ਮੈਲਬੌਰਨ (ਮਨਦੀਪ ਸਿੰਘ ਸੈਣੀ): ਸ੍ਰਃ ਪ੍ਰਕਾਸ਼ ਸਿੰਘ ਬਾਦਲ ਹਿੰਦੂ-ਸਿੱਖ ਏਕਤਾ ਦੇ ਮੁੱਦਈ ਸਨ ਤੇ ਉਹਨਾਂ ਹਮੇਸ਼ਾ ਸਭ ਧਰਮਾਂ ਦਾ ਸਤਿਕਾਰ ਕੀਤਾ। ਉਹਨਾਂ ਦੇ ਚਲੇ ਜਾਣ ਨਾਲ ਇੱਕ ਬਹੁਤ ਵੱਡਾ ਘਾਟਾ ਪਿਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰ. ਹਰਵਿੰਦਰ ਸਿੰਘ ਕਾਕੜਾ ਪ੍ਰਧਾਨ ਕਿਸਾਨ ਵਿੰਗ ਜਿਲਾ ਸ਼੍ਰੋਮਣੀ ਅਕਾਲੀ ਦਲ ਸੰਗਰੂਰ ਜੋ ਕਿ ਇਸ ਸਮੇਂ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿੱਖੇ ਆਏ ਹੋਏ ਹਨ, ਨੇ ਕੀਤਾ। ਸ੍ਰਃ ਬਾਦਲ ਦੇ ਚਲੇ ਜਾਣ ਦਾ ਡੂੰਘਾ ਅਫ਼ਸੋਸ ਪ੍ਰਗਟ ਕਰਦਿਆਂ ਕਾਕੜਾ ਨੇ ਕਿਹਾ ਕਿ ਸ੍ਰਃ ਬਾਦਲ ਨੂੰ ਹਮੇਸ਼ਾ ਵਿਕਾਸ ਪੁਰਸ਼ ਵਜੋਂ ਯਾਦ ਕੀਤਾ ਜਾਂਦਾ ਰਹੇਗਾ।
ਪੜ੍ਹੋ ਇਹ ਅਹਿਮ ਖ਼ਬਰ-ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਵਿਖੇ ਕੀਤੀਆਂ ਗਈਆਂ ਜਲ ਪ੍ਰਵਾਹ
ਉਹਨਾਂ ਕਿਹਾ ਕਿ ਜਿੰਨਾ ਪੰਜਾਬ ਦਾ ਵਿਕਾਸ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਦੇ ਸਮੇਂ ਵਿੱਚ ਹੋਇਆ, ਉਨ੍ਹਾਂ ਵਿਕਾਸ ਅੱਜ ਤੱਕ ਕੋਈ ਹੋਰ ਸਰਕਾਰ ਨਹੀ ਕਰ ਸਕੀ। ਉਹਨਾਂ ਕਿਹਾ ਕਿ ਸਿੱਖ ਯਾਦਗਾਰਾਂ, ਸਿੱਖ ਹੈਰੀਟੇਜ, ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਆਦਿ ਬਨਵਾਉਣਾ ਵੀ ਉਹਨਾਂ ਦੇ ਹੀ ਹਿੱਸੇ ਆਇਆ। ਉਹਨਾਂ ਜਿੱਥੇ ਕਿਸਾਨਾਂ ਦੀ ਹਮੇਸ਼ਾ ਬਾਂਹ ਫੜੀ, ਉੱਥੇ ਹੀ ਸਮਾਜ ਵਿਚਲੇ ਦੱਬੇ ਕੁੱਚਲੇ ਲੋਕਾਂ ਲਈ ਵੀ ਕੰਮ ਕੀਤਾ। ਇਸ ਮੌਕੇ ਲਖਵੀਰ ਸਿੰਘ ਗਿੱਦੜਬਾਹਾ,ਅਮਰੀਕ ਸਿੰਘ ਕੰਧੋਲਾ ਤੇ ਬੇਅੰਤ ਸਿੰਘ ਗੁਰਦਾਸਪੁਰ ਵੀ ਵਿਸ਼ੇਸ਼ ਤੌਰ 'ਤੇ ਹਾਜਰ ਸਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨੇਪਾਲ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ 2 ਔਰਤਾਂ ਸਮੇਤ 6 ਲੋਕ ਲਾਪਤਾ
NEXT STORY