ਇਸਲਾਮਾਬਾਦ: ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ) ਦੇ ਇੱਕ ਪਾਇਲਟ ਨੇ ਜਹਾਜ਼ ਨੂੰ ਗਲਤ ਰਨਵੇਅ 'ਤੇ ਉਤਾਰ ਦਿੱਤਾ, ਜਿਸ ਕਾਰਨ ਇੱਕ ਵੱਡਾ ਹਾਦਸਾ ਹੋ ਸਕਦਾ ਸੀ। ਇਹ ਘਟਨਾ ਲਾਹੌਰ ਹਵਾਈ ਅੱਡੇ 'ਤੇ ਵਾਪਰੀ, ਜਿਸਦੀ ਪੀ.ਆਈ.ਏ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਪੀ.ਆਈ.ਓ ਫਲਾਈਟ PK 150 ਸਾਊਦੀ ਅਰਬ ਦੇ ਦਮਾਮ ਤੋਂ ਪਾਕਿਸਤਾਨ ਦੇ ਮੁਲਤਾਨ ਆਈ। ਮੁਲਤਾਨ ਵਿੱਚ ਖਰਾਬ ਮੌਸਮ ਕਾਰਨ ਫਲਾਈਟ ਨੂੰ ਨੇੜਲੇ ਸ਼ਹਿਰ ਲਾਹੌਰ ਵੱਲ ਮੋੜ ਦਿੱਤਾ ਗਿਆ। ਲਾਹੌਰ ਵਿੱਚ ਪਾਇਲਟ ਨੇ ਫਲਾਈਟ ਨੂੰ ਇੱਕ ਰਨਵੇਅ 'ਤੇ ਉਤਾਰਿਆ ਜਿਸ 'ਤੇ ਉਸਨੂੰ ਉਤਰਨ ਦੀ ਆਗਿਆ ਨਹੀਂ ਦਿੱਤੀ ਗਈ ਸੀ।
ਪਾਕਿਸਤਾਨੀ ਵੈੱਬਸਾਈਟ ਟ੍ਰਿਬਿਊਨ ਅਨੁਸਾਰ ਪਾਇਲਟ ਨੇ ਜਹਾਜ਼ ਨੂੰ ਰਨਵੇਅ 36L 'ਤੇ ਉਤਾਰਿਆ, ਜਿਸ 'ਤੇ ਲਾਈਟਾਂ ਵੀ ਨਹੀਂ ਸਨ ਕਿਉਂਕਿ ਜਹਾਜ਼ ਨੂੰ ਕਿਸੇ ਹੋਰ ਰਨਵੇਅ 'ਤੇ ਉਤਾਰਨਾ ਸੀ। ਇਸ ਘਟਨਾ ਨੂੰ ਸੁਰੱਖਿਆ ਕੁਤਾਹੀ ਮੰਨਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੈਪਟਨ ਅਤੇ ਪਹਿਲੇ ਅਧਿਕਾਰੀ ਦੋਵਾਂ ਨੂੰ ਗ੍ਰਾਊਂਡ ਕਰ ਦਿੱਤਾ ਗਿਆ ਹੈ। ਪੀ.ਆਈ.ਓ ਦੇ ਬੁਲਾਰੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਸਬੰਧਤ ਪਾਇਲਟ ਅਤੇ ਪਹਿਲੇ ਅਧਿਕਾਰੀ ਵਿਰੁੱਧ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਏਅਰਲਾਈਨ ਨੇ ਕਿਹਾ ਹੈ ਕਿ ਹਵਾਈ ਯਾਤਰੀਆਂ ਦੀ ਸੁਰੱਖਿਆ ਮਹੱਤਵਪੂਰਨ ਹੈ। ਏਅਰਲਾਈਨਾਂ ਮੁਤਾਬਕ ਉਹ ਸੁਰੱਖਿਆ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਏਗੀ।
ਪੜ੍ਹੋ ਇਹ ਅਹਿਮ ਖ਼ਬਰ-ਫਰਾਂਸ 'ਚ ਪਾਕਿਸਤਾਨ ਏਅਰਲਾਈਨਜ਼ ਦੇ ਇਸ਼ਤਿਹਾਰ ਦੀ ਆਲੋਚਨਾ
ਵਾਪਰ ਸਕਦਾ ਸੀ ਹਾਦਸਾ
ਲਾਹੌਰ ਹਵਾਈ ਅੱਡੇ 'ਤੇ ਇਹ ਘਟਨਾ ਹਵਾਈ ਸੁਰੱਖਿਆ ਲਈ ਚਿੰਤਾ ਦਾ ਵਿਸ਼ਾ ਹੈ। ਗਲਤ ਰਨਵੇਅ 'ਤੇ ਲੈਂਡਿੰਗ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ। ਪੀ.ਆਈ.ਏ ਨੇ ਕਿਹਾ ਕਿ ਖਰਾਬ ਮੌਸਮ ਵਿੱਚ ਉਡਾਣ ਭਰਨਾ ਚੁਣੌਤੀਪੂਰਨ ਹੈ ਪਰ ਪਾਇਲਟ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ। ਹਵਾਈ ਅੱਡੇ ਦੇ ਸਟਾਫ਼ ਨੇ ਕਿਹਾ ਕਿ ਰਨਵੇ 36L ਦੀ ਵਰਤੋਂ ਬਹੁਤ ਘੱਟ ਹੁੰਦੀ ਸੀ ਅਤੇ ਲੈਂਡਿੰਗ ਦੇ ਸਮੇਂ ਇਸ ਦੀਆਂ ਲਾਈਟਾਂ ਬੰਦ ਸਨ। ਅਜਿਹੀ ਸਥਿਤੀ ਵਿੱਚ ਇਹ ਹੋਰ ਵੀ ਚਿੰਤਾਜਨਕ ਹੈ ਕਿ ਪਾਇਲਟ ਨੇ ਅਜਿਹੀ ਗਲਤੀ ਕਿਵੇਂ ਕੀਤੀ। ਪੀ.ਆਈ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਗ਼ਲਤੀ ਕਿਵੇਂ ਹੋਈ। ਪਾਇਲਟ ਦੀ ਸੰਭਾਵੀ ਥਕਾਵਟ, ਲਾਪਰਵਾਹੀ ਜਾਂ ਤਕਨੀਕੀ ਨੁਕਸ ਦੀ ਜਾਂਚ ਕੀਤੀ ਜਾ ਰਹੀ ਹੈ। ਰਾਹਤ ਦੀ ਗੱਲ ਹੈ ਕਿ ਕੋਈ ਹਾਦਸਾ ਨਹੀਂ ਵਾਪਰਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
PM ਬਣਦੇ ਹੀ ਪੋਇਲਵਰੇ Canada ਦੇ ਇਮੀਗ੍ਰੇਸ਼ਨ ਸਿਸਟਮ 'ਚ ਕਰਨਗੇ ਮਹੱਤਵਪੂਰਨ ਸੁਧਾਰ
NEXT STORY