ਮੁੰਬਈ- ਰਾਜਸਥਾਨ ਰਾਇਲਜ਼ ਆਪਣੇ ਪਿਛਲੇ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਹਰਾ ਕੇ ਸਿਖ਼ਰ ਦੋ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਹੀ। IPL ਦਾ ਪਹਿਲਾ ਕੁਆਲੀਫਾਇਰ ਰਾਜਸਥਾਨ ਅਤੇ ਗੁਜਰਾਤ ਵਿਚਾਲੇ ਹੋਵੇਗਾ। ਗੁਜਰਾਤ 10 ਮੈਚ ਜਿੱਤ ਕੇ ਪਲੇਆਫ 'ਚ ਪਹੁੰਚੀ ਹੈ ਅਤੇ ਪਹਿਲੇ ਸਥਾਨ 'ਤੇ ਮੌਜੂਦ ਹੈ। ਪਹਿਲੇ ਕੁਆਲੀਫਾਇਰ ਮੈਚ ਲਈ ਰਾਜਸਥਾਨ ਨੇ ਮੁੰਬਈ ਤੋਂ ਕੋਲਕਾਤਾ ਲਈ ਉਡਾਣ ਭਰੀ। ਪਰ ਇਹ ਸਫ਼ਰ ਉਸ ਲਈ ਠੀਕ ਨਹੀਂ ਰਿਹਾ। ਕੋਲਕਾਤਾ ਪਹੁੰਚਦੇ ਸਮੇਂ ਰਾਜਸਥਾਨ ਰਾਇਲਜ਼ ਦੀ ਫਲਾਈਟ ਤੂਫ਼ਾਨ ਦੀ ਲਪੇਟ ਵਿਚ ਆ ਗਈ, ਜਿਸ ਤੋਂ ਬਾਅਦ ਫਲਾਈਟ 'ਚ ਸਵਾਰ ਸਾਰੇ ਖਿਡਾਰੀਆਂ ਨੇ ਇਕ ਡਰਾਉਣਾ ਅਨੁਭਵ ਕੀਤਾ।
ਇਹ ਵੀ ਪੜ੍ਹੋ: ਜਾਪਾਨ ’ਚ ਭਾਰਤੀਆਂ ਨੂੰ ਮਿਲ ਕੇ ਬੋਲੇ PM ਮੋਦੀ, ਸੁਪਨਿਆਂ ਦੇ ਭਾਰਤ ਲਈ ਮੱਖਣ ’ਤੇ ਨਹੀਂ, ਪੱਥਰ ’ਤੇ ਲਕੀਰ ਖਿੱਚੀ
ਰਾਜਸਥਾਨ ਰਾਇਲਜ਼ ਦੀ ਟੀਮ ਦੇ ਅਧਿਕਾਰਤ ਟਵਿਟਰ ਹੈਂਡਲ 'ਤੇ ਸਾਂਝੀ ਕੀਤੀ ਗਈ ਵੀਡੀਓ ਵਿਚ ਦਿਸ ਰਿਹਾ ਹੈ ਕਿ ਆਸਮਾਮ ਵਿਚ ਫਲਾਈਟ ਵਿਚ ਅਚਾਨਕ ਬੱਤੀ ਚਲੀ ਗਈ ਅਤੇ ਜਹਾਜ਼ ਦੇ ਅੰਦਰ ਧੁੰਦ ਛਾ ਗਈ ਸੀ। ਇਸ ਦੌਰਾਨ ਖ਼ੌਫ ਵਿਚ ਖ਼ਿਡਾਰੀ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਭਰਾ ਲੈਂਡ ਕਰਾ ਦੇ...। ਵੀਡੀਓ ਵਿਚ ਬਿਜਲੀ ਚਮਕਦੀ ਵੀ ਦਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ: ਕਵਾਡ ਨੇ ਬੇਹੱਦ ਘੱਟ ਸਮੇਂ 'ਚ ਗਲੋਬਲ ਪੱਧਰ 'ਤੇ ਇਕ ਮਹੱਤਵਪੂਰਨ ਸਥਾਨ ਕੀਤਾ ਹਾਸਲ: PM ਮੋਦੀ
ਦੱਸ ਦੇਈਏ ਕਿ ਕੋਲਕਾਤਾ ਵਿਚ ਇਸ ਹਫ਼ਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜਿਸ ਨਾਲ ਸ਼ਹਿਰ ਵਿੱਚ ਆਮ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਤੂਫਾਨ ਕਾਰਨ ਸ਼ਹਿਰ 'ਚ ਖੇਡ ਗਤੀਵਿਧੀਆਂ ਪ੍ਰਭਾਵਿਤ ਹੋਈਆਂ ਅਤੇ ਏ.ਟੀ.ਕੇ. ਮੋਹਨ ਬਾਗਾਨ ਅਤੇ ਬਸੁੰਧਰਾ ਕਿੰਗਜ਼ ਵਿਚਾਲੇ ਏਸ਼ੀਆਈ ਫੁੱਟਬਾਲ ਕਨਫੈਡਰੇਸ਼ਨ ਕੱਪ ਦਾ ਮੈਚ ਖਰਾਬ ਮੌਸਮ ਕਾਰਨ ਇਕ ਘੰਟੇ ਲਈ ਮੁਲਤਵੀ ਕਰਨਾ ਪਿਆ।
ਇਹ ਵੀ ਪੜ੍ਹੋ: ਅਡਾਨੀ ਨੂੰ ਟਾਈਮ ਮੈਗਜ਼ੀਨ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ 'ਚ ਮਿਲੀ ਜਗ੍ਹਾ, ਜੈਲੇਂਸਕੀ-ਪੁਤਿਨ ਵੀ ਸ਼ਾਮਲ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
Womens T20 Challenge : ਸੁਪਰਨੋਵਾਸ ਨੇ ਟ੍ਰੇਲਬਲੇਜ਼ਰਜ਼ ਨੂੰ 49 ਦੌੜਾਂ ਨਾਲ ਹਰਾਇਆ
NEXT STORY