ਲੰਡਨ/ਪਾਕਿਸਤਾਨ— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ‘ਨਾਲਾਇਕ’ ਕਹਿ ਦਿੱਤਾ ਹੈ। ਨਵਾਜ਼ ਸ਼ਰੀਫ ਨੇ ਕਿਹਾ ਕਿ ਕੁਝ ਲੋਕਾਂ ਨੇ ਸਾਲ 2018 ਦੀਆਂ ਆਮ ਚੋਣਾਂ ਵਿਚ ਬਹੁਮਤ ਚੋਰੀ ਕੀਤਾ, ਜਿਸ ਕਾਰਨ ਲੋਕ ਗਰੀਬੀ ਅਤੇ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ। ਨਵਾਜ਼ ਸ਼ਰੀਫ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਨੇ ਪਾਕਿਸਤਾਨ ਨੂੰ ਵਿਕਾਸ ਦੇ ਰਸਤੇ ’ਤੇ ਲਿਆਂਦਾ ਸੀ ਪਰ ਹੁਣ ਲੋਕ ਪਰੇਸ਼ਾਨੀਆਂ ਨਾਲ ਜੂਝ ਰਹੇ ਹਨ।
ਇਹ ਵੀ ਪੜ੍ਹੋ: ਮਨ ਕੀ ਬਾਤ: PM ਮੋਦੀ ਬੋਲੇ - ਕਾਰਗਿਲ ਦੇ ਵੀਰਾਂ ਨੂੰ ਨਮਨ ਕਰੋ, 15 ਅਗਸਤ ਨੂੰ ਰਾਸ਼ਟਰ ਗੀਤ ਗਾਓ
ਦੱਸ ਦੇਈਏ ਕਿ ਨਵਾਜ਼ ਸ਼ਰੀਫ ਇਸ ਸਮੇਂ ਲੰਡਨ ’ਚ ਹਨ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਪਾਕਿਸਤਾਨ ਨੂੰ ਹਨ੍ਹੇਰੇ ’ਚੋਂ ਬਾਹਰ ਕੱਢਿਆ ਸੀ। ਇਮਰਾਨ ਖਾਨ ਦੀ ਗੱਲ ਕਰਦੇ ਹੋਏ ਸ਼ਰੀਫ ਨੇ ਕਿਹਾ ਕਿ ਫਿਰ ਕੁਝ ਲੋਕਾਂ ਨੇ 2018 ਦੀਆਂ ਚੋਣਾਂ ਵਿਚ ਚੋਰੀ ਕੀਤੀ, ਦੇਸ਼ ਨੂੰ ਖੁਸ਼ੀ ਤੋਂ ਦੂਰ ਲੈ ਗਏ ਅਤੇ ਫਿਰ ਜਿੱਤੇ। ਉਹ ਇਕ ਨਾਲਾਇਕ ਅਤੇ ਅਨਾੜੀ ਵਿਚ ਬਦਲ ਗਏ। ਨਵਾਜ਼ ਸ਼ਰੀਫ ਨੇ ਅੱਗੇ ਕਿਹਾ ਕਿ ਇਸ ਦੀ ਵਜ੍ਹਾ ਨਾਲ ਦੇਸ਼ ਦੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਅਸੀਂ ਸਾਰੇ ਗਰੀਬੀ ਅਤੇ ਬੇਰੁਜ਼ਗਾਰੀ ਨਾਲ ਜੂਝ ਰਹੇ ਹਾਂ। ਹੁਣ ਸਮਾਂ ਆ ਚੁੱਕਾ ਹੈ ਕਿ ਉਨ੍ਹਾਂ ਨੂੰ ਸਬਕ ਸਿਖਾਇਆ ਜਾਵੇ।
ਇਹ ਵੀ ਪੜ੍ਹੋ: ‘ਕਿਸਾਨ ਸੰਸਦ’ ਬੇਤੁਕੀ, ਅੰਦੋਲਨ ਨਹੀਂ ਗੱਲਬਾਤ ਰਾਹੀਂ ਹੀ ਨਿਕਲੇਗਾ ਹੱਲ : ਤੋਮਰ
ਮਕਬੂਜ਼ਾ ਕਸ਼ਮੀਰ ਵਿਚ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਨਵਾਜ਼ ਸ਼ਰੀਫ ਕਿਹਾ ਕਿ ਲੋਕ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਦੋਹਾਂ ਵਿਚਾਲੇ ਡੂੰਘਾ ਰਿਸ਼ਤਾ ਹੈ। ਇਸ ਨੂੰ ਪੀ. ਐੱਮ. ਐੱਲ.-ਐੱਨ ਦੀਆਂ ਰੈਲੀਆਂ ’ਚ ਵੇਖਿਆ ਜਾ ਸਕਦਾ ਹੈ। ਮੇਰੇ ਕੋਲ ਸ਼ਬਦ ਨਹੀਂ ਹਨ, ਜਿਸ ਤਰ੍ਹਾਂ ਨਾਲ ਉਨ੍ਹਾਂ ਲੋਕਾਂ ਨੇ ਮਰੀਅਮ ਨਵਾਜ਼ ਅਤੇ ਪਾਰਟੀ ਦੇ ਮੈਂਬਰਾਂ ਦਾ ਸਵਾਗਤ ਕੀਤਾ ਹੈ। ਉਨ੍ਹਾਂ ਲੋਕਾਂ ਨੇ ਅਜਿਹਾ ਕਰ ਕੇ ਮੇਰਾ ਸਨਮਾਨ ਕੀਤਾ ਹੈ। ਪਾਕਿਸਤਾਨ ਮੁਸਲਿਮ ਲੀਗ ਦੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਇਕ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ ਵਿਚ ਸ਼ਰੀਫ ਨੇ ਇਹ ਗੱਲਾਂ ਆਖੀਆਂ ਹਨ।
ਇਹ ਵੀ ਪੜ੍ਹੋ: ਰਾਕੇਸ਼ ਟਿਕੈਤ ਦੀ ਸਰਕਾਰ ਨੂੰ ਚਿਤਾਵਨੀ- ‘ਕਿਸਾਨ ਸਬਕ ਸਿਖਾਉਣਾ ਵੀ ਜਾਣਦਾ ਹੈ’
ਇਟਲੀ 'ਚ ਸ੍ਰੀ ਸਾਲਾਸਰ ਬਾਲਾ ਜੀ ਮੰਦਰ ਪਦੋਵਾ ਵਿਖੇ ਕਰਵਾਇਆ ਜਾ ਰਿਹੈ 11ਵਾਂ ਸਾਲਾਨਾ ਵਿਸ਼ਵ ਸ਼ਾਂਤੀ ਯੱਗ
NEXT STORY