ਨਾਨਿੰਗ/ਚੀਨ (ਵਾਰਤਾ) - ਦੱਖਣੀ ਚੀਨ ਦੇ ਗੁਆਂਗਸ਼ੀ ਜ਼ੁਆਂਗ ਖੇਤਰ ਵਿਚ ਸੋਮਵਾਰ ਦੁਪਹਿਰ ਨੂੰ 133 ਯਾਤਰੀਆਂ ਨੂੰ ਲੈ ਕੇ ਇਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਦੁਰਘਟਨਾ ਦੇ ਵੇਰਵੇ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਕੁਨਮਿੰਗ ਤੋਂ ਗੁਆਂਗਜ਼ੂ ਜਾ ਰਿਹਾ ਚੀਨੀ ਈਸਟਰਨ ਏਅਰਲਾਈਨਜ਼ ਦਾ ਬੋਇੰਗ 737 ਵੁਝੂ ਸ਼ਹਿਰ ਦੇ ਟੇਂਗਜਿਆਨ ਸੂਬੇ ਵਿਚ ਹਾਦਸਾਗ੍ਰਸਤ ਹੋ ਗਿਆ ਅਤੇ ਫਿਰ ਉਸ ਵਿਚ ਅੱਗ ਲੱਗ ਗਈ।
ਇਹ ਵੀ ਪੜ੍ਹੋ: ਲੰਡਨ 'ਚ ਭਾਰਤੀ ਮੂਲ ਦੀ ਕੁੜੀ ਦਾ ਕਤਲ
🙏🙏🙏🙏 pic.twitter.com/NqCFtX5EcT
— ShanghaiEye🚀official (@ShanghaiEye) March 21, 2022
ਹਾਦਸੇ ਤੋਂ ਬਾਅਦ ਪਹਾੜੀ ਇਲਾਕੇ 'ਚ ਅੱਗ ਲੱਗ ਗਈ। ਇਸ ਘਟਨਾ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਇਹ ਹਾਦਸਾ ਕਿੰਨਾ ਭਿਆਨਕ ਹੈ। ਵੀਡੀਓ 'ਚ ਚਾਰੇ ਪਾਸੇ ਅੱਗ ਦੀਆਂ ਲਪਟਾਂ ਦੇਖੀਆਂ ਜਾ ਸਕਦੀਆਂ ਹਨ। ਚੀਨ ਦੇ ਨਾਗਰਿਕ ਹਵਾਬਾਜ਼ੀ ਪ੍ਰਸ਼ਾਸਨ ਨੇ ਦੱਸਿਆ ਕਿ 133 ਲੋਕਾਂ ਵਿਚੋਂ 124 ਯਾਤਰੀ ਅਤੇ 9 ਚਾਲਕ ਦਲ ਦੇ ਮੈਂਬਰ ਹਨ। ਹਾਲਾਂਕਿ ਇਸ ਹਾਦਸੇ 'ਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਇਹ ਵੀ ਪੜ੍ਹੋ: ਗੱਲਬਾਤ ਦੀ ਅਸਫ਼ਲਤਾ ਦਾ ਅਰਥ ਹੋਵੇਗਾ ਤੀਜਾ ਵਿਸ਼ਵ ਯੁੱਧ: ਜ਼ੇਲੇਂਸਕੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਚੀਨ ਦੇ ਵਿਦੇਸ਼ ਮੰਤਰੀ 25 ਮਾਰਚ ਨੂੰ ਨੇਪਾਲ ਦਾ ਦੌਰਾ ਕਰਨਗੇ
NEXT STORY