ਇਸਲਾਮਾਬਾਦ (ਬਿਊਰੋ): ਪਾਕਿਸਤਾਨੀ ਹਵਾਈ ਫੌਜ ਦਾ ਇਕ ਜਹਾਜ਼ ਅੱਜ ਭਾਵ ਬੁੱਧਵਾਰ ਨੂੰ ਕਰੈਸ਼ ਹੋ ਗਿਆ। ਪਾਕਿਸਤਾਨੀ ਮੀਡੀਆ ਦੇ ਮੁਤਾਬਕ,'' ਪਾਕਿਸਤਾਨ ਦਿਵਸ ਪਰੇਡ (23 ਮਾਰਚ) ਲਈ ਰਿਹਰਸਲ ਦੇ ਦੌਰਾਨ ਬੁੱਧਵਾਰ ਨੂੰ ਪਾਕਿਸਤਾਨੀ ਹਵਾਈ ਫੌਜ (ਪੀ.ਏ.ਐੱਫ.) ਦਾ F-16 ਜਹਾਜ਼ ਸ਼ਕਰਪੇਰੀਯਨ, ਇਸਲਾਮਾਬਾਦ ਨੇੜੇ ਕਰੈਸ਼ ਹੋ ਗਿਆ। ਹਾਦਸੇ ਵਿਚ ਜਹਾਜ਼ ਦੇ ਪਾਇਲਟ ਵਿੰਗ ਕਮਾਂਡਰ ਨੌਮਾਨ ਅਕਰਮ ਦੀ ਮੌਤ ਹੋ ਗਈ। ਪਾਕਿਸਤਾਨ ਹਵਾਈ ਫੌਜ ਵੱਲੋਂ ਹਾਦਸੇ ਦੀ ਪੁਸ਼ਟੀ ਕੀਤੀ ਗਈ ਹੈ।
ਉਹਨਾਂ ਨੇ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ 'ਤੇ ਬਚਾਅ ਟੀਮਾਂ ਰਵਾਨਾ ਕਰ ਦਿੱਤੀਆ ਗਈਆਂ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਏਅਰ ਹੈੱਡਕੁਆਰਟਰ ਵੱਲੋਂ ਜਾਂਚ ਬੋਰਡ ਨੂੰ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਜਾਣਕਾਰੀ ਮੁਤਾਬਕ ਜਹਾਜ਼ ਡਿੱਗਣ ਦੇ ਬਾਅਦ ਉਸ ਵਿਚ ਅੱਗ ਲੱਗ ਗਈ ਅਤੇ ਧੂੰਆਂ ਨਿਕਲਣ ਲੱਗਾ। ਜਿਸ ਜਗ੍ਹਾ ਜਹਾਜ਼ ਡਿੱਗਿਆ ਉੱਥੋਂ ਕੁਝ ਦੂਰੀ 'ਤੇ ਹੀ ਪਾਕਿਸਤਾਨੀ ਸਪੋਰਟਸ ਬੋਰਡ ਦੇ ਕਰਮਚਾਰੀਆਂ ਦੀ ਕਲੋਨੀ ਹੈ। ਪੁਲਸ ਨੇ ਕਿਹਾ ਹੈ ਕਿ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ - ਨਵਾਜ਼ ਦਾ ਨਿੱਜੀ ਡਾਕਟਰ ਲੰਡਨ 'ਚ ਲੁੱਟ-ਖੋਹ ਦੀ ਘਟਨਾ ਦਾ ਸ਼ਿਕਾਰ
ਸ਼ਖਸ ਨੇ ਕੋਵਿਡ-19 ਨੂੰ ਲੈ ਫੈਲਾਇਆ ਝੂਠ, 3 ਦਿਨ ਬੰਦ ਰਿਹਾ ਦਫਤਰ
NEXT STORY