ਲਾਹੌਰ— ਕਸ਼ਮੀਰ ਮੁੱਦੇ 'ਤੇ ਰਸਤਾ ਨਾ ਤਲਾਸ਼ ਸਕਣ ਲਈ ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਜਨਰਲ ਪਰਵੇਜ਼ ਮੁਸ਼ੱਰਫ ਜ਼ਿੰਮੇਵਾਰ ਸਨ ਕਿਉਂਕਿ ਸਰਕਾਰ ਦੀ ਆਗਿਆ ਤੋਂ ਬਿਨਾਂ ਉਨ੍ਹਾਂ ਨੇ ਕਾਰਗਿਲ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ, ਜਿਸ ਨਾਲ ਭਾਰਤ ਨਾਲ ਗੱਲਬਾਤ ਟੁੱਟ ਗਈ ਤੇ ਨਵਾਜ਼ ਸ਼ਰੀਫ ਸਰਕਾਰ ਡਿੱਗ ਗਈ। ਤੱਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਇਕ ਨੇੜਲੇ ਸਹਿਯੋਗੀ ਨੇ ਇਹ ਗੱਲ ਕਹੀ।
ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਨੇਤਾ ਤੇ ਸੈਨੇਟਰ ਪਰਵੇਜ਼ ਰਾਸ਼ਿਦ ਨੇ ਪੱਤਰਕਾਰਾਂ ਨੂੰ ਕਿਹਾ ਕਿ ਸ਼ਰੀਫ ਤੇ ਭਾਰਤੀ ਅਗਵਾਈ ਕਸ਼ਮੀਰ ਮੁੱਦੇ 'ਤੇ ਚਰਚਾ ਕਰ ਰਹੇ ਸਨ ਤੇ ਭਾਰਤੀ ਅਗਵਾਈ ਇਸ ਦੇ ਹੱਲ ਲਈ ਤਿਆਰ ਸੀ ਪਰ ਮੁਸ਼ੱਰਫ ਨੇ ਗੱਲਬਾਤ ਤੋੜਨ ਤੇ ਸ਼ਰੀਫ ਸਰਕਾਰ ਨੂੰ ਹਟਾਉਣ ਲਈ ਕਾਰਗਿਲ ਮੁਹਿੰਮ ਛੇੜ ਦਿੱਤੀ।
ਜਨਰਲ ਮੁਸ਼ੱਰਫ ਵਰਤਮਾਨ ਵੇਲੇ 'ਚ ਦੁਬਈ 'ਚ ਰਹਿੰਦੇ ਹਨ ਤੇ 2007 'ਚ ਸੰਵਿਧਾਨ ਨੂੰ ਭੰਗ ਕਰਨ ਲਈ ਦੇਸ਼-ਧਰੋਹ ਦੇ ਦੋਸ਼ ਸਣੇ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਸਾਬਕਾ ਫੌਜ ਮੁਖੀ ਇਲਾਜ ਲਈ 2016 'ਚ ਸੰਯੁਕਤ ਅਰਬ ਅਮੀਰਾਤ ਰਵਾਨਾ ਹੋਏ ਸਨ ਤੇ ਉਦੋਂ ਤੋਂ ਹੀ ਵਾਪਸ ਨਹੀਂ ਪਰਤੇ। 1999 'ਚ ਕਾਰਗਿਲ ਜੰਗ ਦੌਰਾਨ ਉਹ ਫੌਜ ਮੁਖੀ ਸਨ।
ਵਿਜੇ ਮਾਲਿਆ ਦੀ ਭਾਰਤ ਹਵਾਲਗੀ ਨੂੰ ਬ੍ਰਿਟੇਨ ਨੇ ਦਿੱਤੀ ਮਨਜ਼ੂਰੀ
NEXT STORY