ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ 22 ਮਈ ਦੀ ਸਵੇਰ ਨੂੰ ਸੈਨ ਡਿਏਗੋ 'ਚ ਇਕ ਛੋਟਾ ਪ੍ਰਾਈਵੇਟ ਪਲੇਨ ਕ੍ਰੈਸ਼ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ 'ਚ ਸਵਾਰ 6 ਲੋਕਾਂ 'ਚੋਂ ਕਿਸੇ ਦੇ ਬਚਣ ਦੀ ਉਮੀਦ ਘੱਟ ਹੀ ਹੈ। ਇਹ ਵੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਇਸ ਜਹਾਜ਼ 'ਚ ਮਿਊਜ਼ਿਕ ਇੰਡਸਟਰੀ ਦੀ ਇਕ ਮਸ਼ਹੂਰ ਹਸਤੀ ਵੀ ਮੌਜੂਦ ਸੀ।
ਜਾਣਕਾਰੀ ਅਨੁਸਾਰ ਇਹ ਜਹਾਜ਼ ਸੈਨ ਡਿਏਗੋ ਦੇ ਮਰਫ਼ੀ ਕੈਨਨ ਨੇੜੇ ਕਰੀਬ ਤੜਕੇ 3.45 ਵਜੇ ਹਾਦਸਾਗ੍ਰਸਤ ਹੋਇਆ ਤੇ ਧੁੰਦ 'ਚ ਸੰਤੁਲਨ ਗੁਆ ਬੈਠਾ ਤੇ ਰਿਹਾਇਸ਼ੀ ਇਲਾਕੇ 'ਚ ਆ ਡਿੱਗਾ, ਜਿਸ ਕਾਰਨ ਇਲਾਕੇ 'ਚ ਧਮਾਕੇ ਮਗਰੋਂ ਅੱਗ ਲੱਗ ਗਈ ਤੇ ਇਸ 'ਚ ਸਵਾਰ ਮਿਊਜ਼ਿਕ ਟੈਲੇਂਟ ਏਜੰਟ ਸਣੇ ਕਈ ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਭਾਰਤੀ ਸੰਸਦ ਮੈਂਬਰਾਂ ਦੇ ਜਹਾਜ਼ 'ਤੇ ਹੋ ਗਿਆ ਡਰੋਨ ਅਟੈਕ, ਫ਼ਿਰ...
ਜਹਾਜ਼ ਦਾ ਫਿਊਲ ਸੜਕ 'ਤੇ ਫੈਲ ਗਿਆ, ਜਿਸ ਕਾਰਨ ਉੱਥੇ ਖੜ੍ਹੇ ਕਈ ਵਾਹਨ ਵੀ ਅੱਗ ਦੀ ਚਪੇਟ 'ਚ ਆ ਗਏ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਹਾਜ਼ 'ਚ ਸਵਾਰ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਭਾਲ ਤੋਂ ਬਾਅਦ ਹੀ ਇਸ ਬਾਰੇ ਕੋਈ ਅਧਿਕਾਰਿਤ ਬਿਆਨ ਜਾਰੀ ਕੀਤਾ ਜਾ ਸਕੇਗਾ।
ਉਨ੍ਹਾਂ ਕਿਹਾ ਕਿ ਹਾਦਸੇ ਨੂੰ ਦੇਖਦੇ ਹੋਏ ਇਹ ਕਹਿਣਾ ਮੁਸ਼ਕਲ ਹੈ ਕਿ ਇਸ 'ਚ ਕੋਈ ਬਚਿਆ ਹੋਵੇਗਾ। ਫਿਰ ਵੀ ਅਸੀਂ ਪੂਰੀ ਜਾਣਕਾਰੀ ਤੇ ਜਹਾਜ਼ ਸਵਾਰਾਂ ਦੇ ਵੇਰਵੇ ਸਾਹਮਣੇ ਆਉਣ ਤੋਂ ਬਾਅਦ ਹੀ ਕੋਈ ਬਿਆਨ ਜਾਰੀ ਕਰ ਸਕਦੇ ਹਾਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਪਾਕਿਸਤਾਨ ਅੱਤਵਾਦ ਵਿਰੁੱਧ ਵਿਸ਼ਵਵਿਆਪੀ ਲੜਾਈ 'ਚ ਸਰਗਰਮ ਭਾਈਵਾਲ'
NEXT STORY