ਰਾਵਲਪਿੰਡੀ (ਏਐੱਨਆਈ): ਪਾਕਿਸਤਾਨ ਵਿਚ ਬੀਬੀਆਂ ਦੀ ਸੁਰੱਖਿਆ ਇੱਕ ਵੱਡਾ ਸਵਾਲ ਬਣ ਗਈ ਹੈ ਕਿਉਂਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਰੋਜ਼ਾਨਾ ਬਲਾਤਕਾਰ, ਜਿਨਸੀ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।ਕੇਸਾਂ ਦੀ ਵੱਧਦੀ ਗਿਣਤੀ ਦੇ ਬਾਵਜੂਦ ਸਰਕਾਰ ਚੁੱਪ ਹੈ ਅਤੇ ਲੋਕਾਂ ਦੀ ਸੁਰੱਖਿਆ ਲਈ ਕੋਈ ਕਦਮ ਨਹੀਂ ਚੁੱਕ ਰਹੀ। ਇਥੋਂ ਤਕ ਕਿ ਨਾਬਾਲਗ ਕੁੜੀਆਂ ਵੀ ਸਕੂਲਾਂ ਅਤੇ ਮਦਰਸਿਆਂ ਵਿੱਚ ਸੁਰੱਖਿਅਤ ਨਹੀਂ ਹਨ।
ਡਾਨ ਦੀ ਰਿਪੋਰਟ ਮੁਤਾਬਕ ਹਾਲ ਹੀ ਵਿੱਚ, ਰਾਵਲਪਿੰਡੀ ਵਿੱਚ ਇੱਕ ਸਕੂਲ ਦੇ ਪ੍ਰਿੰਸੀਪਲ ਅਤੇ ਇੱਕ ਅਧਿਆਪਕਾ 'ਤੇ ਇੱਕ ਵਿਦਿਆਰਥਣ ਦੁਆਰਾ ਜਿਨਸੀ ਸ਼ੋਸ਼ਣ ਅਤੇ ਤਸ਼ੱਦਦ ਕਰਨ ਦੇ ਦੋਸ਼ ਲਗਾਏ ਜਾਣ ਦੇ ਬਾਅਦ ਪੁਲਸ ਨੇ ਉਹਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ।ਪੀੜਤ ਕੁੜੀ ਨੇ ਦੱਸਿਆ ਕਿ ਮਦਰਸੇ ਦਾ ਪ੍ਰਿੰਸੀਪਲ ਪਿਛਲੇ ਪੰਜ ਛੇ ਮਹੀਨਿਆਂ ਤੋਂ ਉਸ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਹਮੇਸ਼ਾ ਉਸ ਤੋਂ ਬਚਣ ਵਿੱਚ ਕਾਮਯਾਬ ਰਹੀ। ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਮਦਰਸੇ ਦੇ ਇਕ ਅਧਿਆਪਿਕਾ ਪੀੜਤਾ ਨੂੰ ਪ੍ਰਿੰਸੀਪਲ ਦੇ ਕਮਰੇ ਵਿੱਚ ਲੈ ਗਈ, ਜਿੱਥੇ ਉਸ ਨੇ ਕੁੜੀ ਨਾਲ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਕੀਤੀ।
ਪੜ੍ਹੋ ਇਹ ਅਹਿਮ ਖਬਰ -ਤਾਲਿਬਾਨ ਨੇ ਡ੍ਰੈਗਨ ਤੋਂ ਮੰਗੀ ਆਰਥਿਕ ਮਦਦ, ਚੀਨ ਵੀ ਕਰ ਚੁੱਕਾ ਦਾਅਵਾ-ਤਾਲਿਬਾਨ ਪਹਿਲਾਂ ਵਰਗਾ ਨਹੀਂ ਰਿਹਾ
ਇਕ ਹੋਰ ਘਟਨਾ ਵਿਚ ਇਕ ਕੁੜੀ ਨੇ ਦੋਸ਼ ਲਗਾਇਆ ਕਿ ਉਸ ਦੇ ਇਕ ਸਹਿਪਾਠੀ ਨੇ ਉਸ ਨਾਲ ਬਲਾਤਕਾਰ ਕੀਤਾ, ਜੋ ਉਸ ਨੂੰ ਬਲੈਕਮੇਲ ਵੀ ਕਰਦਾ ਰਿਹਾ ਹੈ। ਉਸ ਨੇ ਐਫਆਈਆਰ ਵਿੱਚ ਕਿਹਾ ਸੀ ਕਿ ਕਲਾਸ ਵਿਚ ਉਸ ਨਾਲ ਪੜ੍ਹਨ ਵਾਲੇ ਇਕ ਸਹਿਪਾਠੀ ਨੇ ਇਕੱਠੇ ਪੜ੍ਹਨ ਦੇ ਬਹਾਨੇ ਉਸ ਨੂੰ ਫਸਾਇਆ ਅਤੇ ਇੱਕ ਘਰ ਵਿੱਚ ਲੈ ਗਿਆ, ਜਿੱਥੇ ਉਸ ਨੂੰ ਪੀਣ ਵਾਲਾ ਪਦਾਰਥ ਦਿੱਤਾ ਗਿਆ ਜਿਸ ਕਾਰਨ ਉਹ ਹੋਸ਼ ਗੁਆ ਬੈਠੀ। ਉਸ ਨੇ ਕਿਹਾ ਕਿ ਬੇਹੋਸ਼ ਹੋਣ ਤੋਂ ਬਾਅਦ ਉਸ ਨਾਲ ਬਲਾਤਕਾਰ ਕੀਤਾ ਗਿਆ।
ਇਸ ਵਿਚਕਾਰ, ਡਾਨ ਮੁਤਾਬਕ, 2020 ਵਿੱਚ ਚਾਰ ਸੂਬਿਆਂ, ਇਸਲਾਮਾਬਾਦ ਰਾਜਧਾਨੀ ਪ੍ਰਦੇਸ਼ (ਆਈਸੀਟੀ), ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਅਤੇ ਪਾਕਿਸਤਾਨ ਨੇ ਗਿਲਗਿਤ-ਬਾਲਟੀਸਤਾਨ (ਜੀਬੀ) ਵਿਚ ਬੱਚਿਆਂ ਖ਼ਿਲਾਫ਼ 2,960 ਦੇ ਕਰੀਬ ਵੱਡੇ ਅਪਰਾਧ ਦਰਜ ਕੀਤੇ ਗਏ।ਰਿਪੋਰਟ ਕੀਤੇ ਕੇਸਾਂ ਵਿੱਚੋਂ 985 ਬਦਸਲੂਕੀ ਦੇ, 787 ਬਲਾਤਕਾਰ ਦੇ, 89 ਅਸ਼ਲੀਲ ਅਤੇ ਬਾਲ ਯੌਨ ਸ਼ੋਸ਼ਣ ਦੇ ਸਨ ਅਤੇ 80 ਜਿਨਸੀ ਸ਼ੋਸ਼ਣ ਤੋਂ ਬਾਅਦ ਕਤਲ ਦੇ ਸਨ। ਅਗਵਾ, ਲਾਪਤਾ ਬੱਚਿਆਂ ਅਤੇ ਬਾਲ ਵਿਆਹ ਦੇ ਮਾਮਲੇ ਕ੍ਰਮਵਾਰ 834, 345 ਅਤੇ 119 ਸਨ।
ਹਿਊਮਨ ਰਾਈਟਸ ਕਮਿਸ਼ਨ ਆਫ਼ ਪਾਕਿਸਤਾਨ (ਐਚਆਰਸੀਪੀ) ਦੁਆਰਾ ਸਾਲ 2020 ਲਈ ਪਾਕਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਦੀ ਸਾਲਾਨਾ ਰਿਪੋਰਟ ਦੇਸ਼ ਵਿੱਚ ਬੀਬੀਆਂ ਦੀ ਦੁਰਦਸ਼ਾ ਦਾ ਵਿਸਥਾਰ ਨਾਲ ਵਰਣਨ ਕਰਦੀ ਹੈ।ਐਚਆਰਸੀਪੀ ਦੀ ਰਿਪੋਰਟ ਨੇ ਇੱਕ ਵਾਰ ਫਿਰ ਦੇਸ਼ ਵਿੱਚ ਬੀਬੀਆਂ ਦੇ ਅਧਿਕਾਰਾਂ ਦੀ ਸਥਿਤੀ ਦੀ ਚਿੰਤਾਜਨਕ ਤਸਵੀਰ ਬਣਾਈ ਹੈ। ਐਚਆਰਸੀਪੀ ਨੇ ਬੀਬੀਆਂ ਖ਼ਿਲਾਫ਼ ਹਿੰਸਾ ਦੇ ਰੂਪਾਂ ਨੂੰ ਉਜਾਗਰ ਕੀਤਾ ਹੈ, ਜਿਸ ਵਿੱਚ ਜਿਨਸੀ ਸ਼ੋਸ਼ਣ ਅਤੇ ਦੇਸ਼ ਭਰ ਵਿੱਚ ਪ੍ਰਚਲਤ ਘਰੇਲੂ ਹਿੰਸਾ ਸ਼ਾਮਲ ਹੈ।
ਚੀਨ ’ਚ ਘਟਦੀ ਆਬਾਦੀ ਕਾਰਨ ਮਚੀ ਹਲਚਲ, ਜੋੜਿਆਂ ਨੂੰ ਦਿੱਤੀ ਗਈ 3 ਬੱਚੇ ਪੈਦਾ ਕਰਨ ਦੀ ਇਜਾਜ਼ਤ
NEXT STORY