਤਰ ਲੋਕਾਂ ਨੇ ਮੂੰਹ ’ਤੇ ਕੱਪੜੇ ਬੰਨ੍ਹੇ ਹੋਏ ਸਨ ਅਤੇ ਅਹਿਮਦੀਆ ਫਿਰਕੇ ਦੇ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ। ਇਹ ਲੋਕ ਧਾਰਮਿਕ ਸਥਾਨ ਦੀ ਛੱਤ ’ਤੇ ਚੜ੍ਹ ਗਏ ਅਤੇ ਲੋਕਾਂ ਨੇ ਧਾਰਮਿਕ ਸਥਾਨ ਦੇ ਗੁੰਬਦਾਂ ਅਤੇ ਇਮਾਰਤ ਦੇ ਕੁਝ ਹਿੱਸਿਆਂ ਨੂੰ ਤੋੜ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਇਹ ਦੁੱਖ਼ ਦੀ ਗੱਲ ਹੈ ਕਿ ਪੁਲਸ ਦੀ ਹਾਜ਼ਰੀ ’ਚ ਅਹਿਮਦੀਆਂ ਪੂਜਾ ਅਸਥਾਨ ਦੀ ਬੇਅਦਬੀ ਕੀਤੀ ਗਈ। ਇਹ ਪੂਜਾ ਅਸਥਾਨ ਪੁਰਾਣਾ ਸੀ ਅਤੇ ਅੱਜ ਤੱਕ ਕਿਸੇ ਤਰ੍ਹਾਂ ਦਾ ਵਿਵਾਦ ਇਸ ਪੂਜਾ ਅਸਥਾਨ ਨੂੰ ਲੈ ਕੇ ਨਹੀਂ ਹੋਇਆ ਸੀ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਦੇ ਲਗਾਤਾਰ ਯਤਨਾਂ ਸਦਕਾ ਪਰਾਲੀ ਸਾੜਨ ਦੇ ਮਾਮਲੇ 30 ਫੀਸਦੀ ਘਟੇ : ਮੀਤ ਹੇਅਰ
ਪੁਲਸ ਨੇ ਇਸ ਸਬੰਧੀ ਕਿਹਾ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਅਹਿਮਦੀਆ ਫਿਰਕੇ ਦੀ ਮਸਜਿਦ ਵਿਚ ਕੁਰਾਨ ਪੜ੍ਹਾਈ ਜਾਂਦੀ ਹੈ, ਜੋ ਕਾਨੂੰਨਨ ਤੌਰ ’ਤੇ ਜੁਰਮ ਹੈ ਪਰ ਪੁਲਸ ਦੀ ਜਾਂਚ ਤੋਂ ਪਹਿਲਾਂ ਹੀ ਲੋਕਾਂ ਦੀ ਭੀੜ ਨੇ ਧਾਰਮਿਕ ਅਸਥਾਨ ’ਤੇ ਹਮਲਾ ਕਰ ਦਿੱਤਾ। ਪੁਲਸ ਦੇ ਅਨੁਸਾਰ ਪੁਲਸ ਨੇ ਖੁਦ ਹੀ ਇਸ ਅਹਿਮਦੀਆ ਧਾਰਮਿਕ ਸਥਾਨ ਦੇ ਬਾਹਰ ਉਨ੍ਹਾਂ ਨੂੰ ਆਪਣਾ ਬੋਰਡ ਲਗਾਉਣ ਦੀ ਇਜਾਜ਼ਤ ਦਿੱਤੀ ਸੀ ਪਰ ਲੋਕਾਂ ਨੇ ਪਤਾ ਨਹੀਂ ਕਿਉਂ ਇਸ ਧਾਰਮਿਕ ਅਸਥਾਨ ’ਤੇ ਹਮਲਾ ਕੀਤਾ ਹੈ।
ਬ੍ਰਿਟੇਨ ਦੀ ਪਾਰਲੀਮੈਂਟ 'ਚ ਗੂੰਜਿਆ ਭਾਰਤੀ ਹਾਈ ਕਮਿਸ਼ਨ 'ਤੇ ਹਮਲੇ ਦਾ ਮੁੱਦਾ, ਰੱਖਿਆ ਮੰਤਰੀ ਨੇ ਕਹੀ ਇਹ ਗੱਲ
NEXT STORY