ਕਰਾਚੀ (ਏਜੰਸੀ)- ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਸਾਬਕਾ ਬੁਲਾਰੇ ਅਤੇ ਅੱਤਵਾਦੀ ਅਹਿਸਾਨੁੱਲਾ ਅਹਿਸਾਨ ਦੀ ਸਥਿਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਇਸ ਸਾਲ ਹਿਰਾਸਤ ਵਿਚੋਂ ਭੱਜ ਨਿਕਲਿਆ ਸੀ। ਡਾਨ ਨਿਊਜ਼ ਦੇ ਹਵਾਲੇ ਨਾਲ ਸੈਨੇਟ 'ਚ ਪੀਪੀਪੀ ਦੇ ਸੰਸਦੀ ਨੇਤਾ ਸੈਨੇਟਰ ਸ਼ੈਰੀ ਰਹਿਮਾਨ ਨੇ ਪੁੱਛਿਆ ਕਿ ਉਹ ਅਜੇ ਤੱਕ ਕਿਸੇ ਦੀ ਹਿਰਾਸਤ ਵਿਚ ਕਿਉਂ ਨਹੀਂ ਆ ਸਕਿਆ ਹੈ?
ਰਹਿਮਾਨ ਨੇ ਸਰਕਾਰ ਨੂੰ ਸਮੁੱਚੇ ਘਟਨਾਕ੍ਰਮ ਦਾ ਵੇਰਵਾ ਸਾਂਝਾ ਕਰਨ ਲਈ ਕਿਹਾ ਅਤੇ ਕਿਹਾ ਕਿ ਅਹਿਸਾਨ ਨੂੰ ਕਿਸ ਨੇ ਆਜ਼ਾਦ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਇਹ ਉਹ ਵਿਅਕਤੀ ਹੈ ਜਿਸ ਨੇ ਪੇਸ਼ਾਵਰ ਵਿੱਚ ਆਰਮੀ ਪਬਲਿਕ ਸਕੂਲ 'ਚ ਕਤਲੇਆਮ ਦੀ ਜ਼ਿੰਮੇਵਾਰੀ (ਟੀਟੀਪੀ ਦੀ ਤਰਫੋਂ) ਕਬੂਲੀ ਸੀ।
ਇੱਕ ਆਡੀਓ ਕਲਿੱਪ 'ਚ, ਤਾਲਿਬਾਨ ਦੇ ਅੱਤਵਾਦੀ ਬਾਰੇ ਸੁਣਿਆ ਜਾ ਸਕਦਾ ਹੈ ਕਿ ਉਹ ਆਪਣੀ ਪਤਨੀ, ਪੁੱਤਰ ਅਤੇ ਧੀ ਨਾਲ ਹਿਰਾਸਤ ਵਿੱਚੋਂ ਬਚ ਨਿਕਲਿਆ ਸੀ। ਇਸ ਆਡੀਓ ਕਲਿੱਪ ਵਿਚ ਉਹ ਕਹਿੰਦਾ ਹੈ, “ਮੈਂ ਅਹਿਸਾਨੁੱਲਾ ਅਹਿਸਾਨ ਹਾਂ। ਮੈਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅਤੇ ਜਮਾਤੁਲ ਅਹਿਰਾਰ ਦਾ ਸਾਬਕਾ ਬੁਲਾਰਾ ਹਾਂ। ਮੈਂ ਇਕ ਸਮਝੌਤੇ ਤਹਿਤ 5 ਫਰਵਰੀ, 2017 ਨੂੰ ਪਾਕਿਸਤਾਨੀ ਸੁਰੱਖਿਆ ਅਧਿਕਾਰੀਆਂ ਨੂੰ ਸਰੰਡਰ ਕਰ ਦਿੱਤਾ ਸੀ। ਮੈਂ ਇਸ ਸਮਝੌਤੇ ਦੀ ਤਿੰਨ ਸਾਲਾਂ ਤੱਕ ਪਾਲਣਾ ਕੀਤੀ ਪਰ ਪਾਕਿਸਤਾਨੀ ਅਧਿਕਾਰੀਆਂ ਨੇ ਇਸਦੀ ਉਲੰਘਣਾ ਕੀਤੀ ਅਤੇ ਮੈਨੂੰ ਆਪਣੇ ਬੱਚਿਆਂ ਸਮੇਤ ਜੇਲ 'ਚ ਰੱਖਿਆ। '11 ਜਨਵਰੀ, 2020 ਨੂੰ ਅੱਲ੍ਹਾ ਦੀ ਮਦਦ ਨਾਲ ਮੈਂ ਹਿਰਾਸਤ ਵਿਚੋਂ ਬਚ ਨਿਕਲਣ ਵਿੱਚ ਸਫਲ ਹੋ ਗਿਆ।'
ਚੀਨ ਦੇ ਇਕ ਹੋਰ ਸੂਬੇ ਨੇ ਕੋਰੋਨਾ ਨੂੰ ਦਿੱਤੀ ਮਾਤ
NEXT STORY