ਇਸਲਾਮਾਬਾਦ (ਏ. ਐੱਨ. ਆਈ.)– ਸ਼ਰਣਾਰਥੀ ਮਾਮਲਿਆਂ ਦੀ ਸੰਯੁਕਤ ਰਾਸ਼ਟਰ ਏਜੰਸੀ ਨੇ ਪਾਕਿਸਤਾਨ ’ਚ 14 ਲੱਖ ਰਜਿਸਟ੍ਰਡ ਅਫਗਾਨ ਸ਼ਰਣਾਰਥੀਆਂ ਦੀ ਜਾਣਕਾਰੀ ਦੀ ਪੁਸ਼ਟੀ ਕਰਨ ਤੇ ਉਸ ’ਚ ਜ਼ਰੂਰੀ ਤਬਦੀਲੀ ਕਰਨ ਲਈ ਦੇਸ਼ ਪੱਧਰੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੌਰਾਨ ਸ਼ਰਣਾਰਥੀਆਂ ਨੂੰ ਨਵੇਂ ਸਮਾਰਟ ਪਛਾਣ-ਪੱਤਰ ਵੀ ਜਾਰੀ ਕੀਤੇ ਜਾਣਗੇ। ਪਿਛਲੇ 10 ਸਾਲਾਂ ’ਚ ਇਹ ਪਹਿਲੀ ਵਾਰ ਹੈ ਜਦ ਦੇਸ਼ ’ਚ ਅਫਗਾਨ ਸ਼ਰਣਾਰਥੀਆਂ ਦੀ ਪੁਸ਼ਟੀ ਲਈ ਵੱਡੇ ਪੱਧਰ ’ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਏਸ਼ੀਆ-ਪ੍ਰਸ਼ਾਂਤ ਖੇਤਰ ਲਈ ਯੂ. ਐੱਨ. ਏਜੰਸੀ ਦੀ ਖੇਤਰੀ ਡਾਇਰੈਕਟਰ ਇੰਦਰਿਕਾ ਰਤਵਟੇ ਨੇ ਦੱਸਿਆ ਕਿ ਪਾਕਿਸਤਾਨ ਸ਼ਰਣਾਰਥੀ ਸੁਰੱਖਿਆ ’ਚ ਦੁਨੀਆ ਦਾ ਇਕ ਮੋਹਰੀ ਦੇਸ਼ ਹੈ ਤੇ ਉਨ੍ਹਾਂ ਲੋਕਾਂ ਲਈ ਹੱਲ ਲੱਭਣ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਕਰ ਰਿਹਾ ਹੈ ਜੋਕਿ ਲੰਬੇ ਸਮੇਂ ਤੋਂ ਜਾਰੀ ਹਿੰਸਕ ਸੰਘਰਸ਼ ਦੇ ਕਾਰਣ ਮਜਬੂਰੀ ’ਚ ਬੇਘਰ ਹੋ ਗਏ ਹਨ। ਇਸ ਕਦਮ ਰਾਹੀਂ ਸ਼ਰਣਾਰਥੀਆਂ ਲਈ ਸਕੂਲਾਂ, ਹਸਪਤਾਲਾਂ ਤੇ ਬੈਂਕਾਂ ’ਚ ਬਿਹਤਰ, ਤੁਰੰਤ ਤੇ ਸੁਰੱਖਿਅਤ ਸੇਵਾਵਾਂ ਸੌਖੀਆਂ ਬਣਾਈਆਂ ਜਾ ਸਕਣਗੀਆਂ।
ਇਹ ਵੀ ਪੜ੍ਹੋ : ਇਜ਼ਰਾਇਲ ਨੇ 80 ਫ਼ੀਸਦੀ ਜਨਤਾ ਨੂੰ ਲਗਾਇਆ ਕੋਰੋਨਾ ਟੀਕਾ, ਲੋਕਾਂ ਨੂੰ ਮਾਸਕ ਤੋਂ ਮਿਲੀ ਮੁਕਤੀ
ਨਵੀਂ ਮੁਹਿੰਮ ’ਚ ਅਧਿਕਾਰਕ ਨਾਂ, ਦਸਤਾਵੇਜ਼ ਨਵੀਨੀਕਰਨ ਤੇ ਸੂਚਨਾ ਸਰਟੀਫਿਕੇਸ਼ਨ ਪ੍ਰਕਿਰਿਆ ਹੈ, ਜਿਸ ਨੂੰ ਅਗਲੇ 6 ਮਹੀਨਿਆਂ ਤੱਕ ਜਾਰੀ ਰੱਖੇ ਜਾਣ ਦੀ ਗੱਲ ਕਹੀ ਗਈ ਹੈ। ਨਵੇਂ ਸਮਾਰਟ ਪਛਾਣ-ਪੱਤਰਾਂ ’ਚ ਬਾਇਓਮੀਟ੍ਰਿਕ ਡਾਟਾ ਜੁਟਾਉਣ ਦੀ ਵੀ ਸਮਰਥਾ ਹੋਵੇਗੀ ਤੇ ਇਹ 2 ਸਾਲਾਂ ਲਈ ਯੋਗ ਹੋਵੇਗੀ। ਇਸ ਪ੍ਰਕਿਰਿਆ ’ਚ ਪੂਰੇ ਦੇਸ਼ ’ਚ 35 ਕੇਂਦਰਾਂ ’ਤੇ ਪਾਕਿਸਤਾਨ ਸਰਕਾਰ ਤੇ ਯੂ. ਐੱਨ. ਏਜੰਸੀ ਦੇ 600 ਤੋਂ ਵੱਧ ਕਰਮਚਾਰੀ ਲੱਗੇ ਹੋਏ ਹਨ। ਇਸ ਮੁਹਿੰਮ ਨਾਲ ਉਨ੍ਹਾਂ ਲੋਕਾਂ ਲਈ ਸਮਰਥਨ ਮੁਹੱਈਆ ਕਰਾਉਣਾ ਵੀ ਸੰਭਵ ਹੋਵੇਗਾ ਜੋਕਿ ਭਵਿੱਖ ’ਚ ਸਵੈ-ਇੱਛਾ ਨਾਲ ਅਫਗਾਨਿਸਤਾਨ ਮੁੜਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ :ਵੱਡੀ ਖ਼ਬਰ: ਬ੍ਰਿਟੇਨ ਦੇ PM ਬੋਰਿਸ ਜਾਨਸਨ ਨੇ ਭਾਰਤ ਦੌਰਾ ਕੀਤਾ ਰੱਦ
ਯੂ. ਐੱਨ. ਏਜੰਸੀ ਨੇ ਕਿਹਾ ਕਿ ਨਵੇਂ ਪਛਾਣ-ਪੱਤਰਾਂ, ਹੈਲਪਲਾਈਨ, ਪੁਸ਼ਟੀ ਕੇਂਦਰਾਂ, ਸਾਫਟਵੇਅਰ, ਸਟਾਫ ਟ੍ਰੇਨਿੰਗ ਤੇ ਹੋਰ ਮਸ਼ੀਨਰੀਆਂ ਦੇ ਨਾਲ-ਨਾਲ ਸੂਚਨਾ ਮੁਹਿੰਮ ਦੇ ਕੰਮਾਂ ਲਈ 2021 ’ਚ 70 ਲੱਖ ਡਾਲਰ ਦੀ ਲੋੜ ਪਵੇਗੀ।
ਇਹ ਵੀ ਪੜ੍ਹੋ : PM ਮੋਦੀ ਦੇ ਬੰਗਲਾਦੇਸ਼ ਦੌਰੇ ਦੌਰਾਨ ਹਿੰਸਾ ਭੜਕਾਉਣ ਵਾਲਾ ਇਸਲਾਮੀ ਸਮੂਹ ਨਾਲ ਜੁੜਿਆ ਕੱਟੜਪੰਥੀ ਗ੍ਰਿਫ਼ਤਾਰ
ਨਾਸਾ ਨੇ ਰਚਿਆ ਇਤਿਹਾਸ, ਪਹਿਲੀ ਵਾਰ ਕਿਸੇ ਦੂਜੇ ਗ੍ਰਹਿ 'ਤੇ ਉਡਾਇਆ ਹੈਲੀਕਾਪਟਰ
NEXT STORY