ਇਸਲਾਮਾਬਾਦ (ਬਿਊਰੋ) ਪਾਕਿਸਤਾਨ ਵੱਲੋਂ ਤਾਲਿਬਾਨ ਲੜਾਕਿਆਂ ਦਾ ਸਮਰਥਨ ਅਤੇ ਸਹਿਯੋਗ ਕਰਨਾ ਲਗਾਤਾਰ ਜਾਰੀ ਹੈ। ਇਸ ਦੇ ਤਹਿਤ ਅਫਗਾਨਿਸਤਾਨ ਵਿਚ ਤਾਲਿਬਾਨ ਦੀ ਮਦਦ ਕਰਨ ਵਾਲੀ ਪਾਕਿਸਤਾਨੀ ਸੈਨਾ ਨੇ ਹੁਣ ਅੰਤਰਰਾਸ਼ਟਰੀ ਸਰਹੱਦ ਦਾ ਸਨਮਾਨ ਕਰਨਾ ਛੱਡ ਦਿੱਤਾ ਹੈ। ਪਾਕਿਸਤਾਨੀ ਸੈਨਾ ਦੇ ਜਵਾਨ ਦੋਹਾਂ ਦੇਸ਼ਾਂ ਵਿਚਕਾਰ ਡੂਰੰਡ ਲਾਈਨ ਨੂੰ ਪਾਰ ਕਰ ਕੇ ਅਫਗਾਨਿਸਤਾਨ ਦੀ ਧਰਤੀ 'ਤੇ ਦਿੱਸੇ ਹਨ। ਤੇਜ਼ੀ ਨਾਲ ਵਾਇਰਲ ਹੋ ਰਹੇ ਇਕ ਵੀਡੀਓ ਵਿਚ ਪਾਕਿਸਤਾਨੀ ਸੈਨਾ ਦੇ ਜਵਾਨ ਤਾਲਿਬਾਨ ਦੇ ਕੰਟਰੋਲ ਵਾਲੇ ਇਲਾਕੇ ਵਿਚ ਆਉਂਦੇ-ਜਾਂਦੇ ਦਿਸ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ ਦੇ PoK 'ਚ ਵਿਧਾਨਸਭਾ ਚੋਣਾਂ ਲਈ ਅੱਜ ਹੋ ਰਹੀ ਹੈ 'ਵੋਟਿੰਗ
ਵੀਡੀਓ ਹੋਇਆ ਵਾਇਰਲ
ਦਾਅਵਾ ਕੀਤਾ ਜਾ ਰਿਹਾ ਹੈਕਿ ਇਹ ਵੀਡੀਓ ਪਾਕਿਸਤਾਨ ਅਫਗਾਨਿਸਤਾਨ ਸਰਹੱਦ 'ਤੇ ਸਥਿਤ ਸਪਿਨ ਬੋਲਡਕ ਇਲਾਕੇ ਵਿਚ ਹਾਲ ਹੀ ਵਿਚ ਰਿਕਾਰਡ ਕੀਤਾ ਗਿਆ ਹੈ। ਇਸ ਇਲਾਕੇ ਵਿਚ ਅਫਗਾਨ ਧਰਤੀ 'ਤੇ ਸਥਿਤ ਨਜ਼ਰ ਸੁਰੱਖਿਆ ਪੋਸਟ 'ਤੇ ਪਾਕਿਸਤਾਨੀ ਜਵਾਨ ਤਾਲਿਬਾਨੀ ਲੜਾਕਿਆਂ ਨਾਲ ਖੜ੍ਹੇ ਦਿਸ ਰਹੇ ਹਨ। ਭਾਵੇਂਕਿ ਪਾਕਿਸਤਾਨੀ ਸੈਨਾ ਨੇ ਇਸ ਵੀਡੀਓ ਨੂੰ ਲੈਕੇ ਹੁਣ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।ਤਾਲਿਬਾਨ ਦੀ ਵੱਧਦੀ ਤਾਕਤ ਨੂੰ ਦੇਖਦੇ ਹੋਏ ਇਮਰਾਨ ਖਾਨ ਸਰਕਾਰ ਨੇ ਅਫਗਾਨ ਸਰਹੱਦ ਤੋਂ ਨੀਮ ਫੌਜੀ ਬਲਾਂ ਨੂੰ ਹਟਾ ਕੇ ਪਾਕਿਸਤਾਨੀ ਸੈਨਾ ਨਾਲ ਜਵਾਨਾਂ ਨੂੰ ਤਾਇਨਾਤ ਕਰ ਦਿੱਤਾ ਹੈ।
ਡਾਨ ਅਖ਼ਬਾਰ ਨੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਸ਼ੇਖ ਰਸ਼ੀਦ ਅਹਿਮਦ ਦੇ ਹਵਾਲ ਨਾਲ ਦੱਸਿਆ ਕਿ ਫਰੰਟ ਠਿਕਾਣਿਆਂ 'ਤੇ ਫਰੰਟੀਅਰ ਕਾਂਸਟੇਬੁਲਰੀ (ਐੱਫ.ਸੀ.), ਲੇਵਿਸ ਫੋਰਸ (ਨੀਮ ਫੌਜੀ ਬਲ) ਅਤੇ ਹੋਰ ਮਿਲੀਸ਼ੀਆ ਦੀਆਂ ਥਾਵਾਂ 'ਤੇ ਪਾਕਿਸਤਾਨੀ ਸੈਨਾ ਦੇ ਸੈਨਿਕਾਂ ਨੂੰ ਤਾਇਨਾਤ ਕੀਤਾ ਗਿਆ ਹੈ।ਸ਼ੇਖ ਰਸ਼ੀਦ ਅਹਿਮਦ ਨੇ ਕਿਹਾ ਕਿ ਅੰਦਰੂਨੀ ਮੰਤਰਾਲੇ ਦੇ ਤਹਿਤ ਕੰਮ ਕਰ ਰਹੇ ਐੱਫ.ਸੀ. ਬਲੋਚਿਸਤਾਨ ਅਤੇ ਹੋਰ ਮਿਲੀਸ਼ੀਆ ਨੂੰ ਸਰਹੱਦ 'ਤੇ ਗਸ਼ਤ ਦੇ ਕੰਮ ਤੋਂ ਵਾਪਸ ਬੁਲਾ ਲਿਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਨੀਮ ਫੌਜੀ ਬਲਾਂ ਨੂੰ ਵਾਪਸ ਬੁਲਾਉਣ ਲਈ ਹੁਣ ਨਿਯਮਿਤ ਸੈਨਿਕ ਸਰਹੱਦ 'ਤੇ ਤਾਇਨਾਤ ਹਨ। ਉਹਨਾਂ ਨੇ ਕਿਹਾ ਕਿ ਇਹ ਫ਼ੈਸਲਾ ਸਰਹੱਦ 'ਤੇ ਤਣਾਅਪੂਰਨ ਸਥਿਤੀ ਪੈਦਾ ਹੋਣ ਦੇ ਮੱਦੇਨਜ਼ਰ ਲਿਆ ਗਿਆ।
ਪਾਕਿਸਤਾਨ ਦੇ ਸਾਬਕਾ PM ਨਵਾਜ਼ ਸ਼ਰੀਫ ਨੇ ਇਮਰਾਨ ਖਾਨ ਨੂੰ ਦੱਸਿਆ- ‘ਨਾਲਾਇਕ’
NEXT STORY