ਮਨੀਲਾ(ਏਜੰਸੀ)— ਦੱਖਣੀ ਫਿਲਪੀਨਜ਼ 'ਚ ਬੁੱਧਵਾਰ ਨੂੰ ਬਾਰੂਦੀ ਸੁਰੰਗ 'ਚ ਧਮਾਕਾ ਹੋ ਜਾਣ ਕਾਰਨ 11 ਫੌਜੀ ਜ਼ਖਮੀ ਹੋ ਗਏ। ਇਹ ਜਾਣਕਾਰੀ ਫੌਜ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਦਿੱਤੀ। ਫੌਜ ਦੇ ਸਾਬਕਾ ਮਿੰਡਨਾਓ ਕਮਾਨ ਦੇ ਬੁਲਾਰੇ ਲੈਫਟੀਨੈਂਟ ਕਰਨਲ ਐਜਰਾ ਬਲਾਗਟੇ ਨੇ ਦੱਸਿਆ ਕਿ ਦੱਖਣੀ ਫਿਲਪੀਨਜ਼ 'ਚ ਮਿੰਡਨਾਓ ਦੇ ਕਮਪੋਸਟੇਲਾ ਵੈਲੀ ਸੂਬੇ ਦੇ ਮੋਨਕਾਓ ਸ਼ਹਿਰ ਕੋਲ ਇਕ ਪਿੰਡ 'ਚ ਖੱਬੇ ਪੱਖੀ ਵਿਦਰੋਹੀਆਂ ਵਲੋਂ ਲਗਾਈ ਗਈ ਬਾਰੂਦੀ ਸੁਰੰਗ ਫਟ ਗਈ।
ਇਸ ਕਾਰਨ 11 ਫੌਜੀ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖਮੀ ਹੋਏ ਫੌਜੀ ਹਥਿਆਰਬੰਦ ਫੌਜ ਦੀ 25ਵੀਂ ਇਨਫੈਂਟਰੀ ਬਟਾਲੀਅਨ ਦੇ ਜਵਾਨ ਹਨ। ਫੌਜ ਦੇ ਖੇਤਰੀ ਬੁਲਾਰੇ ਨੇ ਦੱਸਿਆ,''ਇਕ ਜ਼ਬਰਦਸਤ ਧਮਾਕੇ ਮਗਰੋਂ 20 ਮਿੰਟ ਤਕ ਗੋਲੀਬਾਰੀ ਹੋਈ, ਜਿਸ ਕਾਰਨ 11 ਫੌਜੀ ਜ਼ਖਮੀ ਹੋ ਗਏ। ਇਸ ਘਟਨਾ 'ਚ ਵਿਦਰੋਹੀ ਵੀ ਜ਼ਖਮੀ ਹੋਏ ਹਨ, ਪਰ ਜ਼ਖਮੀਆਂ ਦੀ ਗਿਣਤੀ ਬਾਰੇ ਪਤਾ ਨਹੀਂ ਲੱਗ ਸਕਿਆ।''
ਅਮਰੀਕਾ ਦੁਨੀਆ ਦੀ ਪਹਿਰੇਦਾਰੀ ਦਾ ਠੇਕਾ ਨਹੀਂ ਲੈ ਸਕਦਾ : ਟਰੰਪ
NEXT STORY