ਜਕਾਰਤਾ (ਏਜੰਸੀ)- ਇੰਡੋਨੇਸ਼ੀਆ ਵਿਚ ਜਕਾਰਤਾ ਦੇ ਬਰਲਿਨ ਪਿੰਡ ਵਿਚ ਇਕ ਬੰਨ੍ਹ ਦਾ 20 ਮੀਟਰ ਹਿੱਸਾ ਢਹਿ ਗਿਆ। ਬੰਨ੍ਹ ਦੀ ਕੰਧ ਦੇ ਢਹਿਣ ਕਾਰਨ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਹਾਦਸੇ ਤੋਂ ਪਹਿਲਾਂ ਬੰਨ੍ਹ ਦੇ ਨੇੜੇ ਸੜਕ ਨੂੰ ਦਰਾਰ ਆਉਣ ਤੋਂ ਬੰਦ ਕਰ ਦਿੱਤਾ ਗਿਆ ਸੀ। ਪੁਲਸ ਨੇ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਹੈ। ਹਾਦਸੇ ਤੋਂ ਪਹਿਲਾਂ ਬੰਨ੍ਹ ਨੇੜੇ ਦੀ ਸੜਕ ਨੂੰ ਦਰਾਰ ਆਉਣ ਤੋਂ ਰੋਕ ਦਿੱਤਾ ਗਿਆ ਸੀ।
ਪੁਲਸ ਨੇ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਹੈ। ਹਾਦਸੇ ਤੋਂ ਪਹਿਲਾਂ ਨਾਗਰਿਕਾਂ ਨੇ ਬੰਨ੍ਹ ਦੀ ਸੜਕ ਨੇੜੇ 50 ਮੀਟਰ ਲੰਬੀ ਦਰਾਰ ਦੇਖੀ ਸੀ। ਭਾਈਚਾਰਾ ਯੂਨਿਟ ਮੁਖੀ ਹੇਰੀ ਨੇ ਕਿਹਾ ਕਿ ਸੜਕ ਦੀ ਦਰਾਰ ਨੂੰ ਕੰਕਰੀਟ ਦੀ ਮਦਦ ਨਾਲ ਮੁਰੰਮਤ ਕਰ ਦਿੱਤੀ ਗਈ ਸੀ। ਪਰ ਫਿਰ ਇਸ ਵਿਚ ਦਰਾਰਾਂ ਆ ਗਈਆਂ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਸ਼ਨੀਵਾਰ ਰਾਤ ਇਕ ਤੇਜ਼ ਆਵਾਜ਼ ਸੁਣੀ ਸੀ। ਸਾਨੂੰ ਲੱਗਾ ਸੀ ਇਹ ਇਕ ਭੂਚਾਲ ਹੈ ਪਰ ਬਾਅਦ ਵਿਚ ਪਤਾ ਲੱਗਾ ਕਿ ਇਹ ਸੜਕ ਵਿਚ ਦਰਾਰ ਆਉਣ ਦੀ ਆਵਾਜ਼ ਸੀ। ਅਸੀਂ ਇਕ ਸੂਚਨਾ ਸਬੰਧੀ ਅਧਿਕਾਰੀਆਂ ਨੂੰ ਦਿੱਤੀ ਸੀ।
ਕਿਤਾਬ 'ਚੋਂ ਮਿਲਿਆ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਦੇ 'ਵਾਲਾਂ ਦਾ ਗੁੱਛਾ'
NEXT STORY