ਇਸਲਾਮਾਬਾਦ (ਇੰਟ.) : ਭਾਰਤ ਵੱਲੋਂ ਸਿੰਧੂ ਜਲ ਸਮਝੌਤੇ ਨੂੰ ਮੁਲਤਵੀ ਕਰਨ ਦਾ ਅਸਰ ਪਾਕਿਸਤਾਨ ’ਤੇ ਸਾਫ਼ ਦਿਖਾਈ ਦੇਣ ਲੱਗਾ ਹੈ। ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ 'ਚ ਪਾਣੀ ਦੀ ਭਾਰੀ ਕਿੱਲਤ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਭਿਆਨਕ ਗਰਮੀ ਦੇ ਇਸ ਮੌਸਮ ’ਚ ਈਦ ਮਨਾ ਰਹੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਸਮੱਸਿਆ ਨੂੰ ਸਿੰਧੂ ਜਲ ਸਮਝੌਤੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਅਸਲ 'ਚ ਅਪ੍ਰੈਲ 2025 'ਚ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਇਸ ਵਾਟਰ ਟ੍ਰੀਟੀ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਪਾਕਿਸਤਾਨ ਦੀ ਪਾਣੀ ਸੁਰੱਖਿਆ, ਖੇਤੀਬਾੜੀ ਅਤੇ ਆਰਥਿਕਤਾ ’ਤੇ ਦਬਾਅ ਵਧ ਗਿਆ ਹੈ, ਉੱਥੇ ਹੀ ਕਰਾਚੀ ਵਰਗੇ ਸ਼ਹਿਰਾਂ 'ਚ ਰੋਜ਼ਮੱਰਾ ਦਾ ਪਾਣੀ ਵੀ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ।
ਕਰਾਚੀ ਦਾ ਪਾਣੀ ਸੰਕਟ ਲਗਾਤਾਰ ਭਿਆਨਕ ਰੂਪ ਧਾਰ ਰਿਹਾ ਹੈ। ਸ਼ਹਿਰ ਦੇ ਕਰੀਬ 70 ਫੀਸਦੀ ਹਿੱਸੇ ਵਿਚ ਪਾਣੀ ਦੀ ਸਪਲਾਈ ਲੰਬੇ ਸਮੇਂ ਤੋਂ ਠੱਪ ਹੈ। ਅੱਤ ਦੀ ਗਰਮੀ ਅਤੇ ਵਧਦੇ ਤਾਪਮਾਨ ਦਰਮਿਆਨ ਕਰਾਚੀ ਦੇ ਵਸਨੀਕ ਮਹਿੰਗੇ ਪ੍ਰਾਈਵੇਟ ਵਾਟਰ ਟੈਂਕਰਾਂ ’ਤੇ ਨਿਰਭਰ ਰਹਿਣ ਲਈ ਮਜਬੂਰ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਸਕੈਚਵਨ ਦੀ ਕੇਟਲਿਨ ਵਿਲੋਬੀ ਨੇ ਰਚਿਆ ਇਤਿਹਾਸ, ਵਾਲਟਰ ਕੱਪ ਜਿੱਤ ਨੂੰ ਦੱਸਿਆ ਪਰਿਵਾਰ ਦੀ ਜਿੱਤ
NEXT STORY