ਇਸਲਾਮਾਬਾਦ-ਪਾਕਿਸਤਾਨ 'ਚ ਸਿਆਸੀ ਉਥਲ-ਪੁਥਲ ਵਧਦਾ ਜਾ ਰਿਹ ਹੈ। ਇਮਰਾਨ ਖਾਨ ਸਰਕਾਰ 'ਤੇ ਸੰਕਟ ਲਗਾਤਾਰ ਬਣਿਆ ਹੋਇਆ ਹੈ। ਦਰਅਸਲ ਇਮਰਾਨ ਦੇ ਨਵੇਂ ਪਾਕਿਸਤਾਨ 'ਚ ਵਧਦੀ ਮਹਿੰਗਾਈ ਨਾਲ ਸਰਕਾਰ ਦੀ ਚਿੰਤਾ ਵਧ ਰਹੀ ਹੈ। ਥਿੰਕ-ਟੈਂਕ ਲਈ ਸਿਆਸੀ ਟਿੱਪਣੀਕਾਰ ਇਮਾਦ ਜਫਰ ਮੁਤਾਬਕ ਇਮਰਾਨ ਦੇਸ਼ ਨੂੰ ਆਰਥਿਕ ਸੰਕਟ ਤੋਂ ਬਾਹਰ ਕੱਢਣ 'ਚ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।
ਇਹ ਵੀ ਪੜ੍ਹੋ -ਪਾਕਿ 'ਚ ਕੋਰੋਨਾ ਨੇ ਫਿਰ ਫੜੀ ਰਫਤਾਰ, ਇਕ ਦਿਨ 'ਚ ਸਾਹਮਣੇ ਆਏ 2 ਹਜ਼ਾਰ ਤੋਂ ਵਧੇਰੇ ਮਾਮਲੇ
ਦੱਸ ਦੇਈਏ ਕਿ ਪਾਕਿਸਤਾਨ 'ਚ ਵਧਦੀ ਮਹਿੰਗਾਈ ਨੂੰ ਲੈ ਕੇ ਵਿਰੋਧੀ ਧਿਰ ਵੀ ਇਮਰਾਨ ਖਾਨ ਵਿਰੁੱਧ ਹਮਲਾਵਰ ਹਨ।ਬੀਤੇ ਸ਼ਨੀਵਾਰ ਨੂੰ ਇਮਰਾਨ ਨੇ ਨੈਸ਼ਨਲ ਅਸੈਂਬਲੀ (ਐੱਨ.ਏ.) 'ਚ ਭਰੋਸੇ ਦੀ ਵੋਟ ਜਿੱਤੀ। ਉਨ੍ਹਾਂ ਨੂੰ ਭਰੋਸੇ ਦੀ ਵੋਟ ਦਾ ਸਾਹਮਣਾ ਇਸ ਲਈ ਕਰਨਾ ਪਿਆ ਕਿਉਂਕਿ ਸੈਨੇਟ ਚੋਣਾਂ 'ਚ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਨੂੰ ਵਿਰੋਧੀ ਪਾਰਟੀਆਂ ਦੇ ਗਠਜੋੜ 'ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ' (ਪੀ.ਡੀ.ਐੱਮ.) ਦੇ ਉਮੀਦਵਾਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ -ਪਲੇਨ ਕ੍ਰੈਸ਼ ਤੋਂ ਬਾਅਦ ਖਤਰਨਾਕ ਜੰਗਲ 'ਚ ਫਸਿਆ ਪਾਇਲਟ, ਚਿੜੀਆਂ ਦੇ ਅੰਡੇ ਖਾ ਕੇ 5 ਹਫਤੇ ਰਿਹਾ ਜ਼ਿਉਂਦਾ
ਭਰੋਸੇ ਦੀ ਵੋਟ ਹਾਸਲ ਕਰਨ ਤੋਂ ਬਾਅਦ ਵੀ ਇਮਰਾਨ ਦੀਆਂ ਮੁਸ਼ਕਲਾਂ ਘੱਟ ਨਹੀਂ ਹੋਈਆਂ ਹਨ ਕਿਉਂਕਿ ਦੇਸ਼ 'ਚ ਵਧਦੀ ਮਹਿੰਗਾਈ ਅਤੇ ਗਰੀਬੀ ਨੇ 'ਨਵੇਂ ਪਾਕਿਸਤਾਨ' ਪ੍ਰੋਜੈਕਟ ਦੀ ਜਿਹੜੀ ਤਸਵੀਰ ਸਾਹਮਣੇ ਰੱਖੀ ਹੈ ਉਹ ਸੱਚਮੁੱਚ ਡਰਾਉਣੀ ਹੈ। ਸਿਆਸੀ ਟਿੱਪਣੀਕਾਰ ਇਮਾਦ ਮੁਤਾਬਕ ਹਾਲਾਤ ਅਜਿਹੇ ਹੋ ਗਏ ਹਨ ਕਿ ਫੌਜ ਵੀ ਪਰਦੇ ਦੇ ਪਿੱਛੋਂ ਦੇਸ਼ ਨੂੰ ਨਹੀਂ ਚਲਾ ਪਾ ਰਹੀ ਹੈ। ਅਜਿਹੇ 'ਚ ਫੌਜ ਵੀ ਹੁਣ ਇਮਰਾਨ ਖਾਨ ਦੀ ਬਦਲ ਦੀ ਭਾਲ 'ਚ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਪਾਕਿ 'ਚ ਕੋਰੋਨਾ ਨੇ ਫਿਰ ਫੜੀ ਰਫਤਾਰ, ਇਕ ਦਿਨ 'ਚ ਸਾਹਮਣੇ ਆਏ 2 ਹਜ਼ਾਰ ਤੋਂ ਵਧੇਰੇ ਮਾਮਲੇ
NEXT STORY