ਸਿਡਨੀ (ਏਜੰਸੀ)- ਪੱਛਮੀ ਸਿਡਨੀ ਦੇ ਕਿੰਗਸਵੁੱਡ ਵਿੱਚ ਮੰਗਲਵਾਰ ਰਾਤ ਨੂੰ ਚਾਕੂ ਨਾਲ ਕੀਤੇ ਗਏ ਹਮਲੇ ਵਿਚ 'ਦਿ ਪੀਜ਼ਾ ਸਟਾਪ' ਦੇ ਮਾਲਕ ਦੀ ਮੌਤ ਹੋ ਗਈ।
ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਰਾਜ ਦੀ ਪੁਲਸ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਮੰਗਲਵਾਰ ਨੂੰ ਕੇਂਦਰੀ ਸਿਡਨੀ ਤੋਂ ਲਗਭਗ 50 ਕਿਲੋਮੀਟਰ ਪੱਛਮ ਵਿੱਚ ਕਿੰਗਸਵੁੱਡ ਵਿਚ ਸਥਾਨਕ ਸਮੇਂ ਅਨੁਸਾਰ ਰਾਤ 10:20 ਵਜੇ ਦਿ ਪੀਜ਼ਾ ਸਟਾਪ ਦੇ ਮਾਲਕ, 58 ਸਾਲਾ ਸੋਨਮੇਜ਼ ਅਲਾਗੋਜ਼ ਜਖਮੀ ਹਾਲਤ ਵਿਚ ਮਿਲੇ, ਜਿਨ੍ਹਾਂ ਦੀ ਛਾਤੀ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ।
ਘਟਨਾ ਸਬੰਧੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੇ ਐਂਬੂਲੈਂਸ ਕਰਮਚਾਰੀਆਂ ਨੇ ਉਨ੍ਹਾਂ ਦਾ ਇਲਾਜ ਕੀਤਾ ਅਤੇ ਫਿਰ ਸਥਾਨਕ ਹਸਪਤਾਲ ਲੈ ਗਏ, ਜਿੱਥੇ ਉਨ੍ਹਾਂ ਨੇ ਜਖਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿੱਤਾ। ਉਥੇ ਹੀ ਇਸ ਘਟਨਾ ਤੋਂ ਥੋੜ੍ਹੇ ਸਮੇਂ ਬਾਅਦ 6 ਕਿਸ਼ੋਰਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਿਨ੍ਹਾਂ ਵਿੱਚ 14 ਤੋਂ 19 ਸਾਲ ਦੀ ਉਮਰ ਦੇ 4 ਮੁੰਡੇ ਅਤੇ 2 ਕੁੜੀਆਂ ਸ਼ਾਮਲ ਹਨ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
US 'ਚ ਭਾਰਤੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਵਰਕ ਪਰਮਿਟ ਦੇ auto-renewal ਨੂੰ ਲੈ ਉੱਠੀ ਇਹ ਮੰਗ
NEXT STORY