ਗੁਰਦਾਸਪੁਰ/ਰਾਵਲਪਿੰਡੀ(ਜ. ਬ.) - ਦੇਸ਼ ਦੀ ਆਜ਼ਾਦੀ ਤੋਂ ਬਾਅਦ ਰਾਵਲਪਿੰਡੀ ਦੇ ਜਿਸ ਪੁਰਾਣਾ ਕਿਲਾ ਮਾਤਾ ਮੰਦਰ ਦਾ ਹਿੰਦੂ ਫਿਰਕੇ ਦੇ ਲੋਕਾਂ ਨੂੰ ਕਬਜ਼ਾ ਮਿਲਿਆ ਹੈ, ਉਸ ਦੀ ਮੁਰੰਮਤ ਸ਼ੁਰੂ ਕਰਨ ਤੋਂ ਪਹਿਲਾਂ ਹੀ ਕੁਝ ਕੱਟੜਪੰਕੀਆਂ ਨੇ ਮੰਦਰ ’ਤੇ ਹਮਲਾ ਕਰ ਕੇ ਮੁਰੰਮਤ ਕਰ ਰਹੇ ਕਾਰੀਗਰਾਂ ਨੂੰ ਭਜਾ ਦਿੱਤਾ।
ਰਾਵਲਪਿੰਡੀ ਦੇ ਪੁਰਾਣਾ ਕਿਲਾ ਮਾਤਾ ਮੰਦਰ ’ਤੇ ਦੇਸ਼ ਦੀ ਵੰਡ ਦੇ ਨਾਲ ਹੀ ਕੁਝ ਲੋਕਾਂ ਨੇ ਮੰਦਰ ’ਤੇ ਨਾਜਾਇਜ਼ ਕਬਜ਼ਾ ਕਰ ਕੇ ਉੱਥੇ ਆਪਣੀ ਰਿਹਾਇਸ਼ ਬਣਾ ਲਈ। ਜਦਕਿ ਇਹ ਮੰਦਰ ਪਾਕਿਸਤਾਨ ਵਕਫ ਬੋਰਡ ਦੇ ਅਧੀਨ ਸੀ। ਬੀਤੇ ਦਿਨੀਂ ਪਾਕਿਸਤਾਨ ਵਕਫ਼ ਬੋਰਡ ਨੇ ਪਾਕਿਸਤਾਨ ਹਿੰਦੂ ਕੌਂਸਲ ਦੀ ਪਟੀਸ਼ਨ ’ਤੇ ਅਦਾਲਤ ਵੱਲੋਂ ਦਿੱਤੇ ਫੈਸਲੇ ਅਨੁਸਾਰ ਮੰਦਰ ’ਚ ਰਹਿਣ ਵਾਲੇ ਲੋਕਾਂ ਨੂੰ ਉੱਥੋਂ ਕੱਢ ਕੇ ਮੰਦਰ ਦਾ ਕਬਜ਼ਾ ਹਿੰਦੂ ਫਿਰਕੇ ਦੇ ਲੋਕਾਂ ਨੂੰ ਸੌਂਪ ਦਿੱਤਾ। ਪੁਲਸ ਨੇ ਇਸ ਮਾਮਲੇ ’ਚ ਕੁਝ ਲੋਕਾਂ ਵਿਰੁੱਧ ਕੇਸ ਤਾਂ ਦਰਜ ਕੀਤਾ ਹੈ ਪਰ ਮੰਦਰ ਦਾ ਮੁੜ ਕਬਜ਼ਾ ਲੈਣ ਲਈ ਪੁਲਸ ਨੇ ਅਦਾਲਤ ਦਾ ਦਰਵਾਜ਼ਾ ਖਟਕਾਉਣ ਦੀ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਸਲਾਹ ਦਿੱਤੀ। ਇਸ ਘਟਨਾ ਕਾਰਨ ਹਿੰਦੂ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ।
ਅਹਿਮਦੀਆ ਬ੍ਰਿਟਿਸ਼ ਨਾਗਰਿਕ ਦਾ ਗੋਲੀ ਮਾਰ ਕੇ ਕਤਲ
ਪਾਕਿਸਤਾਨ ਦੇ ਨਨਕਾਣਾ ਸਾਹਿਬ ਇਲਾਕੇ ’ਚ ਇਕ ਬ੍ਰਿਟਿਸ਼ ਨਾਗਰਿਕ ਵਿਅਕਤੀ ਦੀ ਸਿਰਫ ਇਸ ਲਈ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਕਿਉਂਕਿ ਉਹ ਅਹਿਮਦੀਆਂ ਫਿਰਕੇ ਨਾਲ ਸਬੰਧਤ ਸੀ ਅਤੇ ਆਪਣੇ ਨਾਂ ਨਾਲ ਅਹਿਮਦੀਆਂ ਲਿਖਦਾ ਸੀ। ਮ੍ਰਿਤਕ ਪਾਕਿਸਤਾਨ ਫੌ ’ਚ ਅਧਿਕਾਰੀ ਰਹਿ ਚੁੱਕਾ ਹੈ ਅਤੇ ਉਸ ਕੋਲ ਬ੍ਰਿਟਿਸ਼ ਅਤੇ ਪਾਕਿਸਤਾਨ ਦੀ ਨਾਗਰਿਕਤਾ ਸੀ।
ਮ੍ਰਿਤਕ ਮਕਸੂਦ ਅਹਿਮਦ ਨਿਵਾਸੀ ਧਾਰੋਵਾਲ ਜ਼ਿਲਾ ਨਨਕਾਣਾ ਸਾਹਿਬ ਫੌਜ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਯੂ. ਕੇ. ਚਲਾ ਗਿਆ ਸੀ। ਉਸ ਨੂੰ ਬ੍ਰਿਟਿਸ਼ ਨਾਗਰਿਕਤਾ ਵੀ ਪ੍ਰਾਪਤ ਸੀ। ਜਦੋਂ ਤੋਂ ਉਹ ਗਿਆ ਸੀ, ਉਸ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਵਾਪਸ ਆਇਆ। ਬੀਤੀ ਰਾਤ 9 ਵਜੇ ਅਣਪਛਾਤੇ ਲੋਕਾਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹੱਤਿਆਰੇ ਜਾਂਦੇ ਸਮੇਂ ਇਹ ਕਹਿ ਕੇ ਗਏ ਕਿ ਪਾਕਿਸਤਾਨ ’ਚ ਅਹਿਮਦੀਆਂ ਲਈ ਕੋਈ ਥਾਂ ਨਹੀਂ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਨਿਊਯਾਰਕ ਵਿਖੇ 'ਕੱਬਡੀ ਕੱਪ' ਦਾ 10 ਅਕਤੂਬਰ ਨੂੰ ਹੋਵੇਗਾ ਆਗਾਜ਼
NEXT STORY