Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    5:12:36 PM

  • heavy hailstones have fallen weather alert issued in punjab

    ਪੈ ਗਏ ਮੋਟੇ-ਮੋਟੇ ਗੜ੍ਹੇ! ਪੰਜਾਬ 'ਚ ਮੌਸਮ ਨੂੰ ਲੈ...

  • punjab politics assembly elections

    ਪੰਜਾਬ ਦੀ ਸਿਆਸਤ 'ਚ ਇਕ ਹੋਰ ਪਾਰਟੀ ਦੀ ਐਂਟਰੀ,...

  • dark eagle in middle east

    ਅਮਰੀਕਾ ਦਾ ਵੱਡਾ ਕਦਮ, ਮਿਡਲ ਈਸਟ 'ਚ ‘Dark Eagle’...

  • punjab bus full of passengers falls victim to major accident

    ਪੰਜਾਬ : ਸਵਾਰੀਆਂ ਨਾਲ ਭਰੀ ਬੱਸ ਵੱਡੇ ਹਾਦਸੇ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Pakistan
  • ਪਾਕਿ ਦੇ ਗੁਰਦੁਆਰੇ ਬੁੱਚੜਖਾਨੇ ਤੇ ਕਬਰਿਸਤਾਨ ’ਚ ਤਬਦੀਲ, ਫਿਰ ਵੀ ਇਸ ਮੁੱਦੇ ’ਤੇ ਖਾਮੋਸ਼ ਰਹਿੰਦੇ ਹਨ ਖਾਲਿਸਤਾਨੀ

INTERNATIONAL News Punjabi(ਵਿਦੇਸ਼)

ਪਾਕਿ ਦੇ ਗੁਰਦੁਆਰੇ ਬੁੱਚੜਖਾਨੇ ਤੇ ਕਬਰਿਸਤਾਨ ’ਚ ਤਬਦੀਲ, ਫਿਰ ਵੀ ਇਸ ਮੁੱਦੇ ’ਤੇ ਖਾਮੋਸ਼ ਰਹਿੰਦੇ ਹਨ ਖਾਲਿਸਤਾਨੀ

  • Edited By Vandana,
  • Updated: 27 Jul, 2023 03:31 PM
Pakistan
pakistan s gurdwaras converted into graveyards khalistanis remain silent
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਇੰਟ.)– ਪਾਕਿਸਤਾਨ ਵਿਚ ਸਿੱਖਾਂ ’ਤੇ ਹੋ ਰਹੇ ਅੱਤਿਆਚਾਰ ਨੂੰ ਲੈ ਕੇ ਖਾਲਿਸਤਾਨੀ ਹਮਾਇਤੀ ਅਤੇ ਅੱਤਵਾਦੀ ਖਾਮੋਸ਼ ਹੋ ਜਾਂਦੇ ਹਨ। ਪਾਕਿਸਤਾਨ ਦੇ ਗੁਰਦੁਆਰੇ ਵਿਚ ਇਸ ਹੱਦ ਤੱਕ ਬੇਅਦਬੀ ਹੋਈ ਕਿ ਇਨ੍ਹਾਂ ਦੀਆਂ ਇਮਾਰਤਾਂ ਵਿਚ ਬੁੱਚੜਖਾਨੇ ਅਤੇ ਕਬਰਿਸਤਾਨ ਵਿਚ ਤਬਦੀਲ ਹੋ ਚੁੱਕੀਆਂ ਹਨ। ਹਾਲਾਂਕਿ ਖਾਲਿਸਤਾਨੀ ਹਮਾਇਤੀਆਂ ਅਤੇ ਅੱਤਵਾਦੀਆਂ ਨੂੰ ਇਸ ’ਤੇ ਕਦੇ ਕੋਈ ਇਤਰਾਜ਼ ਨਹੀਂ ਹੁੰਦਾ ਹੈ। ਦਰਅਸਲ ਪਾਕਿਸਤਾਨ ਹੀ ਇਨ੍ਹਾਂ ਕੁਝ ਖਾਲਿਸਤਾਨੀਆਂ ਦਾ ਅਸਲੀ ਆਕਾ ਹੈ ਅਤੇ ਉਹ ਇਸ ਦੇ ਖ਼ਿਲਾਫ਼ ਜਾਣ ਦੀ ਹਿੰਮਤ ਹੀ ਨਹੀਂ ਕਰਦੇ ਹਨ। ਇਸ ਨਾਲ ਇਕ ਤਸਵੀਰ ਹੋਰ ਸਾਫ ਹੋ ਜਾਂਦੀ ਹੈ ਕਿ ਵਿਦੇਸ਼ਾਂ ਵਿਚ ਬੈਠੇ ਕੁਝ ਸਿੱਖ ਭਾਈਚਾਰੇ ਦੇ ਲੋਕਾਂ ਦਾ ਖਾਲਿਸਤਾਨੀ ਏਜੰਡਾ ਸਿਰਫ ਇਕ ਢਕਵੰਜ ਹੈ, ਜਿਸ ਨੂੰ ਪਾਕਿਸਤਾਨੀ ਏਜੰਸੀ ਆਈ. ਐੱਸ. ਆਈ. ਭਾਰਤ ਖ਼ਿਲਾਫ਼ ਹਥਿਆਰ ਵਾਂਗ ਇਸਤੇਮਾਲ ਕਰ ਰਹੀ ਹੈ।

ਕੌਮਾਂਤਰੀ ਭਾਈਚਾਰੇ ਨੂੰ ਗੁੰਮਰਾਹ ਕਰ ਰਿਹੈ ਪਾਕਿਸਤਾਨ

ਪਾਕਿਸਤਾਨ ਵਿਚ ਸਿੱਖਾਂ ’ਤੇ ਅੱਤਿਆਚਾਰ ’ਤੇ ਕਈ ਅਜਿਹੀਆਂ ਰਿਪੋਰਟਾਂ ਹਨ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਸਰਕਾਰ ਦੇਸ਼ ਵਿਚ ਸਿਰਫ ਕੁਝ ਮੁੱਠੀ ਭਰ ਗੁਰਦੁਆਰਿਆਂ ਨੂੰ ਬਣਾਈ ਰੱਖ ਕੇ ਸਿੱਖਾਂ ਅਤੇ ਕੌਮਾਂਤਰੀ ਭਾਈਚਾਰੇ ਨੂੰ ਗੁੰਮਰਾਹ ਕਰ ਰਹੀ ਹੈ। ਇਤਿਹਾਸਕ ਮਹੱਤਵ ਦੀਆਂ ਸੈਂਕੜੇ ਅਜਿਹੀਆਂ ਇਮਾਰਤਾਂ ਹਨ, ਜਿਨ੍ਹਾਂ ਨੂੰ ਬਰਬਾਦ ਅਤੇ ਅਪਵਿੱਤਰ ਕੀਤਾ ਜਾ ਰਿਹਾ ਹੈ। ਪਾਕਿਸਤਾਨ ਵਿਚ ਸਥਾਨਕ ਪ੍ਰਸ਼ਾਸਨ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹੋਏ ਉਨ੍ਹਾਂ ਦੀਆਂ ਪੂਜਾ ਵਾਲੀਆਂ ਥਾਵਾਂ ਨੂੰ ਅਪਵਿੱਤਰ ਕਰ ਰਿਹਾ ਹੈ ਅਤੇ ਉਨ੍ਹਾਂ ’ਤੇ ਨਾਜਾਇਜ਼ ਕਬਜ਼ਾ ਕਰ ਰਿਹਾ ਹੈ ਪਰ ਭਾਰਤ ਵਿਰੋਧੀ ਏਜੰਡਾ ਚਲਾਉਣ ਵਾਲੇ ਖਾਲਿਸਤਾਨੀ ਇਸ ਮੁੱਦੇ ’ਤੇ ਆਪਣਾ ਮੁੂੰਹ ਅਤੇ ਅੱਖਾਂ ਬੰਦ ਕਰ ਲੈਂਦੇ ਹਨ।

ਕਬਰਿਸਤਾਨ ’ਚ ਬਦਲ ਰਹੇ ਹਨ ਗੁਰੂ ਘਰ

ਇਕ ਹੋਰ ਗੁਰਦੁਆਰਾ ਕਿਲਾ ਸਾਹਿਬ ਹੈ, ਜੋ ਗੁਰੂ ਹਰਗੋਬਿੰਦ ਸਿੰਘ ਜੀ ਦੀ ਯਾਦ ਵਿਚ ਬਣਾਇਆ ਗਿਆ ਸੀ। ਇਹ ਜ਼ਿਲਾ ਹਾਫਿਜਾਬਾਦ ਵਿਚ ਗੁਰੂ ਨਾਨਕਪੁਰਾ ਮੁਹੱਲੇ ਵਿਚ ਹੈ। ਇਹ ਇਤਿਹਾਸਕ ਗੁਰਦੁਆਰੇ ਜਾਂ ਤਾਂ ਕਬਰਿਸਤਾਨ ਜਾਂ ਫਿਰ ਤੀਰਥ ਸਥਾਨਾਂ ਵਿਚ ਬਦਲ ਦਿੱਤੇ ਗਏ ਹਨ। ਸਥਾਨਕ ਸਿੱਖਾਂ ਨੇ ਸਥਾਨਕ ਪੁਲਸ ਅਤੇ ਨਿੱਜੀ ਵਿਅਕਤੀਆਂ ਵਲੋਂ ਨਾਜਾਇਜ਼ ਕਬਜ਼ੇ ਦੇ ਅਜਿਹੇ ਮੁੱਦਿਆਂ ਨੂੰ ਕਈ ਵਾਰ ਉਠਾਇਆਂ ਹੈ। ਇਸ ਤੋਂ ਇਲਾਵਾ ਕਈ ਗੁਰਦੁਆਰਿਆਂ ਨੂੰ ਜਾਨਵਰਾਂ ਲਈ ਸ਼ੈੱਡ ਦੇ ਰੂਪ ਇਸਤੇਮਾਲ ਕਰ ਕੇ ਅਪਵਿੱਤਰ ਕੀਤਾ ਗਿਆ ਹੈ। ਪਾਕਿਸਤਾਨ ਵਿਚ ਪੰਜਾਬ ਦੇ ਕਸੂਰ ਜ਼ਿਲੇ ਦੇ ਲਾਲਯਾਨੀ ਸ਼ਹਿਰ ਦੇ ਦਫਤੁ ਪਿੰਡ ਵਿਚ ਸਥਿਤ ਗੁਰਦੁਆਰਾ ਸਾਹਿਬ ਦੀ ਹਾਲਤ ਵੀ ਖਸਤਾ ਹੈ, ਇਸ ਦੀ ਵੀ ਕੋਈ ਸਾਰ ਲੈਣ ਵਾਲਾ ਨਹੀਂ ਹੈ। ਇਸੇ ਤਰ੍ਹਾਂ ਪੰਜਾਬ ਦੇ ਸਾਹੀਵਾਲ ਜ਼ਿਲੇ ਵਿਚ ਗੁਰਦੁਆਰਾ ਸ੍ਰੀ ਟਿੱਬਾ ਨਾਨਕਸਰ ਸਾਹਿਬ ਪਾਕਪੱਤਣ ਅਤੇ ਧਾਰਮਿਕ ਸਥਾਨਾਂ ਦੇ ਰੱਖ-ਰਖਾਅ ਲਈ ਜ਼ਿੰਮੇਵਾਰ ਸਰਕਾਰੀ ਬਾਡੀ ਇਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਦੀ ਅਣਗਹਿਲੀ ਕਾਰਨ ਖੰਡਰ ਵਿਚ ਤਬਦੀਲ ਹੋਣ ਦੇ ਕੰਢੇ ’ਤੇ ਹੈ ਫਿਰ ਵੀ ਖਾਲਿਸਤਾਨੀ ਖਾਮੋਸ਼ ਹਨ।

ਪਿਸ਼ਾਵਰ ’ਚ ਸਿੱਖਾਂ ’ਤੇ ਹੋ ਰਹੇ ਹਨ ਅੱਤਿਆਚਾਰ

ਰਾਵਲਪਿੰਡੀ ਦੇ ਰਾਜਾ ਬਾਜ਼ਾਰ ਵਿਚ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੀ ਵਰਤੋਂ ਬੁੱਚੜਖਾਨੇ ਅਤੇ ਮਾਸ ਦੀ ਦੁਕਾਨ ਦੇ ਰੂਪ ਵਿਚ ਕੀਤੀ ਜਾ ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਗੁਰਦੁਆਰੇ ਦੇ ਮੁੱਖ ਦੁਆਰ ਦੇ ਕੰਢੇ ਮਾਸ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਹਨ। ਮਾਸ ਦੀਆਂ ਦੁਕਾਨਾਂ ਤੋਂ ਇਲਾਵਾ ਇਕ ਦਰਜਨ ਤੋਂ ਵੱਧ ਦੁਕਾਨਾਂ ਗੁਰਦੁਆਰਾ ਕੰਪਲੈਕਸ ਵਿਚ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ। ਦੱਸਿਅਆ ਜਾਂਦਾ ਹੈ ਕਿ ਇਸ ਗੁਰਦੁਆਰੇ ਨੂੰ 1876 ਵਿਚ ਬਾਬਾ ਖੇਮ ਸਿੰਘ ਬੇਦੀ ਨੇ ਬਣਵਾਇਆ ਸੀ। ਪਾਕਿਸਤਾਨ ਵਿਚ ਗੁਰਦੁਆਰਿਆ ਦੀ ਘੋਰ ਅਣਗਹਿਲੀ ਦੀ ਇਕ ਹੋਰ ਉਦਾਹਰਣ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੈ। ਇਹ ਪੰਜਾਬ ਸੂਬੇ ਵਿਚ ਗੱਲ੍ਹਾ ਮੰਡੀ, ਸਾਹੀਵਾਲ ਵਿਚ ਸਥਿਤ ਹੈ। ਇਮਾਰਤ ਬਹੁਤ ਵੱਡੀ ਹੈ ਪਰ ਸਥਾਨਕ ਪ੍ਰਸ਼ਾਸਨ ਨੇ ਗੁਰਦੁਆਰੇ ’ਤੇ ਕਬਜ਼ਾ ਕਰ ਲਿਆ ਹੈ ਅਤੇ ਇਸ ਨੂੰ ਸਿਟੀ ਪੁਲਸ ਸਟੇਸ਼ਨ ਵਿਚ ਬਦਲ ਦਿੱਤਾ ਹੈ। ਪਾਕਿਸਤਾਨ ਦੇ ਪਿਸ਼ਾਵਰ ਵਿਚ ਸਿੱਖਾਂ ’ਤੇ ਕੱਟੜਪੰਥੀ ਮੁਸਲਮਾਨ ਅੱਤਿਆਚਾਰ ਕਰ ਰਹੇ ਹਨ। ਹਾਲ ਹੀ ਵਿਚ ਪਿਸ਼ਾਵਰ ਤੋਂ ਆਏ ਇਕ ਸਿੱਖ ਪਰਿਵਾਰ ਨੇ ਇਹ ਖੁਲਾਸਾ ਕੀਤਾ ਹੈ ਉਥੇ ਸਿੱਖਾਂ ਨੂੰ ਮਾਰਿਆ ਜਾ ਰਿਹਾ ਹੈ। ਸਿੱਖਾਂ ’ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਇੰਨਾ ਸਭ ਹੋਣ ਤੋਂ ਬਾਅਦ ਖਾਲਿਸਤਾਨੀ ਪਾਕਿਸਤਾਨ ਵਿਚ ਸਿੱਖਾਂ ਦੇ ਹੱਕ ਵਿਚ ਆਵਾਜ਼ ਨਹੀਂ ਉਠਾਉਂਦੇ ਹਨ।

ਖਸਤਾ ਹੋ ਰਹੇ ਹਨ ਗੁਰਦੁਆਰੇ ਫਿਰ ਵੀ ਖਾਮੋਸ਼ ਰਹਿੰਦੇ ਹਨ ਖਾਲਿਸਤਾਨੀ

ਹਾਲ ਹੀ ਵਿਚ ਪਾਕਿਸਤਾਨ ਵਿਚ ਮੀਂਹ ਕਾਰਨ ਇਤਿਹਾਸਕ ਗੁਰਦੁਆਰਾ ਰੋੜੀ ਸਾਹਿਬ ਦਾ ਇਕ ਵੱਡਾ ਹਿੱਸਾ ਢੱਠ ਗਿਆ ਹੈ ਕਿਉਂਕਿ ਇਹ ਸਥਾਨਕ ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਹੋਇਆ ਹੈ। ਲਾਹੌਰ ਤੋਂ ਲਗਭਗ 25 ਕਿਲੋਮੀਟਰ ਦੀ ਦੂਰੀ ’ਤੇ ਜਾਹਮਾਨ ਪਿੰਡ ਸਥਿਤ ਇਹ ਗੁਰਦੁਆਰਾ ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਨੇੜੇ ਹੈ। ਇਸ ਗੁਰਦੁਆਰੇ ਦੇ ਕੁਝ ਹਿੱਸਿਆਂ ਦੀ ਹਾਲਤ ਪਹਿਲਾਂ ਤੋਂ ਵੀ ਕਾਫੀ ਖਰਾਬ ਸੀ ਅਤੇ ਬੀਤੇ ਦਿਨੀਂ ਮੀਂਹ ਕਾਰਨ ਇਹ ਹਿੱਸੇ ਡਿੱਗ ਗਏ। ਹਾਲਾਂਕਿ ਪਾਕਿਸਤਾਨ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਖਾਲਿਸਤਾਨੀ ਅੱਤਵਾਦੀ ਇਸ ’ਤੇ ਖਾਮੋਸ਼ ਹਨ। ਜਦਕਿ ਭਾਰਤੀ ਸਿੱਖਾਂ ਨੇ ਅਜਿਹੀਆਂ ਕਈ ਘਟਨਾਵਾਂ ’ਤੇ ਆਪਣੀ ਚਿੰਤਾ ਦਰਜ ਕਰਵਾਈ ਹੈ। ਕਈ ਮਹੱਤਵਪੂਰਨ ਗੁਰੂਘਰ ਖਸਤਾ ਹਾਲਤ ਵਿਚ ਹਨ ਪਰ ਪਾਕਿ ਸਰਕਾਰ ਇਨ੍ਹਾਂ ਨੂੰ ਮੁਰੰਮਤ ਕਰਨ ਦੀ ਜ਼ਹਿਮਤ ਤੱਕ ਨਹੀਂ ਉਠਾਉਂਦੀ। ਇਸ ਮੁੱਦੇ ’ਤੇ ਭਾਰਤੀ ਸਿੱਖ ਪਾਕਿ ਦੀ ਕਈ ਵਾਰ ਆਲੋਚਨਾ ਕਰ ਚੁੱਕੇ ਹਨ ਜਦਕਿ ਭਾਰਤ ਨੂੰ ਗਿੱਦੜ ਭਬਕੀਆਂ ਦੇਣ ਵਾਲੇ ਖਾਲਿਸਤਾਨੀ ਅੱਤਵਾਦੀ ਪਾਕਿਸਤਾਨ ਖਿਲਾਫ ਇਕ ਸ਼ਬਦ ਵੀ ਨਹੀਂ ਬੋਲਦੇ ਹਨ।

ਪਾਕਿਸਤਾਨ ਖਿਲਾਫ ਕਿਉਂ ਨਹੀਂ ਬੋਲਦੇ ਹਨ ਖਾਲਿਸਤਾਨੀ?

ਲਗਭਗ 25 ਸਾਲ ਪਹਿਲਾਂ ਭਾਰਤ ਤੋਂ ਪਾਕਿਸਤਾਨ ਭੱਜੇ ਇਕ ਦਰਜਨ ਤੋਂ ਵੱਧ ਨਾਮੀ ਖਾਲਿਸਤਾਨੀ ਅੱਤਵਾਦੀ ਅਤੇ ਉਨ੍ਹਾਂ ਦੇ ਸੰਗਠਨਾਂ ਦੇ 5 ਮੁਖੀ ਆਈ. ਐੱਸ. ਆਈ. ਦੇ ਸਿੱਧੇ ਸੰਪਰਕ ਵਿਚ ਹਨ। ਭਾਰਤ ਸਰਕਾਰ ਦੇ ਦਸਤਾਵੇਜ਼ਾਂ ਮੁਤਾਬਕ ਖਾਲਿਸਤਾਨੀ ਸੰਗਠਨਾਂ ਦੇ ਇਨ੍ਹਾਂ ਪੰਜਾਂ ਮੁਖੀਆਂ ਨੂੰ ਪਾਕਿਸਤਾਨ ਦੇ ਲਾਹੌਰ ਵਿਚ ਵਸਾਇਆ ਗਿਆ ਸੀ। ਪਾਕਿਸਤਾਨ ਖਾਲਿਸਤਾਨੀ ਅੱਤਵਾਦੀਆਂ ਨੂੰ ਟਰੇਨਿੰਗ ਦਿੰਦਾ ਰਿਹਾ ਹੈ ਅਤੇ ਭਾਰਤ ਵਿਚ ਮਾਹੌਲ ਖਰਾਬ ਕਰਨ ਲਈ ਟੈਰਰ ਫੰਡਿੰਗ ਅਤੇ ਹਥਿਆਰ ਵੀ ਮੁਹੱਈਆ ਕਰਵਾਉਂਦਾ ਹੈ। ਇਹੀ ਕਾਰਨ ਹੈ ਕਿ ਬੁਜ਼ਦਿਲ ਖਾਲਿਸਤਾਨ ਪਾਕਿ ਵਿਚ ਸਿੱਖਾਂ ’ਤੇ ਹੋ ਰਹੇ ਅੱਤਿਆਚਾਰ ਵਿਚ ਦਖਲ ਨਹੀਂ ਕਰਦੇ ਹਨ। ਇਨ੍ਹਾਂ ਵਿਚ ਕਈ ਅੱਤਵਾਦੀਅਆਂ’ਤੇ ਹੱਤਿਆ, ਹਾਈਜੈਕਿੰਗ, ਬੰਬ ਬਲਾਸਟ ਅਤੇ ਦੇਸ਼ਧ੍ਰੋਹ ਦੇ ਮੁਕੱਦਮੇ ਦਰਜ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿਚ ਖਾਲਿਸਤਾਨੀ ਏਜੰਡੇ ਨੂੰ ਜ਼ਿੰਦਾ ਰੱਖਣਾ ਪਾਕਿਸਤਾਨ ਦਾ ਮਕਸਦ ਹੈ। ਹਾਲਾਂਕਿ ਪਾਕਿਸਤਾਨ ਵੀ ਖਾਲਿਸਤਾਨ ਬਣਨ ਦੇ ਹੱਕ ਵਿਚ ਨਹੀਂ ਹੈ। ਖੁਫੀਅਆ ਏਜੰਸੀਆਂ ਮੁਤਾਬਕ ਆਈ. ਐੱਸ. ਆਈ. ਖਾਲਿਸਤਾਨੀ ਅਤੇ ਕਸ਼ਮੀਰੀ ਅੱਤਵਾਦੀਆਂ  ਨੂੰ ਭਾਰਤ ਵਿਚ ਅੱਤਵਾਦੀ ਹਮਲਿਾਆਂ ਲਈ ਮਜਬੂਰ ਕਰ ਰਿਹਾ ਹੈ। ਆਈ. ਐੱਸ.ਆਈ. ਕਈ ਵਾਰ ਸੰਗਠਨਾਂ ਨੂੰ ਕਹਿ ਚੁੱਕੀ ਹੈ ਕਿ ਜਾਂ ਤਾਂ ਭਾਰਤ ’ਤੇ ਹਮਲਾ ਕਰੋ ਜਾਂ ਫਿਰ ਸਾਡਾ ਦੇਸ਼ ਛੱਡ ਦਿਓ। ਇਨ੍ਹਾਂ ਵਿਚੋਂ ਹਾਲ ਹੀ ਵਿਚ ਇਕ ਅੱਤਵਾਦੀ ਪਰਮਜੀਤ ਸਿੰਘ ਪੰਜਵੜ ਦੀ ਲਾਹੌਰ ਵਿਚ ਹੱਤਿਆ ਕਰ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

  • Pakistan
  • Khalistani support
  • Gurdwara Sahib
  • ਪਾਕਿਸਤਾਨ
  • ਖਾਲਿਸਤਾਨੀ ਹਮਾਇਤੀ
  • ਗੁਰਦੁਆਰਾ ਸਾਹਿਬ

ਦੋ ਦਿਨਾਂ ਪੰਜਾਬੀ ਕਾਨਫ਼ਰੰਸ ਯੂ. ਕੇ. ਲੈੱਸਟਰ ਵਿਖੇ ਕੱਲ੍ਹ ਤੋਂ, ਸੁੱਖੀ ਬਾਠ ਕਰਨਗੇ ਉਚੇਚੇ ਤੌਰ 'ਤੇ ਸ਼ਿਰਕਤ

NEXT STORY

Stories You May Like

  • us iran war has a major impact on india  huge in crude oil imports
    ਅਮਰੀਕਾ-ਈਰਾਨ ਜੰਗ ਦਾ ਭਾਰਤ 'ਤੇ ਵੱਡਾ ਅਸਰ: ਕੱਚੇ ਤੇਲ ਦੇ ਆਯਾਤ 'ਚ ਭਾਰੀ ਗਿਰਾਵਟ
  • blackout in jalandhar also and alarm bells will be sounded
    ਜਲੰਧਰ 'ਚ ਵੀ ਹੋਵੇਗਾ Blackout ਤੇ ਵੱਜਣਗੇ ਖ਼ਤਰੇ ਦੇ ਘੁੱਗੂ, DC ਨੇ ਜਨਤਾ ਨੂੰ ਕੀਤੀ ਖ਼ਾਸ ਅਪੀਲ
  • after the players now the manager of this team has also been fined
    ਖਿਡਾਰੀਆਂ ਤੋਂ ਬਾਅਦ ਹੁਣ ਇਸ ਟੀਮ ਦੇ ਪ੍ਰਬੰਧਕ ’ਤੇ ਵੀ ਲਾਇਆ ਜੁਰਮਾਨਾ
  • union minister manohar lal khattar reaches jalandhar
    ਜਲੰਧਰ ਪਹੁੰਚੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ, ਮਹਿਲਾ ਰਾਖਵਾਂਕਰਨ ਦੇ ਮੁੱਦੇ 'ਤੇ ਘੇਰੀ ਕਾਂਗਰਸ
  • big crisis in education in government schools
    ਸਰਕਾਰੀ ਸਕੂਲਾਂ ’ਚ ਸਿੱਖਿਆ 'ਤੇ ਵੱਡਾ ਸੰਕਟ: ਅਧਿਆਪਕ ਬਣੇ ‘ਕਲਰਕ’, ਕਲਾਸਰੂਮਾਂ ’ਚ ਪਸਰੀ ਸੁੰਨਸਾਨ
  • trump s big claim on iran
    ਸਭ ਕੁਝ ਸਾਡੇ ਕੰਟਰੋਲ 'ਚ! ਈਰਾਨ ਮੁੱਦੇ 'ਤੇ ਟਰੰਪ ਦਾ ਵੱਡਾ ਦਾਅਵਾ
  • sec and adani jointly seek extension of time in us case
    ਅਮਰੀਕੀ ਮਾਮਲੇ ’ਚ SEC ਅਤੇ ਅਡਾਣੀ ਨੇ ਸਾਂਝੇ ਤੌਰ ’ਤੇ ਸਮਾਂ ਵਧਾਉਣ ਦੀ ਮੰਗ ਕੀਤੀ
  • truck loses control and crashes into wall in jalandhar highway
    ਜਲੰਧਰ 'ਚ ਹਾਈਵੇਅ 'ਤੇ ਵੱਡਾ ਹਾਦਸਾ! ਬੇਕਾਬੂ ਟਰੱਕ ਕੰਧ ਨਾਲ ਟਕਰਾਇਆ, ਉੱਡੇ ਪਰਖੱਚੇ
  • fire breaks out in residential area of gadaipur jalandhar
    ਜਲੰਧਰ ਦੇ ਗਦਈਪੁਰ ਦੇ ਰਿਹਾਇਸ਼ੀ ਇਲਾਕੇ 'ਚ ਲੱਗੀ ਅੱਗ! ਤਾਰਾਂ 'ਚ ਸਪਾਰਕਿੰਗ ਕਾਰਨ...
  • khalistani module exposed again in punjab  big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
  • passengers worried due to train delays in scorching heat
    ਭਿਆਨਕ ਗਰਮੀ ’ਚ ਟਰੇਨਾਂ ਦੀ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ, ਅੰਮ੍ਰਿਤਸਰ ਸਪੈਸ਼ਲ 9...
  • isi linked spy network exposed in punjab
    ਜਲੰਧਰ 'ਚ ISI ਨਾਲ ਜੁੜੇ ਜਾਸੂਸੀ ਨੈਟਵਰਕ ਦਾ ਪਰਦਾਫ਼ਾਸ਼! ਲਾਈਵ ਫੁਟੇਜ਼ ਜਾ ਰਹੀ...
  • three punjabi youths killed in new zealand
    ਨਿਊਜ਼ੀਲੈਂਡ 'ਚ ਵੱਡਾ ਹਾਦਸਾ, 3 ਪੰਜਾਬੀ ਨੌਜਵਾਨਾਂ ਦੀ ਮੌਤ
  • major incident near hotel club cabana in jalandhar
    ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...
  • ludhiana couple fir
    ਜਲੰਧਰ ਦੇ ਜਵੈਲਰ ਨਾਲ 35 ਲੱਖ ਰੁਪਏ ਦੀ ਠੱਗੀ! ਲੁਧਿਆਣਾ ਦੇ ਜੋੜੇ ਖ਼ਿਲਾਫ਼ ਮਾਮਲਾ...
  • holiday in punjab
    ਪੰਜਾਬ 'ਚ ਛੁੱਟੀ ਦਾ ਐਲਾਨ! ਭਲਕੇ ਬੰਦ ਰਹਿਣਗੇ ਸਕੂਲ-ਕਾਲਜ
Trending
Ek Nazar
gunfire rang out at a house in amritsar

ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

return of single screen cinemas

ਕਰਾਚੀ 'ਚ ਸਿੰਗਲ-ਸਕ੍ਰੀਨ ਸਿਨੇਮਾਘਰਾਂ ਦੀ ਵਾਪਸੀ; ਫਿਲਮ ਉਦਯੋਗ ਨੂੰ ਮਿਲੇਗਾ...

trump warns germany

ਟਰੰਪ ਨੇ ਈਰਾਨ 'ਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਦੇ'ਤੀ ਚੇਤਾਵਨੀ

major incident near hotel club cabana in jalandhar

ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...

attempted major incident at famous electronics shop

ਮਸ਼ਹੂਰ ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਵੱਡੀ ਵਾਰਦਾਤ ਦੀ ਕੋਸ਼ਿਸ਼, ਬਣਿਆ ਦਹਿਸ਼ਤ ਦਾ...

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

bell attraction among gift

ਕਿੰਗ ਚਾਰਲਸ III ਦੁਆਰਾ ਟਰੰਪ ਨੂੰ ਭੇਂਟ ਕੀਤੇ ਤੋਹਫ਼ਿਆਂ ਵਿਚ 'ਘੰਟੀ' ਰਹੀ...

russia victory day parade

80 ਸਾਲ ਪੁਰਾਣੀ ਟੁੱਟੇਗੀ ਪਰੰਪਰਾ! ਰੂਸ ਦੀ ਵਿਜੇ ਦਿਵਸ ਪਰੇਡ 'ਚ ਨਹੀਂ ਦਿਸਣਗੇ...

currency hits record low

ਭਾਰਤੀ 1000 ਰੁਪਏ ਲੈ ਜਾਓ ਤੇ ਇਸ ਦੇਸ਼ ਪਹੁੰਚਦੇ ਸਾਰ ਬਣ ਜਾਓਗੇ ਕਰੋੜਪਤੀ

interview tips this planning can triple callbacks

Job ਇੰਟਰਵਿਊ 'ਚ ਨਹੀਂ ਆ ਰਹੀ ਕਾਲ? ਅਪਣਾਓ ਇਹ 30 ਸੈਕਿੰਡ ਵਾਲੀ ਖਾਸ ਰਣਨੀਤੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • flood of devotees
      ਬਰੇਸ਼ੀਆ ਦੀ ਧਰਤੀ 'ਤੇ ਮਨਾਏ ਆਗਮਨ ਪੁਰਬ ਮੌਕੇ ਆਇਆ ਸ਼ਰਧਾ ਤੇ ਸੰਗਤ ਦਾ ਹੜ੍ਹ
    • rump s big warning to iran
      "ਤੂਫ਼ਾਨ ਆ ਰਿਹਾ ਹੈ, ਜਿਸ ਨੂੰ ਕੋਈ ਨਹੀਂ ਰੋਕ ਸਕੇਗਾ", ਟਰੰਪ ਦੀ ਈਰਾਨ ਨੂੰ ਵੱਡੀ...
    • boy throat following initial fetus scare in china
      'ਗਲੇ 'ਚ ਪਲ ਰਿਹਾ ਭਰੂਣ!' 6 ਸਾਲਾ ਬੱਚਾ ਲੈਂਦਾ ਸੀ ਤੇਜ਼ ਖਰ੍ਹਾਟੇ, ਡਾਕਟਰਾਂ...
    • 4 punjabis us road rage
      ਅਮਰੀਕਾ ਦੀ ਸੜਕ ਵਿਚਾਲੇ ਲੜ ਪਏ 4 ਪੰਜਾਬੀ ! ਹੁਣ ਹੋਣਗੇ ਡਿਪੋਰਟ
    • return kohinoor to india
      'ਭਾਰਤ ਨੂੰ ਕੋਹਿਨੂਰ ਵਾਪਸ ਕਰ ਦਿਓ'! ਕਿੰਗ ਚਾਰਲਸ ਨੂੰ ਨਿਊਯਾਰਕ ਦੇ ਮੇਅਰ ਕਰਨਗੇ...
    • nepal airlines apologized
      ਨੇਪਾਲ ਏਅਰਲਾਈਨਜ਼ ਨੇ ਭਾਰਤ ਤੋਂ ਮੰਗੀ ਮੁਆਫ਼ੀ! ਨਕਸ਼ੇ 'ਚ ਜੰਮੂ-ਕਸ਼ਮੀਰ ਸਬੰਧੀ...
    • trump renames strait of hormuz
      ਸਟ੍ਰੇਟ ਆਫ਼ ਹੋਰਮੁਜ਼ 'ਖ਼ਤਮ'! ਟਰੰਪ ਨੇ ਬਦਲ'ਤਾ ਨਾਂ, ਪੋਸਟ ਸ਼ੇਅਰ ਕਰ ਖੜ੍ਹਾ...
    • sri lanka excavation
      ਸ਼੍ਰੀਲੰਕਾ 'ਚ ਸਮੂਹਿਕ ਕਬਰ ਦੀ ਖੁਦਾਈ ਮੁੜ ਹੋਈ ਸ਼ੁਰੂ ! ਹੁਣ ਤੱਕ 240 ਕੰਕਾਲਾਂ...
    • boat stuck in sea
      ਲੀਬੀਆ : ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਸਮੁੰਦਰ 'ਚ ਫਸੀ, ਹੁਣ ਤੱਕ 17 ਲਾਸ਼ਾਂ ਬਰਾਮਦ
    • oil becomes biggest problem for iran
      'ਤੇਲ' ਹੀ ਬਣ ਗਿਆ ਇਰਾਨ ਲਈ ਸਭ ਤੋਂ ਵੱਡੀ ਮੁਸੀਬਤ ! ਬੰਦ ਕਰਨਾ ਪੈ ਸਕਦੈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +