ਪਾਕਿ (ਏਜੰਸੀ) : ਤੁਰਕੀ ਦੀ ਪੁਲਸ ਨੇ ਐਡਿਰਨੇ ਸ਼ਹਿਰ ਵਿਚ ਰੁਜ਼ਗਾਰ ਦੀ ਭਾਲ ਵਿਚ ਆਏ ਭਾਰਤੀ ਨਾਗਰਿਕ ਰਾਧਾਕ੍ਰਿਸ਼ਨਨ ਨੂੰ ਅਗਵਾ ਕਰਨ ਅਤੇ 24,000 ਡਾਲਰ ਦੀ ਫਿਰੌਤੀ ਮੰਗਣ ਦੇ ਦੋਸ਼ ਵਿਚ ਤਿੰਨ ਪਾਕਿਸਤਾਨੀ ਅਤੇ ਇਕ ਤੁਰਕੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪਾਕਿਸਤਾਨੀਆਂ ਨੇ ਨੌਕਰੀ ਦਾ ਲਾਲਚ ਦੇ ਕੇ ਭਾਰਤੀ ਨਾਗਰਿਕ ਨੂੰ ਅਗਵਾ ਕੀਤਾ। ਰਾਧਾਕ੍ਰਿਸ਼ਨਨ ਦੇ ਦੋਸਤ ਨੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਬਚਾਇਆ।
ਇਹ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਵੱਲੋਂ ਦਿੱਤੇ ਤੋਹਫ਼ੇ ਨੇ ਪਤਨੀ ਦੀ ਬਦਲ ਦਿੱਤੀ ਕਿਸਮਤ, ਬਣੀ ਕਰੋੜਪਤੀ
ਪੁਲਸ ਨੇ ਦੱਸਿਆ ਕਿ ਅਗਵਾਕਾਰਾਂ ਨੇ ਭਾਰਤੀ ਵਿਅਕਤੀ ਦੇ ਪਰਿਵਾਰ ਤੋਂ 24,000 ਡਾਲਰ ਭਾਵ ਲਗਭਗ 20 ਲੱਖ ਰੁਪਏ ਦੀ ਮੰਗ ਕੀਤੀ ਸੀ। ਰਾਧਾਕ੍ਰਿਸ਼ਨਨ ਤੁਰਕੀ ਦੀ ਰਾਜਧਾਨੀ ਇਸਤਾਂਬੁਲ ਦੇ ਇਕ ਰੈਸਟੋਰੈਂਟ ਵਿਚ ਭਾਂਡੇ ਧੋਂਦਾ ਸੀ। ਲਗਭਗ ਇਕ ਮਹੀਨਾ ਪਹਿਲਾਂ 3 ਪਾਕਿਸਤਾਨੀ ਨਾਗਰਿਕਾਂ ਨੇ ਇਕ ਟਰਾਂਸਲੇਸ਼ਨ ਕੰਪਨੀ ਵਿਚ ਨੌਕਰੀ ਦਿਵਾਉਣ ਦੇ ਬਹਾਨੇ ਰਾਧਾਕ੍ਰਿਸ਼ਨਨ ਨੂੰ ਭਰਮਾ ਕੇ-ਝਾਂਸੇ ਵਿਚ ਲੈ ਕੇ ਐਡਿਰਨੇ ਸੱਦਿਆ ਅਤੇ ਫਿਰ ਉਸ ਨੂੰ ਅਗਵਾ ਕਰ ਲਿਆ।
ਇਹ ਵੀ ਪੜ੍ਹੋ - ਮਾਂ ਦਾ ਪ੍ਰੇਮੀ ਬਣਿਆ ਹੈਵਾਨ, 1 ਸਾਲ ਦੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ, ਅੱਖਾਂ 'ਚੋਂ ਵਗਦਾ ਰਿਹਾ ਖੂਨ, ਹੋਈ ਦਰਦਨਾਕ ਮੌਤ
ਇਸ ਦੇ ਨਾਲ ਹੀ ਤੁਰਕੀ ਦੀ ਪੁਲਸ ਨੇ ਦੱਸਿਆ ਕਿ ਅਗਵਾਕਾਰਾਂ ਨੇ ਨੌਜਵਾਨ ਦੇ ਹੱਥ-ਪੈਰ ਬੰਨ੍ਹ ਦਿੱਤੇ ਸਨ ਅਤੇ ਵੀਡੀਓ ਭੇਜ ਕੇ ਉਸ ਦੇ ਪਰਿਵਾਰ ਨੂੰ ਧਮਕੀ ਦਿੱਤੀ ਸੀ। ਪਾਕਿਸਤਾਨੀ ਨਾਗਰਿਕਾਂ ਦੇ ਘਰ ’ਤੇ ਤੁਰਕੀ ਪੁਲਸ ਨੇ ਕਾਰਵਾਈ ਕਰਦਿਆਂ ਇਕ ਬਿਨ੍ਹਾਂ ਲਾਇਸੈਂਸੀ ਬੰਦੂਕ, 4 ਪਿਸਤੌਲ ਅਤੇ ਕੁਝ ਪੈਸੇ ਜ਼ਬਤ ਕੀਤੇ ਹਨ।
ਇਹ ਵੀ ਪੜ੍ਹੋ - ਅਗਲੇ 15 ਦਿਨਾਂ 'ਚ ਲੱਖਾਂ SIM Card ਬੰਦ ਕਰਨ ਜਾ ਰਹੀ ਹੈ 'ਸਰਕਾਰ', ਹੋ ਸਕਦੀ ਹੈ ਕਾਨੂੰਨੀ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ ਹੁਣ ‘ਭੀਖ ਦਾ ਠੂਠਾ’ ਲੈ ਕੇ ਮਿੱਤਰ ਦੇਸ਼ਾਂ ਦੇ ਕੋਲ ਨਹੀਂ ਜਾਵੇਗਾ, ਮੈਂ ਉਹ ਠੂਠਾ ਭੰਨ ਦਿੱਤੈ : ਸ਼ਾਹਬਾਜ਼ ਸ਼ਰੀਫ
NEXT STORY