ਕੋਲੰਬੋ (ਏਜੰਸੀ)- ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ਨੇ ਮੰਗਲਵਾਲ ਨੂੰ ਪੈਟਰੋਲ ਦੀਆਂ ਕੀਮਤਾਂ ਵਿਚ 24.3 ਫ਼ੀਸਦੀ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 38.4 ਫ਼ੀਸਦੀ ਦਾ ਵਾਧਾ ਕੀਤਾ ਹੈ। ਸ੍ਰੀਲੰਕਾ ਵਿਦੇਸ਼ੀ ਮੁਦਰਾ ਭੰਡਾਰ ਦੀ ਕਮੀ ਕਾਰਨ ਭਿਆਨਕ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਦੇ ਚੱਲਦੇ ਇਹ ਵਾਧਾ ਕੀਤਾ ਗਿਆ।
ਇਹ ਵੀ ਪੜ੍ਹੋ: ਜਦੋਂ ਤੂਫ਼ਾਨ ਦੀ ਲਪੇਟ 'ਚ ਆਈ ਰਾਜਸਥਾਨ ਰਾਇਲਜ਼ ਦੀ ਫਲਾਈਟ, ਖਿਡਾਰੀ ਬੋਲੇ- 'ਭਰਾ ਲੈਂਡ ਕਰਾ ਦੇ' (ਵੀਡੀਓ)
ਗੁਆਂਢੀ ਦੇਸ਼ ਵਿਚ 19 ਅਪ੍ਰੈਲ ਦੇ ਬਾਅਦ ਤੇਲ ਦੀਆਂ ਕੀਮਤਾਂ ਵਿਚ ਇਹ ਦੂਜਾ ਵਾਧਾ ਹੈ। ਇਸ ਦੇ ਨਾਲ ਹੀ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਣ ਵਾਲੇ ਆਕਟੇਨ 92 ਪੈਟਰੋਲ ਦੀ ਕੀਮਤ 420 ਰੁਪਏ (1.17 ਡਾਲਰ) ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 400 ਰੁਪਏ (1.11 ਡਾਲਰ) ਪ੍ਰਤੀ ਲਿਟਰ ਹੋਵੇਗੀ, ਜੋ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ।
ਇਹ ਵੀ ਪੜ੍ਹੋ: ਜਾਪਾਨ ’ਚ ਭਾਰਤੀਆਂ ਨੂੰ ਮਿਲ ਕੇ ਬੋਲੇ PM ਮੋਦੀ, ਸੁਪਨਿਆਂ ਦੇ ਭਾਰਤ ਲਈ ਮੱਖਣ ’ਤੇ ਨਹੀਂ, ਪੱਥਰ ’ਤੇ ਲਕੀਰ ਖਿੱਚੀ
ਭਾਰਤ ਦੀ ਪ੍ਰਮੁੱਖ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਸ੍ਰੀਲੰਕਾਈ ਸਹਾਇਕ ਕੰਪਨੀ ਲੰਕਾ ਆਓ.ਓ.ਸੀ. ਨੇ ਵੀ ਤੇਲ ਦੀਆਂ ਪ੍ਰਚੂਨ ਕੀਮਤਾਂ ਵਿਚ ਵਾਧਾ ਕੀਤਾ ਹੈ। LIOC ਦੇ ਸੀ.ਈ.ਓ. ਮਨੋਜ ਗੁਪਤਾ ਨੇ ਕਿਹਾ, 'ਅਸੀਂ ਸਿਲੋਨ ਪੈਟਰੋਲੀਅਮ ਕਾਰਪੋਰੇਸ਼ਨ (ਸੀ.ਪੀ.ਸੀ) ਦੀ ਬਰਾਬਰੀ ਕਰਨ ਲਈ ਕੀਮਤਾਂ ਵਧਾਈਆਂ ਹਨ।' ਸੀ.ਪੀ.ਸੀ. ਸ੍ਰੀਲੰਕਾ ਵਿਚ ਜਨਤਕ ਖੇਤਰ ਦੀ ਤੇਲ ਕੰਪਨੀ ਹੈ।
ਇਹ ਵੀ ਪੜ੍ਹੋ: ਕਵਾਡ ਨੇ ਬੇਹੱਦ ਘੱਟ ਸਮੇਂ 'ਚ ਗਲੋਬਲ ਪੱਧਰ 'ਤੇ ਇਕ ਮਹੱਤਵਪੂਰਨ ਸਥਾਨ ਕੀਤਾ ਹਾਸਲ: PM ਮੋਦੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨ 'ਚ ਪੀ.ਟੀ.ਆਈ. ਦੇ 100 ਤੋਂ ਵੱਧ ਕਾਰਕੁਨ ਗ੍ਰਿਫ਼ਤਾਰ
NEXT STORY