ਲੰਡਨ-ਬ੍ਰਿਟੇਨ ਦੀ ਸਰਕਾਰਇਕ ਵਿਸ਼ੇਸ਼ ਕਮੇਟੀ ਦੀ ਸਿਫਾਰਿਸ਼ ਨੂੰ ਸਵੀਕਾਰ ਕਰੇਗੀ ਅਤੇ ਪੂਰੇ ਇੰਗਲੈਂਡ 'ਚ 50 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਅਗਲੇ ਹਫ਼ਤੇ ਤੋਂ ਬੂਸਟਰ ਟੀਕੇ ਦੀ ਖੁਰਾਕ ਦੇਣਾ ਸ਼ੁਰੂ ਕਰੇਗੀ। ਬ੍ਰਿਟੇਨ ਦੇ ਸਿਹਤ ਮੰਤਰੀ ਸਾਜਿਦ ਜਾਵਿਦ ਨੇ ਮੰਗਲਵਾਰ ਨੂੰ ਸੰਸਦ 'ਚ ਇਹ ਜਾਣਕਾਰੀ ਦਿੱਤੀ। ਸਰਦੀਆਂ 'ਚ ਕੋਵਿਡ-19 ਨਾਲ ਨਜਿੱਠਣ ਦੀਆਂ ਤਿਆਰੀਆਂ ਦੇ ਬਾਰੇ 'ਚ ਸਰਕਾਰ ਦੀ ਰਣਨੀਤੀ ਦੀ ਰੂਪ-ਰੇਖਾ ਪੇਸ਼ ਕਰਦੇ ਹੋਏ ਜਾਵਿਦ ਨੇ ਹਾਊਸ ਆਫ ਕਾਮਨਸ (ਹੇਠਲੇ ਸਦਨ) 'ਚ ਦੱਸਿਆ ਕਿ ਇੰਗਲੈਂਡ 'ਚ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਹੁਣ ਜੁਆਇੰਟ ਕਮੇਟੀ ਆਨ ਵੈਕਸੀਨੇਸ਼ਨ ਐਂਡ ਇਮਊਨਾਈਜੇਸ਼ੰਸ (ਜੇ.ਸੀ.ਵੀ.ਆਈ.) ਦੀਆਂ ਸਿਫਾਰਿਸ਼ਾਂ ਨੂੰ ਜਲਦ ਤੋਂ ਜਲਦ ਅਮਲ 'ਚ ਲਿਆਉਣ ਦੀ ਤਿਆਰੀ ਕਰ ਰਹੀ ਹੈ।
ਇਹ ਵੀ ਪੜ੍ਹੋ : ਜਾਰਜ ਫਲਾਇਡ ਫੰਡ ਫਾਊਂਡੇਸ਼ਨ ਨੇ ਦਿੱਤੀ 50,000 ਡਾਲਰ ਤੋਂ ਵੱਧ ਦੀ ਸਕਾਲਰਸ਼ਿਪ
ਵੈਲਸ ਨੇ ਵੀ ਬ੍ਰਿਟੇਨ ਦੇ ਹੋਰ ਵਿਕਸਿਤ ਖੇਤਰਾਂ-ਸਕਾਟਲੈਂਡ ਅਤੇ ਨਾਰਦਰਨ ਆਇਰਲੈਂਡ ਨਾਲ ਜੇ.ਸੀ.ਵੀ.ਆਈ. ਦੇ ਸੁਝਾਅ ਨੂੰ ਸਵੀਕਾਰ ਕੀਤਾ ਹੈ। ਜਾਵਿਦ ਨੇ ਕਿਹਾ ਕਿ ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਜੇ.ਸੀ.ਵੀ.ਆਈ. ਦੀ ਸਲਾਹ ਨੂੰ ਮੈਂ ਸਵੀਕਾਰ ਕਰ ਲਿਆ ਹੈ ਅਤੇ ਐੱਨ.ਐੱਚ.ਐੱਸ. ਅਗਲੇ ਹਫ਼ਤੇ ਤੋਂ ਲੋਕਾਂ ਨੂੰ ਬੂਸਟਰ ਖੁਰਾਕ ਦੇਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਗੱਸ ਦੇ ਸਬੂਤ ਹਨ ਕਿ ਕੋਵਿਡ-19 ਰੋਕੂ ਟੀਕੇ ਨਾਲ ਮਿਲਣ ਵਾਲੀ ਸੁਰੱਖਿਆ ਸਮੇਂ ਦੇ ਨਾਲ ਘੱਟ ਹੋ ਜਾਂ ਦੀ ਹੈ, ਵਿਸ਼ੇਸ਼ ਤੌਰ ਨਾਲ ਬਜ਼ੁਰਗ ਜ਼ਿਆਦਾ ਜੋਖਮ 'ਚ ਹਨ, ਇਸ ਲਈ ਬੂਸਟਰ ਖੁਰਾਕ ਲੰਬੇ ਸਮੇਂ ਤੱਕ ਵਾਇਰਸ ਨੂੰ ਕੰਟਰੋਲ 'ਚ ਰੱਖਣ ਦਾ ਇਕ ਮਹੱਤਵਪੂਰਨ ਤਰੀਕਾ ਹੈ।
ਇਹ ਵੀ ਪੜ੍ਹੋ : ਕਰੀਬੀ ਅਧਿਕਾਰੀਆਂ ਦੇ ਕੋਰੋਨਾ ਇਨਫੈਕਟਿਡ ਹੋਣ ਤੋਂ ਬਾਅਦ ਪੁਤਿਨ ਹੋਏ ਇਕਾਂਤਵਾਸ
ਜਾਵਿਦ ਨੇ ਵਾਇਰਸ ਤੋਂ ਬਚਾਅ ਲਈ 'ਪਲਾਨ ਬੀ' ਦਾ ਵੀ ਜ਼ਿਕਰ ਕੀਤਾ ਹੈ ਜਿਸ 'ਚ ਘਰੋਂ ਕੰਮ ਕਰਨਾ, ਮਾਸਕ ਲਾਉਣਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਇਹ ਵਾਇਰਸ ਕਿੰਨੀ ਤੇਜ਼ੀ ਨਾਲ ਆਪਣਾ ਰੂਪ ਬਦਲ ਸਕਦਾ ਹੈ, ਇਸ ਲਈ ਸਾਨੂੰ 'ਪਲਾਨ ਬੀ' ਲਈ ਵੀ ਤਿਆਰ ਰਹਿਣਾ ਹੋਵੇਗਾ ਜਿਸ ਨੂੰ ਅਸੀਂ ਐੱਨ.ਐੱਚ.ਐੱਸ. 'ਤੇ ਬੇਲੋੜੇ ਬਦਾਅ ਵਧਾਉਣ ਦੀ ਸਥਿਤੀ 'ਚ ਜ਼ਰੂਰਤ ਪੈਣ 'ਤੇ ਵਰਤ ਸਕਦੇ ਹਾਂ।
ਇਹ ਵੀ ਪੜ੍ਹੋ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਮਾਂ ਦਾ ਹੋਇਆ ਦੇਹਾਂਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਇਜ਼ਰਾਇਲ 'ਚ ਕੋਰੋਨਾ ਵਾਇਰਸ ਦੇ 10,774 ਨਵੇਂ ਮਾਮਲੇ ਆਏ ਸਾਹਮਣੇ
NEXT STORY