ਕਾਬੁਲ/ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਸਰਕਾਰ ਵੱਲੋਂ ਸੰਚਾਲਿਤ ਏਅਰਲਾਈਨ ਨੇ ਅਫਗਾਨਿਸਤਾਨ ਵਿਚ ਫਸੇ ਪਾਕਿਸਤਾਨੀ ਲੋਕਾਂ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਕਾਬੁਲ ਲਈ ਵਿਸ਼ੇਸ਼ ਉਡਾਣਾਂ ਦਾ ਸੰਚਾਲਨ ਮੁੜ ਸ਼ੁਰੂ ਕਰ ਦਿੱਤਾ ਹੈ। ਸੂਚਨਾ ਮੰਤਰੀ ਫਵਾਦ ਚੌਧਰ ਨੇ ਟਵੀਟ ਕੀਤਾ ਕਿ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ (ਪੀ.ਆਈ.ਏ.) 350 ਯਾਤਰੀਆਂ ਨੂੰ ਕੱਢਣ ਲਈ ਸ਼ੁੱਕਰਵਾਰ ਨੂੰ ਆਪਣੇ ਦੋ ਜਹਾਜ਼ ਅਫਗਾਨਿਸਤਾਨ ਦੀ ਰਾਜਧਾਨੀ ਭੇਜੇਗੀ।
ਪੜ੍ਹੋ ਇਹ ਅਹਿਮ ਖਬਰ -ਮੁਸ਼ਕਲ 'ਚ ਫਸੇ ਅਫਗਾਨ ਲੋਕਾਂ ਦੀ ਮਦਦ ਲਈ ਅੱਗੇ ਆਇਆ ਨਿਊਜ਼ੀਲੈਂਡ, ਦਿੱਤੀ ਵਿੱਤੀ ਸਹਾਇਤਾ
ਚੌਧਰੀ ਨੇ ਕਿਹਾ ਕਿ ਪਾਕਿਸਤਾਨ ਦਾ ਗ੍ਰਹਿ ਮੰਤਰਾਲੇ ਵੀ ਪਾਕਿਸਤਾਨੀਆਂ ਅਤੇ ਵਿਦੇਸ਼ੀਆਂ ਨੂੰ ਅਫਗਾਨਿਸਤਾਨ ਤੋਂ ਕੱਢਣ ਵਿਚ ਮਦਦ ਕਰ ਰਿਹਾ ਹੈ। ਇਸ ਤੋਂ ਪਹਿਲਾਂ ਪੀ.ਆਈ.ਏ. ਨੇ ਅਫਗਾਨ ਸ਼ਹਿਰੀ ਹਵਾਬਾਜ਼ੀ ਅਧਿਕਾਰੀਆ ਨਾਲ ਸਲਾਹ ਕਰਨ ਮਗਰੋਂ ਯਾਤਰੀਆਂ, ਚਾਲਕ ਦਲ ਅਤੇ ਜਹਾਜ਼ਾਂ ਦੀ ਸੁਰੱਖਿਆ ਲਈ ਕਾਬੁਲ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੋਕ ਦਿੱਤੀਆਂ ਸਨ। ਤਾਲਿਬਾਨ ਦੇ ਕਾਬੁਲ 'ਤੇ ਕਬਜ਼ਾ ਕਰਨ ਦੇ ਬਾਅਦ ਤੋਂ ਪਾਕਿਸਤਾਨ ਦੀ ਸਰਕਾਰ ਆਪਣੇ ਨਾਗਰਿਕਾਂ ਅਤੇ ਵਿਦੇਸ਼ੀਆਂ ਨੂੰ ਹਵਾਈ ਅਤੇ ਜ਼ਮੀਨੀ ਰਸਤਿਆਂ ਜ਼ਰੀਏ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਪਾਕਿਸਤਾਨ ਉਹਨਾਂ ਸਾਰ ਡਿਪਲੋਮੈਟਾਂ, ਵਿਦੇਸ਼ੀਆਂ ਅਤੇ ਪੱਤਰਕਾਰਾਂ ਨੂੰ ਐਰਾਈਵਲ ਆਨ ਵੀਜ਼ਾ ਜਾਰੀ ਕਰ ਰਿਹਾ ਹੈ ਜੋ ਸੁਰੱਖਿਆ ਕਾਰਨਾਂ ਤੋਂ ਕਾਬੁਲ ਛੱਡਣਾ ਚਾਹੁੰਦੇ ਹਨ।
ਪੜ੍ਹੋ ਇਹ ਅਹਿਮ ਖਬਰ - ਪਾਕਿ ਚ ਮਦਰਸੇ ਦੇ ਪ੍ਰਿੰਸੀਪਲ ਅਤੇ ਅਧਿਆਪਿਕਾ 'ਤੇ ਨਾਬਾਲਗ ਕੁੜੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼
ਅਫਗਾਨੀਆਂ ਲਈ ਫੇਸਬੁੱਕ ਨੇ ਜਾਰੀ ਕੀਤਾ ਸੇਫਟੀ ਟੂਲ, ਇੰਝ ਕਰੇਗਾ ਮਦਦ
NEXT STORY