ਕਾਬੁਲ- ਅਫਗਾਨਿਸਤਾਨ ਦੇ ਕੇਂਦਰੀ ਬੈਂਕ ਨੇ ਬੈਂਕਾਂ ਨੂੰ ਸਿਰਫ ਸਥਾਨਕ ਮੁਦਰਾ ਵਿਚ ਵਿਦੇਸ਼ ਤੋਂ ਪੈਸੇ (ਰੈਮਿਟੈਂਸ) ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ। ਕੇਂਦਰੀ ਬੈਂਕ ਅਜਿਹਾ ਕਰ ਕੇ ਦੇਸ਼ ਵਿਚ ਦੁਰਲੱਭ ਯੂ. ਐੱਸ. ਡਾਲਰ ਭੰਡਾਰ ਨੂੰ ਸੁਰੱਖਿਅਤ ਕਰਨਾ ਚਾਹੁੰਦਾ ਹੈ। ਪਿਛਲੇ ਕੁਝ ਸਾਲਾਂ ਵਿਚ ਅਫਗਾਨਿਸਤਾਨ ਲਈ ਬਾਹਰੀ ਵਿੱਤ ਇਕ ਮਹੱਤਵਪੂਰਨ ਸਰੋਤ ਰਿਹਾ ਹੈ ਪਰ ਤਾਲਿਬਾਨ ਦੀ ਦੇਸ਼ ਦੀ ਜਿੱਤ ਤੋਂ ਬਾਅਦ ਡਾਲਰ ਨੂੰ ਮੁਹੱਈਆ ਹੋਣਾ ਰੁੱਕ ਗਿਆ ਹੈ।
ਇਕ ਮਨੀ ਐਕਸਚੇਂਜਰ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਵੈਸਟਰਨ ਯੂਨੀਅਨ ਕੰਪਨੀ ਦੇ ਏਜੰਟਾਂ ਨੂੰ ਕੇਂਦਰੀ ਬੈਂਕ ਤੋਂ ਰੈਮਿਟੈਂਸ ਦਾ ਭੁਗਤਾਨ ਸਿਰਫ ਅਫਗਾਨੀ ਵਿਚ ਕਰਨ ਦਾ ਨਿਰਦੇਸ਼ ਮਿਲਿਆ ਹੈ। ਮਨੀਗ੍ਰਾਮ ਨੇ ਕਿਹਾ ਕਿ ਉਹ ਸਿਰਫ ਅਫਗਾਨੀ ਵਿਚ ਭੁਗਤਾਨ ਕਰ ਰਿਹਾ ਹੈ।
ਈਰਾਨੀ ਸੰਸਦ ਮੈਂਬਰ ਨੇ ਕਿਹਾ-ਆਈ. ਐੱਸ. ਆਈ. ਦਾ ਪ੍ਰਮੁੱਖ ਪੰਜਸ਼ੀਰ ’ਚ
NEXT STORY