ਇਸਲਾਮਾਬਾਦ— ਇਸ ਸਾਲ ਭਾਰਤੀ ਸ਼ਰਧਾਲੂਆਂ ਲਈ ਤਿੰਨ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਤੋਂ ਬਾਅਦ ਪਾਕਿਸਤਾਨ ਹੁਣ ਇਤਿਹਾਸਕ ਹਿੰਦੂ ਮੰਦਰ ਦੇ ਦੁਆਰ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ। ਪੇਸ਼ਾਵਰ ਸਥਿਤ ਪੰਜ ਤੀਰਥ ਮੰਦਰ ਨੂੰ ਅਗਲੇ ਮਹੀਨੇ ਭਾਵ ਨਵੇਂ ਸਾਲ 'ਚ ਜਨਵਰੀ ਮਹੀਨੇ ਖੋਲ੍ਹਣ ਦੀ ਤਿਆਰੀ ਹੈ। ਮੰਨਿਆ ਜਾਂਦਾ ਹੈ ਕਿ ਇਹ ਮੰਦਰ ਉਸ ਥਾਂ ਬਣਾਇਆ ਗਿਆ ਹੈ ਜਿੱਥੇ ਪਾਂਡਵ ਰਹੇ ਸਨ। ਵੰਡ ਮਗਰੋਂ ਇਸ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਸਨ। ਪਾਕਿਸਤਾਨ ਦਾ ਖੈਬਰ ਪਖਤੂਨਵਾ ਸੂਬਾ ਪਹਿਲਾਂ ਤੋਂ ਹੀ ਇਸ ਥਾਂ ਨੂੰ ਰਾਸ਼ਟਰੀ ਹੈਰੀਟੇਜ ਘੋਸ਼ਿਤ ਕਰ ਚੁੱਕਾ ਹੈ।
ਪੰਜ ਤੀਰਥ ਨੂੰ ਉੱਥੇ ਮੌਜੂਦ ਪਾਣੀ ਦੇ ਪੰਜ ਤਾਲਾਬਾਂ ਕਾਰਨ ਪ੍ਰਸਿੱਧੀ ਮਿਲੀ। ਇੱਥੇ ਪੰਜ ਤਾਲਾਬਾਂ ਦੇ ਇਲਾਵਾ ਇਕ ਮੰਦਰ ਅਤੇ ਖਜੂਰ ਦੇ ਦਰੱਖਤਾਂ ਦਾ ਇਕ ਬਗੀਚਾ ਹੈ। ਹੁਣ ਇਸ ਇਤਿਹਾਸਕ ਸਥਾਨ ਦੇ ਪੰਜ ਤਾਲਾਬ ਚਚਾ ਯੂਨੁਸ ਪਾਰਕ ਅਤੇ ਖੈਬਰ ਪਖਤੂਨਵਾ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਸਰਹੱਦ 'ਚ ਆ ਗਏ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਥਾਂ ਦਾ ਸਬੰਧ ਮਹਾਭਾਰਤ ਕਾਲ ਦੇ ਨਾਲ ਹੈ। ਹਿੰਦੂ ਕੱਤਕ ਮਹੀਨੇ ਇਨ੍ਹਾਂ ਤਾਲਾਬਾਂ 'ਚ ਇਸ਼ਨਾਨ ਕਰਦੇ ਸਨ ਅਤੇ ਦੋ ਦਿਨਾਂ ਤਕ ਇਨ੍ਹਾਂ ਦਰੱਖਤਾਂ ਹੇਠ ਪੂਜਾ ਕਰਦੇ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਕਤੂਬਰ 'ਚ ਪਾਕਿਸਤਾਨ 'ਚ ਸਥਿਤ ਸ਼ਿਵਾਲਾ ਤੇਜਾ ਸਿੰਘ ਮੰਦਰ ਅਤੇ ਗੁਰਦੁਆਰਾ ਚੋਆ ਸਾਹਿਬ ਦੇ ਦੁਆਰ ਖੋਲ੍ਹੇ ਗਏ, ਜਿਸ ਕਾਰਨ ਸ਼ਰਧਾਲੂ ਬਹੁਤ ਖੁਸ਼ ਹਨ।
ਸੋਮਾਲੀਆ 'ਚ ਕਾਰ ਬੰਬ ਧਮਾਕੇ 'ਚ 73 ਲੋਕ ਹਲਾਕ
NEXT STORY