ਵਾਸ਼ਿੰਗਟਨ- ਚੀਨ ਤੋਂ ਬਾਅਦ ਦੁਨੀਆ ਦੇ ਕਈ ਦੇਸ਼ਾਂ ਵਿਚ ਕੋਰੋਨਾਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਦੇ ਲਈ ਲੋਕ ਇੰਟਰਨੈੱਟ 'ਤੇ ਸਰਚ ਕਰ ਰਹੇ ਹਨ। ਇਸ ਦੇ ਵਧਦੇ ਕਹਿਰ ਦੇ ਵਿਚਾਲੇ ਲੋਕ 'ਕੋਰੋਨਾ' ਨੂੰ ਲੈ ਕੇ ਉਲਝਣ ਵਿਚ ਪਏ ਹੋਏ ਹਨ। ਇਕ ਹੈ ਕੋਰੋਨਾ ਬੀਅਰ ਤੇ ਦੂਜਾ ਹੈ ਕੋਰੋਨਾਵਾਇਰਸ। ਗੂਗਲ ਸਰਚ ਟ੍ਰੈਂਡ ਤੋਂ ਇਸ ਗੱਲ ਦਾ ਖੁਲਾਸਾ ਹੋਇਆ ਹੈ।

ਦੁਨੀਆ ਭਰ ਵਿਚ ਬਹੁਤ ਸਾਰੇ ਲੋਕ ਕੋਰੋਨਾ ਬੀਅਰ ਤੇ ਕੋਰੋਨਾਵਾਇਰਸ ਦੇ ਵਿਚਾਲੇ ਦੇ ਫਰਕ ਨੂੰ ਨਹੀਂ ਸਮਝ ਪਾ ਰਹੇ। ਕੋਰੋਨਾ ਬੀਅਰ ਹੈਂਗਓਵਰ ਕਰ ਸਕਦੀ ਹੈ ਜਦਕਿ ਜਾਨਲੇਵਾ ਕੋਰੋਨਾਵਾਇਰਸ ਤੁਹਾਨੂੰ ਦੁਨੀਆ ਤੋਂ ਹੀ ਪਾਰ ਲਾ ਸਕਦਾ ਹੈ। ਫਾਕਸ ਨਿਊਜ਼ ਮੁਤਾਬਕ ਨਵੇਂ ਗੂਗਲ ਸਰਚ ਟ੍ਰੈਂਡ ਵਿਚ ਦੇਖਣ ਨੂੰ ਮਿਲਿਆ ਹੈ ਕਿ ਹਾਲ ਹੀ ਵਿਚ 'ਕੋਰੋਨਾ ਬੀਅਰ ਵਾਇਰਸ' ਸਰਚ ਕੀਤੇ ਜਾਣ ਵਿਚ ਬਹੁਤ ਵਾਧਾ ਹੋਇਆ ਹੈ। ਇਸ ਤੋਂ ਇਹ ਸਾਫ ਹੋ ਗਿਆ ਹੈ ਕਿ ਲੋਕ ਕੋਰੋਨਾਵਾਇਰਸ ਬੀਮਾਰੀ ਤੇ ਮਸ਼ਹੂਰ ਬੀਅਰ ਬ੍ਰਾਂਡ ਕੋਰੋਨਾ ਦੇ ਵਿਚਾਲੇ ਉਲਝਣ ਵਿਚ ਹਨ।

ਲੋਕਾਂ ਦੇ ਵਿਚਾਲੇ ਤੇਜ਼ੀ ਨਾਲ ਫੈਲ ਰਹੀ ਇਸ ਉਲਝਣ ਨੂੰ ਦੂਰ ਕਰਨ ਦੇ ਲਈ ਇਕ ਵਿਅਕਤੀ ਨੇ ਟਵੀਟ ਕਰਕੇ ਦੋਵਾਂ ਦੇ ਵਿਚਾਲੇ ਦਾ ਫਰਕ ਦੱਸਿਆ ਹੈ।
ਕੋਰੋਨਾਵਾਇਰਸ ਦੀ ਦਵਾਈ ਲਈ ਜੈਕ ਮਾ ਵੱਲੋਂ 1.4 ਕਰੋੜ ਡਾਲਰ ਦੇਣ ਦਾ ਐਲਾਨ
NEXT STORY