ਕਾਠਮੰਡੂ- ਨੇਪਾਲ ਦੇ ਕਰਣਾਲੀ ਸੂਬੇ 'ਚ 18 ਯਾਤਰੀਆਂ ਨੂੰ ਲਿਜਾ ਇਕ ਜੀਪ ਕਰੀਬ 700 ਫੁੱਟ ਡੂੰਘੀ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 10 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਸ਼ੁੱਕਰਵਾਰ ਰਾਤ ਰੂਕੁਮ ਪੱਛਮੀ ਜ਼ਿਲ੍ਹੇ ਦੇ ਬਾਫਿਕੋਟ ਸਥਿਤ ਝਰਮਾਰੇ ਇਲਾਕੇ 'ਚ ਵਾਪਰਿਆ। ਇਹ ਵਾਹਨ ਮੁਸਿਕੋਟ ਦੇ ਖਲੰਗਾ ਤੋਂ ਆਠਬਿਸਕੋਟ ਨਗਰਪਾਲਿਕਾ ਦੇ ਸਿਆਲਿਖਾੜੀ ਖੇਤਰ ਵੱਲ ਜਾ ਰਿਹਾ ਸੀ।
ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਘਟਨਾ ਤੇਜ਼ ਗਤੀ ਨਾਲ ਗੱਡੀ ਚਲਾਉਣ ਕਾਰਨ ਵਾਪਰੀ। ਪੁਲਸ ਅਨੁਸਾਰ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਜ਼ਖ਼ਮੀ ਨੇ ਇਲਾਜ ਦੌਰਾਨ ਸਥਾਨਕ ਹਸਪਤਾਲ 'ਚ ਦਮ ਤੋੜ ਦਿੱਤਾ। ਪੀੜਤਾਂ ਦੀ ਉਮਰ 15 ਤੋਂ 30 ਸਾਲ ਵਿਚਾਲੇ ਸੀ। ਇਸ ਹਾਦਸੇ 'ਚ ਜ਼ਖ਼ਮੀ ਹੋਏ 10 ਹੋਰ ਲੋਕਾਂ ਦਾ ਇਲਾਜ ਰੂਕੁਮ ਜ਼ਿਲ੍ਹਾ ਹਸਪਤਾਲ 'ਚ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ਨੇ ਕੋਲੰਬੀਆ ਦੇ ਰਾਸ਼ਟਰਪਤੀ ਤੇ ਪਰਿਵਾਰ 'ਤੇ ਲਾਈਆਂ ਪਾਬੰਦੀਆਂ, ਗ਼ੈਰ-ਕਾਨੂੰਨੀ ਡਰੱਗ ਦੀ ਸਮੱਗਲਿੰਗ ਦਾ ਦੋਸ਼
NEXT STORY