ਵਾਸ਼ਿੰਗਟਨ — ਸਾਲ 2019 ਦੀਆਂ ਲੋਕ ਸਭਾ ਚੋਣਾਂ 'ਚ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੇ ਸਪੱਸ਼ਟ ਬਹੁਮਤ ਨਾਲ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ। ਇਸ ਲਈ ਦੇਸ਼-ਦੁਨੀਆ ਦੇ ਨੇਤਾਵਾਂ ਵਲੋਂ ਮੋਦੀ ਨੂੰ ਵਧਾਈਆਂ ਮਿਲ ਰਹੀਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਨਰਿੰਦਰ ਮੋਦੀ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤ ਦੇ ਲੋਕ ਕਿਸਮਤ ਵਾਲੇ ਹਨ ਕਿ ਉਨ੍ਹਾਂ ਕੋਲ ਮੋਦੀ ਹੈ।
ਡੋਨਾਲਡ ਟਰੰਪ ਨੇ ਟਵੀਟ ਕਰ ਕੇ ਨਰਿੰਦਰ ਮੋਦੀ ਨੂੰ ਇਸ ਜਿੱਤ ਲਈ ਵਧਾਈ ਦੇ ਨਾਲ ਉਨ੍ਹਾਂ ਨੂੰ ਮਹਾਨ ਆਦਮੀ ਦੱਸਿਆ ਹੈ। ਟਰੰਪ ਨੇ ਟਵੀਟ ਕੀਤਾ ' ਹੁਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਗੱਲ ਹੋਈ। ਉਨ੍ਹਾਂ ਨੂੰ ਇੰਨੀ ਵੱਡੀ ਜਿੱਤ ਲਈ ਵਧਾਈ ਦਿੱਤੀ। ਉਹ ਮਹਾਨ ਆਦਮੀ ਹਨ ਅਤੇ ਭਾਰਤੀਆਂ ਦੇ ਨੇਤਾ ਹਨ- ਉਹ ਖੁਸ਼ਨਸੀਬ ਹਨ ਕਿ ਆਪ(ਭਾਰਤੀ) ਉਨ੍ਹਾਂ ਦੇ ਕੋਲ ਹਨ।'
ਇਸ ਤੋਂ ਇਲਾਵਾ ਅਮਰੀਕਾ ਤੋਂ ਇਕ ਹੋਰ ਨੇਤਾ ਅਤੇ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਇਵਾਂਕਾ ਨੇ ਟਵੀਟ ਕੀਤਾ 'ਸ਼ਾਨਦਾਰ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ, ਭਾਰਤ ਦੇ ਵਿਲੱਖਣ ਲੋਕਾਂ ਲਈ ਅੱਗੇ ਸ਼ਾਨਦਾਰ ਸਮਾਂ ਹੋਵੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਵੀ ਇਵਾਂਕਾ ਟਰੰਪ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਲਿਖਿਆ 'ਸ਼ੁਕਰਿਆ ਇਵਾਂਕਾ ਟਰੰਪ। ਤੁਹਾਡੇ ਵਰਗੇ ਭਾਰਤ ਦੇ ਸੱਚੇ ਦੋਸਤ ਤੋਂ ਸ਼ੁੱਭ ਕਮਾਨਾਵਾਂ ਮਿਲਣਾ ਅਮੁੱਲ ਹੈ।'
ਸ਼ਾਂਤੀ ਮਿਸ਼ਨ 'ਚ ਭਾਰਤ ਦੇ ਯੋਗਦਾਨ ਲਈ ਸੰਯੁਕਤ ਰਾਸ਼ਟਰ ਨੇ ਕੀਤਾ 'ਧੰਨਵਾਦ'
NEXT STORY