ਇਸਲਾਮਾਬਾਦ (ਬਿਊਰੋ)— ਅਕਸਰ ਲੋਕ ਘਰ ਵਿਚ ਕੁੱਤਾ-ਬਿੱਲੀ ਪਾਲਦੇ ਹਨ ਪਰ ਪਾਕਿਸਤਾਨ ਦੇ ਮੁਲਤਾਨ ਵਿਚ ਰਹਿਣ ਵਾਲੇ ਜ਼ੁਲਕੈਫ ਚੌਧਰੀ (33) ਨੇ ਸ਼ੇਰ ਨੂੰ ਪਾਲਤੂ ਬਣਾਇਆ ਹੋਇਆ ਹੈ। ਉਹ ਰੋਜ਼ ਸਵੇਰੇ ਉਸ ਨਾਲ ਸਵੇਰ ਦੀ ਸੈਰ 'ਤੇ ਜਾਂਦੇ ਹਨ ਅਤੇ ਰਾਤ ਨੂੰ ਉਸ ਨਾਲ ਹੀ ਸੌਂਦੇ ਹਨ।

ਜ਼ੁਲਫੈਕ ਦੇ ਪਰਿਵਾਰ ਨੂੰ ਸ਼ੇਰ ਨਾਲ ਕੋਈ ਪਰੇਸ਼ਾਨੀ ਨਹੀਂ ਹੈ। ਉਸ ਦਾ ਦੋ ਸਾਲ ਦਾ ਬੇਟਾ ਵੀ ਸ਼ੇਰ ਨਾਲ ਖੇਡਦਾ ਹੈ। ਜ਼ੁਲਕੈਫ ਨੇ ਸ਼ੇਰ ਨੂੰ 'ਬੱਬਰ' ਦਾ ਨਾਮ ਦਿੱਤਾ ਹੈ। ਉਹ ਉਸ ਨੂੰ ਕਦੇ ਵੀ ਜੰਜ਼ੀਰ ਨਾਲ ਨਹੀਂ ਬੰਨਦੇ।

ਬਣਿਆ ਪਰਿਵਾਰਕ ਮੈਂਬਰ
ਜ਼ੁਲਕੈਫ ਨੇ ਦੱਸਿਆ ਕਿ ਉਸ ਨੇ ਸਬੰਧਤ ਅਥਾਰਿਟੀ ਤੋਂ ਸ਼ੇਰ ਨੂੰ ਘਰ ਵਿਚ ਰੱਖਣ ਦੀ ਇਜਾਜ਼ਤ ਲਈ ਹੋਈ ਹੈ। ਬੱਬਰ ਨੂੰ ਉਸ ਨੇ ਕਰੀਬ 3 ਲੱਖ ਰੁਪਏ ਵਿਚ ਖਰੀਦਿਆ ਸੀ। ਉਸ ਦੇ ਪਾਲਣ-ਪੋਸ਼ਣ ਵਿਚ ਹਰ ਮਹੀਨੇ ਕਰੀਬ 2 ਲੱਖ ਰੁਪਏ ਖਰਚ ਕਰਦੇ ਹਨ। ਭਾਵੇਂਕਿ ਉਹ ਇਹ ਨਹੀਂ ਦੱਸਦੇ ਕਿ ਸ਼ੇਰ ਨੂੰ ਉਨ੍ਹਾਂ ਨੇ ਕਿੱਥੋਂ ਖਰੀਦਿਆ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਬੱਬਰ ਨੂੰ ਲੈ ਕੇ ਆਏ ਸਨ ਉਦੋ ਉਸ ਦੀ ਉਮਰ ਸਿਰਫ 2 ਮਹੀਨੇ ਦੀ ਸੀ। ਪਿਛਲੇ 6 ਮਹੀਨੇ ਤੋਂ ਉਹ ਉਨ੍ਹਾਂ ਦੇ ਪਰਿਵਾਰ ਨਾਲ ਮੈਂਬਰ ਦੇ ਤੌਰ 'ਤੇ ਰਹਿ ਰਿਹਾ ਹੈ।

ਲੋਕਾਂ 'ਚ ਹੋਏ ਮਸ਼ਹੂਰ
ਜ਼ੁਲਕੈਫ ਮੁਤਾਬਕ ਸ਼ੇਰ ਨੂੰ ਘਰ ਵਿਚ ਲਿਆਉਣ ਦੇ ਬਾਅਦ ਉਹ ਕਾਫੀ ਮਸ਼ਹੂਰ ਹੋ ਗਏ ਹਨ। ਆਲੇ-ਦੁਆਲੇ ਰਹਿਣ ਵਾਲੇ ਲੋਕ ਸੈਲਫੀ ਲੈਣ ਲਈ ਆਉਂਦੇ ਹਨ। ਬੱਬਰ ਦੇ ਰਹਿਣ ਲਈ ਘਰ ਵਿਚ ਇਕ ਵੱਖਰਾ ਕਮਰਾ ਬਣਾਇਆ ਗਿਆ ਹੈ। ਘਰ ਦੇ ਇਕ ਹਿੱਸੇ ਵਿਚ ਉਸ ਲਈ ਬੈੱਡਰੂਮ ਬਣਾਇਆ ਗਿਆ ਹੈ। ਇਸ ਕਮਰੇ ਵਿਚ ਏ.ਸੀ. ਲੱਗਾ ਹੋਇਆ ਹੈ।

ਜ਼ੁਲਕੈਫ ਮੁਤਾਬਕ ਉਸ ਦੀ ਦੇਖਭਾਲ ਲਈ ਉਨ੍ਹਾਂ ਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ ਪੈਂਦੀ। ਫਿਲਹਾਲ ਉਹ ਉਸ ਨੂੰ ਟਰੇਨਿੰਗ ਦੇ ਰਹੇ ਹਨ ਤਾਂ ਜੋ ਉਸ ਨੂੰ ਪਾਲਤੂ ਜਾਨਵਰ ਵਾਂਗ ਰਹਿਣਾ ਸਿਖਾ ਸਕਣ।
ਸਕੌਟ ਮੌਰੀਸਨ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ
NEXT STORY