ਸਲੋਹ (ਸਰਬਜੀਤ ਬਨੂੜ)- ਸਥਾਨਕ ਬਾਰ ਕੌਂਸਲ ਵਿੱਚ ਪਵਿੱਤਰ ਕੌਰ ਮਾਨ ਪਹਿਲੀ ਸਿੱਖ ਲੇਬਰ ਲੀਡਰ ਬਣ ਗਈ ਹੈ। 42 ਮੈਂਬਰੀ ਸਲੋਹ ਕੌਂਸਲ ਦੀਆਂ ਹੋਈਆਂ ਚੌਣਾਂ ਵਿੱਚ 18 ਮੈਂਬਰ ਲੇਬਰ ਪਾਰਟੀ ਦੇ ਜਿੱਤ ਕੇ ਸਾਹਮਣੇ ਆਏ ਅਤੇ 21 ਮੈਂਬਰ ਟੋਰੀ ਪਾਰਟੀ ਤੇ 3 ਮੈਂਬਰ ਲਿਬਰਲ ਪਾਰਟੀ ਦੇ ਜਿੱਤੇ ਹਨ। ਇਨ੍ਹਾਂ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ।
ਇਹ ਵੀ ਪੜ੍ਹੋ: ਪਾਕਿ ਅਦਾਕਾਰਾ ਕਰਾਉਣਾ ਚਾਹੁੰਦੀ ਸੀ PM ਮੋਦੀ ਖ਼ਿਲਾਫ਼ ਸ਼ਿਕਾਇਤ ਦਰਜ, ਦਿੱਲੀ ਪੁਲਸ ਨੇ ਦਿੱਤਾ ਕਰਾਰਾ ਜਵਾਬ
ਲੇਬਰ ਪਾਰਟੀ ਦੀ ਪਵਿੱਤਰ ਕੌਰ ਮਾਨ ਕੈਬਨਿਟ ਵਿੱਚ ਲੇਬਰ ਦੇ ਸਥਾਨਕ ਡਿਪਟੀ ਲੀਡਰ ਤੋਂ ਇਲਾਵਾ ਟਰਾਂਸਪੋਰਟ, ਯੋਜਨਾਬੰਦੀ ਲਈ ਕੈਬਨਿਟ ਮੈਂਬਰ ਦੀ ਮੁਖੀ ਰਹਿ ਚੁੱਕੀ ਹੈ। ਕੌਂਸਲਰ ਪਵਿੱਤਰ ਕੌਰ ਮਾਨ ਬ੍ਰਿਟਵੈਲ ਅਤੇ ਨੌਰਥਬਰੋ ਵਾਰਡ ਤੋਂ 2010 ਤੋਂ ਲਗਾਤਾਰ ਲੇਬਰ ਕੌਂਸਲਰ ਮੈਂਬਰ ਹੈ ਅਤੇ ਪਬਲਿਕ ਮਾਮਲਿਆਂ ਦੇ ਸਲਾਹਕਾਰ ਵਜੋਂ ਕੰਮ ਕਰਦੀ ਹੈ। ਸਲੋਹ ਵਿੱਚ ਪਵਿੱਤਰ ਕੌਰ ਮਾਨ ਦੇ ਪਹਿਲੀ ਸਿੱਖ ਲੇਬਰ ਲੀਡਰ ਅਤੇ ਕ੍ਰਿਸਟੀਨ ਹੁਲਮੇ ਦੇ ਡਿਪਟੀ ਲੀਡਰ ਬਣਨ 'ਤੇ ਵੱਖ-ਵੱਖ ਜਥੇਬੰਦੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਦਾ ਆਗਾਮੀ ਅਮਰੀਕਾ ਦੌਰਾ ਹੋਵੇਗਾ 'ਇਤਿਹਾਸਕ', ਦੁਨੀਆ ਲਈ ਚੰਗਾ : ਤਰਨਜੀਤ ਸੰਧੂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਭਾਰਤੀਆਂ ਲਈ ਚੰਗੀ ਖ਼ਬਰ, ਆਸਟ੍ਰੇਲੀਆ ਨੇ ਇਮੀਗ੍ਰੇਸ਼ਨ ਨਿਯਮਾਂ 'ਚ ਦਿੱਤੀ ਢਿੱਲ
NEXT STORY